ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਾਵੀਡੈਂਟ ਫ਼ੰਡ ਦਾ ਪੈਸਾ ਇੰਝ ਘਰ ਬੈਠੇ ਆ ਸਕਦਾ ਹੈ ਬੈਂਕ–ਖਾਤੇ ’ਚ

ਪ੍ਰਾਵੀਡੈਂਟ ਫ਼ੰਡ ਦਾ ਪੈਸਾ ਇੰਝ ਘਰ ਬੈਠੇ ਆ ਸਕਦਾ ਹੈ ਬੈਂਕ–ਖਾਤੇ ’ਚ

ਜੇ ਤੁਸੀਂ ਵੀ ਪ੍ਰਾਵੀਡੈਂਟ ਫ਼ੰਡ (PF – Provident Fund) ਵਿੱਚੋਂ ਐਡਵਾਂਸ, ਪੂਰਾ ਜਾਂ ਥੋੜ੍ਹਾ ਪੈਸਾ ਕੱਢਣਾ ਚਾਹੁੰਦੇ ਹੋ, ਤਾਂ ਘਰ ਬੈਠੇ ਆਨਲਾਈਨ ਅਰਜ਼ੀ ਦੇ ਸਕਦੇ ਹੋ। ਹੁਣ ਪੀਐੱਫ਼ ਵਿੱਚੋਂ ਪੈਸਾ ਕਢਵਾਉਣ ਲਈ ਦਫ਼ਤਰਾਂ ਦੇ ਚੱਕਰ ਨਹੀਂ ਲਾਉਣੇ ਹੋਣਗੇ।

 

 

ਤੁਹਾਡਾ ਪੀਐੱਫ਼ ਦਾ ਪੈਸਾ ਅਰਜ਼ੀ ਦੇਣ ਤੋਂ ਬਾਅਦ ਸਿੱਧਾ ਤੁਹਾਡੇ ਆਪਣੇ ਬੈਂਕ ਖਾਤੇ ਵਿੱਚ ਲਗਭਗ 5 ਤੋਂ 10 ਦਿਨਾਂ ਵਿੱਚ ਆ ਜਾਵੇਗਾ। ਜਾਣੋ ਕੀ ਹੈ ਆਨਲਾਈਨ ਐਪਲਾਈ ਕਰਨ ਦਾ ਤਰੀਕਾ…

 

 

ਈਪੀਐੱਫ਼ਓ (EPFO) ਦੀ ਵੈੱਬਸਾਈਟ https://unifiedportal-mem.epfindia.gov.in/memberinterface/ पर ਉੱਤੇ ਜਾਓ। ਉੱਥੇ ਆਪਣਾ ਯੂਏਐੱਨ (UAN) ਨੰਬਰ, ਪਾਸਵਰਡ ਤੇ ਕੈਪਚਾ ਪਾ ਕੇ ਲਾੱਗ–ਇਨ ਕਰੋ। ਮੈਨੇਜ (Manage) ਉੱਤੇ ਕਲਿੱਕ ਕਰੋ।

 

 

ਕੇਵਾਈਸੀ (KYC) ਆਪਸ਼ਨ ਉੱਤੇ ਸਾਰੀ ਜਾਣਕਾਰੀ ਚੈੱਕ ਕਰ ਲਵੋ। ਆਨਲਾਈਨ ਸਰਵਿਸੇਜ਼ (Online Services) ਉੱਤੇ ਕਲਿੱਕ ਕਰੋ। ਇੱਕ ਡ੍ਰਾੱਪ ਮੇਨਯੂ ਖੁੱਲ੍ਹੇਗਾ। ਇਸ ਵਿੱਚੋਂ ਕਲੇਮ (Claim) ਉੱਤੇ ਕਲਿੱਕ ਕਰੋ। ਆਪਣੇ ਕਲੇਮ ਫ਼ਾਰਮ ਨੂੰ ਸਬਮਿੱਟ ਕਰਨ ਲਈ Proceed for Online Claim ਉੱਤੇ ਕਲਿੱਕ ਕਰੋ।

 

 

‘I Want to Apply For’ ਵਿੱਚ ਜਾਓ। ਇਸ ਵਿੱਚੋਂ full EPF Settlement, EPF Part Withdrawal (loan/advance) ਜਾਂ Pension Withdrawal ਦੇ ਆਪਸ਼ਨ ਦੀ ਚੋਣ ਕਰੋ। ਇਸ ਨੂੰ ਭਰਨ ਦੇ ਲਗਭਗ 5 ਤੋਂ 10 ਦਿਨਾਂ ਵਿੱਚ ਈਪੀਐੱਫ਼ਓ ਉੱਤੇ ਰਜਿਸਟਰਡ ਬੈਂਕ ਅਕਾਊਂਟ ਵਿੰਚ ਪੈਸੇ ਟ੍ਰਾਂਸਫ਼ਰ ਹੋ ਜਾਣਗੇ।

 

 

ਇਸ ਦੀ ਜਾਣਕਾਰੀ ਤੁਹਾਡੇ ਰਜਿਸਟਰਡ ਮੋਬਾਇਲ ਨੰਬਰ ਉੱਤੇ ਐੱਸਐੱਮਐੱਸ (SMS) ਰਾਹੀਂ ਵੀ ਮਿਲ ਜਾਵੇਗੀ। ਜੇ ਤੁਹਾਡਾ ਈਪੀਐੱਫ਼ ਖਾਤਾ ਆਧਾਰ ਨਾਲ ਲਿੰਕਡ ਹੈ, ਤਾਂ ਹੀ ਤੁਸੀਂ ਆਨਲਾਈਨ ਪੈਸਾ ਕਢਵਾਉਣ ਲਈ ਐਪਲਾਈ ਕਰ ਸਕਦੇ ਹੋ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Provident Fund advance or loan can be transferred in your Bank Account