ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਨਕਸਲੀਆਂ ਦੀ ਹਿਮਾਇਤ ਕਰ ਰਹੀ ਹੈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਹੁਣ ਨਕਸਲੀ ਸ਼ਹਿਰਾਂ `ਚ ਰਹਿੰਦੇ ਹਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਛੱਤੀਸਗੜ੍ਹ ਦੇ ਜਗਦਲਪੁਰ ਰੈਲੀ `ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣਾਵੀਂ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬਸਤਰ `ਚ ਜਦੋਂ ਵੀ ਆਇਆ ਹਾਂ ਵਿਕਾਸ ਦੀਆਂ ਨਵੀਆਂ ਯੋਜਨਾ ਲੈ ਕੇ ਆਇਆ ਹਾਂ। ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਸਰਕਾਰ ਦੀਆਂ ਉਪਲੱਬਧੀਆਂ ਨੂੰ ਗਿਣਾਉਂਦੇ ਹੋਏ ਕਿਹਾ ਕਿ ਹੁਣ ਭੇਦਭਾਵ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਹੁਣ ਸਹੀ ਵਿਅਕਤੀ ਤੱਕ ਉਸਦਾ ਹੱਕ ਪਹੁੰਚ ਰਿਹਾ ਹੈ। ਸਰਕਾਰ ਹਰ ਸਮੇਂ ਜਨਤਾ ਨਾਲ ਖੜ੍ਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਦੀ ਸਰਕਾਰ ਆਪਣੇ ਅਤੇ ਪਰਾਏ `ਚ ਭੇਦਭਾਵ ਕਰਦੀ ਸੀ। ਪ੍ਰੰਤੂ, ਹੁਣ ਇਹ ਭੇਦਭਾਵ ਖਤਮ ਹੋ ਗਿਆ ਹੈ।

 


ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਦਸ ਸਾਲ ਤੋਂ ਕਾਂਗਰਸ ਕੇਂਦਰ `ਚ ਸੀ, ਪ੍ਰੰਤੂ ਕਦੇ ਵੀ ਛੱਤੀਸਗੜ੍ਹ ਦੇ ਵਿਕਾਸ ਦੀ ਜ਼ਰੂਰਤ ਨੂੰ ਨਹੀਂ ਸਮਝਿਆ ਅਤੇ ਸੂਬੇ ਦੇ ਵਿਕਾਸ `ਚ ਰੁਕਾਵਟਾਂ ਖੜ੍ਹੀ ਕੀਤੀ। ਉਨ੍ਹਾਂ ਕਦੇ ਸੂਬੇ ਦੇ ਵਿਕਾਸ ਬਾਰੇ ਸੋਚਿਆ ਤੱਕ ਨਹੀਂ ਸੀ।


ਨਕਸਲਵਾਦ `ਤੇ ਪ੍ਰਧਾਨ ਮੰਤਰੀ ਦਾ ਵਿਰੋਧੀਆਂ `ਤੇ ਹਮਲਾ


ਪ੍ਰਧਾਨ ਮੰਤਰੀ ਮੋਦੀ ਨੇ ਨਕਸਲਵਾਦ `ਤੇ ਵਿਰੋਧੀ ਪਾਰਟੀਆਂ ਨੂੰ ਕਰੜੇ ਹੱਥੀਂ ਲਿਆ। ਉਨ੍ਹਾਂ ਸਵਾਲ ਚੁੱਕਿਆ ਕਿ ਨਕਸਲੀਆਂ ਦੇ ਖਿਲਾਫ ਕਾਰਵਾਈ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੁਣ ਅਰਬਨ ਨਕਸਲੀ ਸ਼ਹਿਰਾਂ `ਚ ਰਹਿੰਦੇ ਹਨ। ਨਕਸਲਵਾਦ `ਤੇ ਵਿਰੋਧੀਆਂ ਦਾ ਰਵੱਈਆ ਦੋ ਪਾਸੜ ਹੈ। ਅਰਬਨ ਨਕਸਲੀਆਂ ਨੂੰ ਬਚਾਉਣ ਵਾਲੇ ਨਕਸਲਵਾਦ `ਤੇ ਗੱਲ ਕਰਦੇ ਹਨ। ਸ਼ਹਿਰੀ ਨਕਸਲੀ ਵੱਡੇ ਸ਼ਹਿਰਾਂ, ਵੱਡੇ ਘਰਾਂ `ਚ ਰਹਿੰਦੇ ਹਨ।

 

ਪਤਾ ਨਹੀਂ ਕਿਉਂ, ਕਾਂਗਰਸ ਉਡਾਦੀ ਹੈ ਆਦਿਵਾਸੀਆਂ ਦਾ ਮਜ਼ਾਕ : ਪੀਐਮ


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀਆਂ `ਤੇ ਆਪਣੇ ਹਮਲੇ ਨੂੰ ਹੋਰ ਤੇਜ਼ ਕਰਦੇ ਹੋਏ ਅੱਗੇ ਕਿਹਾ ਕਿ ਪਤਾ ਨਹੀਂ ਕਿਉਂ ਕਾਂਗਰਸ ਆਦਿਵਾਸੀਆਂ ਦਾ ਮਜਾਕ ਬਣਾਉਂਦੀ ਹੈ। ਇਕ ਵਾਰ ਜਦੋਂ ਮੈਂ ਦੇਸ਼ ਦੇ ਉਪਰ ਪੂਰਵੀ ਸੂਬੀ ਦੀ ਇਕ ਰੈਲੀ `ਚ ਗਿਆ ਸੀ ਤਾਂ ਉਨ੍ਹਾਂ ਲੋਕਾਂ ਨੇ ਪਾਰੰਪਰਿਕ ਆਦਿਵਾਸੀ ਹੇਡਗੀਅਰ ਪਹਨਿਆ ਸੀ। ਪ੍ਰੰਤੂ ਕਾਂਗਰਸ ਦੇ ਆਗੂ ਉਸਦਾ ਮਜਾਕ ਬਣਾ ਰਹੇ ਸਨ। ਇਹ ਆਦਿਵਾਸੀ ਸੱਭਿਆਚਾਰ ਦਾ ਮਜ਼ਾਕ ਹੈ।

 

ਮੇਰੇ ਤੇਰੇ ਦਾ ਖੇਡ ਦੇਸ਼ `ਚ ਨਹੀਂ ਚਲੇਗਾ


ਜਗਦਲਪੁਰ ਰੈਲੀ `ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ ਵਿਕਾਸ ਵੀ ਸਭ ਦਾ ਕਰਨਾ ਹੈ ਅਤੇ ਸਾ ਥਵੀ ਸਭਦਾ ਚਾਹੀਦਾ ਹੈ। ਹੁਣ ਮੇਰੇ ਤੇਰੇ ਦਾ ਖੇਡ ਦੇਸ਼ `ਚ ਨਹੀਂ ਚਲੇਗਾ। ਉਨ੍ਹਾਂ ਕਿਹਾ ਕਿ ਮੈਂ ਬਸਤਰ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਕ ਪਾਸੇ ਜਿੱਥੇ ਸ਼ਹਿਰੀ ਨਕਸਲੀਆਂ ਨੂੰ ਬਚਾਉਣ ਦਾ ਯਤਨ ਕਰਦੇ ਹਨ ਤਾਂ ਉਹ ਛੱਤੀਸਗੜ੍ਹ `ਚ ਸੂਬੇ ਨੂੰ ਮਾਓਵਾਦ ਮੁਕਤ ਕਰਵਾਉਣ ਦੀ ਗੱਲ ਕਰਦੇ ਹਨ।

 

ਹੁਣ ਵਿਚੋਲੇ ਖਤਮ ਹੋ ਗਏ


ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਪਹਿਲਾਂ ਦੀਆਂ ਸਰਕਾਰ `ਚ ਇੰਨੇ ਕੰਮ ਨਹੀਂ ਹੁੰਦੇ ਸਨ। ਪ੍ਰੰਤੂ ਹੁਣ ਵਿਚੋਲਿਆਂ ਦੇ ਖਤਮ ਹੋਣ ਕਾਰਨ ਜਿ਼ਆਦਾ ਕੰਮ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਵਿਚੋਲਿਆਂ ਨੂੰ ਖਤਮ ਕਰ ਦਿੱਤਾ ਹੈ। ਇਸਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਚੋਣ ਤੋਂ ਠੀਕ ਪਹਿਲਾਂ ਕੇਂਦਰ ਅਤੇ ਰਾਜ ਸਰਕਾਰ ਦੇ ਕੰਮ ਲੋਕਾਂ ਦੇ ਸਾਮਹਣੇ ਗਿਣਾਉਣ ਅਤੇ ਵਿਰੋਧੀ ਪਾਰਟੀਆਂ ਨੂੰ ਨਿਸ਼ਾਨਾਂ ਬਣਾਇਆ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prrime Minister Narendra Modi Chhattisgarh Jagdalpur rally Live updates here