ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਾਹੀਨ ਬਾਗ਼ ’ਚ CAA ਵਿਰੁੱਧ ਵਧਦਾ ਹੀ ਜਾ ਰਿਹੈ ਲੋਕ ਰੋਹ

ਸ਼ਾਹੀਨ ਬਾਗ਼ ’ਚ CAA ਵਿਰੁੱਧ ਵਧਦਾ ਹੀ ਜਾ ਰਿਹੈ ਲੋਕ ਰੋਹ

ਸ਼ਾਹੀਨ ਬਾਗ਼ ’ਚ ਨਾਗਰਿਕਤਾ ਸੋਧ ਕਾਨੂੰਨ (CAA) ਅਤੇ NRC ਦੇ ਵਿਰੋਧ ’ਚ ਬੈਠ ਕੇ ਪ੍ਰਦਰਸ਼ਨਕਾਰੀ ਹਾਲੇ ਉੱਥੋਂ ਹਟਣ ਦੇ ਰੌਂਅ ’ਚ ਨਹੀਂ ਦਿਸ ਰਹੇ। ਸ਼ਾਹੀਨ ਬਾਗ਼ ’ਚ CAA ਵਿਰੁੱਧ ਰੋਹ ਤੇ ਰੋਸ ਨਿੱਤ ਵਧਦਾ ਹੀ ਜਾ ਰਿਹਾ ਹੈ। ਪ੍ਰਦਰਸ਼ਨ ਦੇ ਅੱਜ 46ਵੇਂ ਦਿਨ ਤੰਬੂ 200 ਮੀਟਰ ਤੱਕ ਵਧਾ ਦਿੱਤੇ ਗਏ ਹਨ।

 

 

ਕੱਲ੍ਹ ਬੁੱਧਵਾਰ ਨੂੰ ਵੀ ਇੱਥੇ ਖ਼ੂਬ ਚਹਿਲ–ਪਹਿਲ ਰਹੀ। ਲੋਕ ਵੱਡੀ ਗਿਣਤੀ ’ਚ ਸ਼ਾਹੀਨ ਬਾਗ਼ ਪੁੱਜ ਰਹੇ ਹਨ। ਇੱਕ ਪਾਸੇ ਦੀ ਸੜਕ ਖੋਲ੍ਹਣ ਨੂੰ ਲੈ ਕੇ ਕਈ ਦਿਨਾਂ ਤੋਂ ਪੁਲਿਸ ਤੇ ਮੁਜ਼ਾਹਰਾਕਾਰੀਆਂ ਵਿਚਾਲੇ ਗੱਲਬਾਤ ਵੀ ਬੰਦ ਹੈ।

 

 

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੁਝ ਪ੍ਰਦਰਸ਼ਨਕਾਰੀ ਇੱਥੋਂ ਹਟਣ ਲਈ ਤਾਂ ਤਿਆਰ ਹਨ ਪਰ ਪ੍ਰਦਰਸ਼ਨਕਾਰੀਆਂ ਦੀ ਲੀਡਰਸ਼ਿਪ ਕਿਸੇ ਇੱਕ ਆਗੂ ਜਾਂ ਜੱਥੇਬੰਦੀ ਕੋਲ ਨਾ ਹੋਣ ਕਾਰਨ ਅਜਿਹਾ ਸੰਭਵ ਨਹੀਂ ਹੋ ਰਿਹਾ। ਉਂਝ, ਜਦੋਂ ਇਸ ਬਾਰੇ ਪ੍ਰਦਰਸ਼ਨਕਾਰੀਆਂ ਤੋਂ ਪੁੱਛਿਆ ਗਿਆ, ਤਾਂ ਉਨ੍ਹਾਂ ਅਜਿਹੀ ਕਿਸੇ ਗੱਲ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਇਸ ਕਾਨੂੰਨ ਤੋਂ ਰੋਕ ਹਟਦੀ ਨਹੀਂ, ਤਦ ਤੱਕ ਉਹ ਵੀ ਇੱਥੋਂ ਹਟਣਗੇ ਨਹੀਂ।

 

 

ਧਰਨੇ ਵਾਲੀ ਥਾਂ ਨੇੜਲੇ ਇੱਕ ਮਕਾਨ ਦੀ ਕੰਧ ਉੱਤੇ 50 ਫ਼ੁੱਟ ਦੀ ਪੇਂਟਿੰਗ ਬਣਾਈ ਜਾ ਰਹੀ ਹੈ। ਇਸ ਵਿੱਚ ਇੱਕ ਔਰਤ ਦਾ ਚਿਹਰਾ ਦਰਸਾਇਆ ਗਿਆ ਹੈ; ਜੋ CAA ਅਤੇ NRC ਦਾ ਵਿਰੋਧ ਕਰ ਰਹੀ ਹੈ। ਉਸ ਦੇ ਆਲੇ–ਦੁਆਲੇ CAA ਅਤੇ NRC ਦੇ ਵਿਰੋਧ ’ਚ ਨਾਅਰੇ ਲਿਖੇ ਜਾਣਗੇ। ਇਸ ਨੂੰ ਮੁਕੰਮਲ ਹੋਣ ’ਚ ਹਾਲੇ ਕੁਝ ਦਿਨ ਲੱਗਣਗੇ।

 

 

ਸ਼ਾਹੀਨ ਬਾਗ਼ ’ਚ ਕੁਝ ਵਿਦਿਆਰਥੀ ਉੱਥੇ ਪੁੱਜ ਕੇ ਲੋਕਾਂ ਤੋਂ CAA ਅਤੇ NRC ਵਿਰੁੱਧ ਪੋਸਟ–ਕਾਰਡ ਭਰਵਾ ਰਹੇ ਹਨ। ਇਸ ਨੂੰ ਸੁਪਰੀਮ ਕੋਰਟ ’ਚ ਰਜਿਸਟਰਾਰ ਦੇ ਨਾਂਅ ਭੇਜਿਆ ਜਾਵੇਗਾ। ਪੋਸਟ–ਕਾਰਡ ’ਤੇ ਅਲ–ਹਜ ਮਲਿਕ ਅਲ–ਸ਼ਾਜ਼ਾਜ, ਜੋ ਮੈਲਕਮ ਐਕਸ ਵਜੋਂ ਪ੍ਰਸਿੱਧ ਹੈ, ਦਾ ਚਿੱਤਰ ਬਣਿਆ ਹੋਇਆ ਸੀ।

 

 

ਮੈਲਕਮ ਇੱਕ ਅਮਰੀਕੀ ਮੰਤਰੀ ਤੇ ਮਨੁੱਖੀ ਅਧਿਕਾਰ ਕਾਰਕੁੰਨ ਸਨ, ਜੋ ਨਾਗਰਿਕ ਅਧਿਕਾਰ ਅੰਦੋਲਨ ਦੌਰਾਨ ਬਹੁਤ ਹਰਮਨਪਿਆਰੀ ਸ਼ਖ਼ਸੀਅਤ ਬਣੇ ਰਹੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Public Anger increasing against CAA in Shaheen Bagh