ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਹੁਮੱਤ ਦੀ ਦੁਰਵਰਤੋਂ ਦੀ ਸਜ਼ਾ ਵੀ ਦਿੰਦੀ ਹੈ ਜਨਤਾ: ਪ੍ਰਣਬ ਮੁਖਰਜੀ

ਬਹੁਮੱਤ ਦੀ ਦੁਰਵਰਤੋਂ ਦੀ ਸਜ਼ਾ ਵੀ ਦਿੰਦੀ ਹੈ ਜਨਤਾ: ਪ੍ਰਣਬ ਮੁਖਰਜੀ

ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਲੋਕ ਸਭਾ ਮੈਂਬਰਾਂ ਦੀ ਗਿਣਤੀ ਲਗਭਗ ਦੁੱਗਣੀ ਕਰਨ ਦੀ ਹਮਾਇਤ ਕੀਤੀ ਹੈ। ਕੱਲ੍ਹ ਸੋਮਵਾਰ ਨੂੰ ਇੱਕ ਪ੍ਰੋਗਰਾਮ ਦੌਰਾਨ ਸ੍ਰੀ ਮੁਖਰਜੀ ਨੇ ਕਿਹਾ ਕਿ ਹੁਣ ਲੋਕ ਸਭਾ ਖੇਤਰਾਂ ਦੀ ਗਿਣਤੀ 543 ਤੋਂ ਵਧਾ ਕੇ ਇੱਕ ਹਜ਼ਾਰ ਕਰ ਦੇਣੀ ਚਾਹੀਦੀ ਹੈ। ਨਾਲ ਹੀ ਰਾਜ ਸਭਾ ਦੇ ਮੈਂਬਰਾਂ ਦੀ ਗਿਣਤੀ ਵੀ ਵਧਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਬਾਦੀ ਨੂੰ ਵੇਖਦਿਆਂ ਇਹ ਜ਼ਰੂਰੀ ਹੈ।

 

 

ਇੰਡੀਆ ਫ਼ਾਊਂਡੇਸ਼ਨ ਵੱਲੋਂ ਰੱਖੇ ਦੂਜੇ ਅਟਲ ਬਿਹਾਰੀ ਵਾਜਪਾਈ ਯਾਦਗਾਰੀ ਭਾਸ਼ਣ ਦੌਰਾਨ ਸ੍ਰੀ ਮੁਖਰਜੀ ਨੇ ਕਿਹਾ ਕਿ ਆਖ਼ਰੀ ਵਾਰ ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ 1977 ’ਚ ਬਦਲੀ ਗਈ ਸੀ; ਤਦ 1971 ਦੀ ਮਰਦਮਸ਼ੁਮਾਰੀ ਮੁਤਾਬਕ ਲੋਕ ਸਭਾ ਖੇਤਰਾਂ ਦਾ ਨਿਰਧਾਰਣ ਹੋਇਆ ਸੀ। ਉਸ ਵੇਲੇ ਦੇਸ਼ ਦੀ ਅਆਬਾਦੀ 55 ਕਰੋੜ ਸੀ। ਤਦ ਤੋਂ ਹੁਣ ਤੱਕ ਦੇਸ਼ ਦੀ ਆਬਾਦੀ ਦੁੱਗਣੀ ਤੋਂ ਵੀ ਜ਼ਿਆਦਾ ਵਧ ਗਈ ਹੈ। ਇਸ ਲਈ ਲੋਕ ਸਭਾ ਖੇਤਰਾਂ ਦੇ ਪੁਨਰਗਠਨ ਉੱਤੇ ਲੱਗੀ ਰੋਕ ਹਟਣੀ ਚਾਹੀਦੀ ਹੈ।

 

 

ਸਾਬਕਾ ਰਾਸ਼ਟਰਪਤੀ ਨੇ ਬਹੁਮੱਤ ਦੀ ਦੁਰਵਰਤੋਂ ਵਿਰੁੱਧ ਵੀ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਸੋਚਦੇ ਹਾਂ ਕਿ ਜੇ ਸਦਨ ’ਚ ਪੂਰਨ ਬਹੁਮੱਤ ਮਿਲ ਜਾਵੇ, ਤਾਂ ਫਿਰ ਕੁਝ ਵੀ ਤੇ ਜਿਵੇਂ ਮਰਜ਼ੀ ਕੀਤਾ ਜਾ ਸਕਦਾ ਹੈ ਪਰ ਅਜਿਹਾ ਨਹੀਂ ਹੋਣਾ ਚਾਹੀਦਾ। ਅਜਿਹੇ ਲੋਕਾਂ ਨੂੰ ਜਨਤਾ ਪਹਿਲਾਂ ਸਜ਼ਾ ਦੇ ਚੁੱਕੀ ਹੈ।

 

 

ਸ੍ਰੀ ਪ੍ਰਣਬ ਮੁਖਰਜੀ ਨੇ ਕਿਹਾ ਕਿ ਸੰਸਦੀ ਲੋਕਤੰਤਰ ਵਿੱਚ ਬਹੁਮੱਤ ਸਥਿਰ ਸਰਕਾਰ ਬਣਾਉਣ ਲਈ ਮਿਲਦਾ ਹੈ। ਜੇ ਪੂਰਨ ਬਹੁਮੱਤ ਨਹੀਂ ਹੁੰਦਾ, ਤਾਂ ਤੁਸੀਂ ਸਰਕਾਰ ਨਹੀਂ ਬਣਾ ਸਕਦੇ। ਇਹੋ ਸੰਸਦੀ ਲੋਕਤੰਤਰ ਦਾ ਸੁਨੇਹਾ ਤੇ ਉਸ ਦੀ ਆਤਮਾ ਹੈ। ਸਾਲ 1952 ਤੋਂ ਹੁਣ ਤੱਕ ਲੋਕਾਂ ਨੇ ਕਿਸੇ ਪਾਰਟੀ ਨੂੰ ਗਿਣਤੀ ਦੇ ਆਧਾਰ ’ਤੇ ਬਹੁਮੱਤ ਤਾਂ ਦਿੱਤਾ ਪਰ ਕਦੇ ਵੋਟਰਾਂ ਦੇ ਬਹੁਮੱਤ ਨੇ ਕਿਸੇ ਇੱਕ ਪਾਰਟੀ ਦੀ ਹਮਾਇਤ ਨਹੀਂ ਕੀਤੀ। ਸਿਆਸੀ ਪਾਰਟੀਆਂ ਨੇ ਕਦੇ ਇਹ ਸੁਨੇਹਾ ਨਹੀਂ ਸਮਝਿਆ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Public punishes Misuse of majority says Pranab Mukherjee