ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਲਵੇ ਸਟੇਸ਼ਨਾਂ ''ਤੇ ਹੁਣ ਨਹੀਂ ਦਿਖਣਗੇ ਟੈਲੀਫ਼ੋਨ ਬੂਥ

ਭਾਰਤੀ ਰੇਲਵੇ

ਬਦਲ ਰਹੇ ਸਮੇਂ ਦੇ ਨਾਲ-ਨਾਲ ਭਾਰਤੀ ਰੇਲਵੇ ਵੀ ਤੇਜ਼ੀ ਨਾਲ ਬਦਲ ਰਿਹਾ ਹੈ। ਰੇਲਵੇ ਦੀਆਂ ਸੁਵਿਧਾਵਾਂ ਵੀ ਸਮੇਂ-ਸਮੇਂ 'ਤੇ ਬਦਲ ਰਹੀਆਂ ਹਨ।ਰੇਲਵੇ ਨੇ ਹੁਣ ਇਕ ਹੋਰ ਵੱਡੀ ਤਬਦੀਲੀ ਕੀਤੀ ਹੈ। ਮੋਬਾਈਲ ਫੋਨ ਦੀ ਵੱਧਦੀ ਹੋਈ ਪ੍ਰਸਿੱਧੀ ਵਿਚਕਾਰ ਟੈਲੀਫ਼ੋਨ ਬੂਥ ਨੂੰ ਰੇਲਵੇ ਸਟੇਸ਼ਨਾਂ 'ਤੇ ਮੁਹੱਈਆ ਕਰਾਉਣ ਦੀਆਂ ਲੋੜੀਂਦੀਆਂ ਸਹੂਲਤਾਂ ਦੀ ਸੂਚੀ ਤੋਂ ਬਾਹਰ ਰੱਖਿਆ ਗਿਆ ਹੈ। ਇਸ ਸੂਚੀ 'ਚ ਚਾਰਜਿੰਗ ਪੁਆਇੰਟ ਤੇ ਨਰਸਿੰਗ ਸਟੇਸ਼ਨਾਂ ਨੂੰ ਸ਼ਾਮਲ ਕੀਤਾ ਗਿਆ ਹੈ।

 

ਰੇਲ ਮੰਤਰਾਲੇ ਦੇ ਅਨੁਸਾਰ ਟੈਲੀਫ਼ੋਨ ਬੂਥ ਇੱਕ ਸਮੇਂ ਜ਼ਰੂਰਤ ਸੀ। ਪਰ ਹੁਣ ਇਹ ਮੋਬਾਈਲ ਫੋਨ ਕਾਰਨ ਲਗਭਗ ਬੇਅਸਰ ਹੋ ਗਿਆ ਹੈ।

 

ਰੇਲਵੇ ਸਟੇਸ਼ਨਾਂ 'ਤੇ ਟੈਲੀਫ਼ੋਨ ਬੂਥਾਂ ਦੀ ਵਰਤੋਂ 19 ਵੀਂ ਸਦੀ ਦੇ ਆਖਰ ਤੋਂ ਕੀਤੀ ਜਾ ਰਹੀ ਸੀ। ਜਦੋਂ ਲੋਕ ਘਰਾਂ ਵਿੱਚ ਫ਼ੋਨ ਨਹੀਂ ਹੁੰਦੇ ਸੀ 'ਤੇ ਉਸ ਸਮੇਂ ਮੋਬਾਈਲ ਫੋਨ ਸ਼ੁਰੂ ਨਹੀਂ ਹੋਇਆ ਸੀ। ਸਮੇਂ ਦੇ ਨਾਲ ਟੈਲੀਫੋਨ ਬੂਥ ਦੀ ਜ਼ਰੂਰਤ ਬਹੁਤ ਘੱਟ ਹੋ ਗਈ। ਅਧਿਕਾਰੀਆਂ ਅਨੁਸਾਰ ਦੇਸ਼ ਭਰ 'ਚ ਵੱਖ-ਵੱਖ ਰੇਲਵੇ ਸਟੇਸ਼ਨਾਂ 'ਤੇ ਅਜੇ ਵੀ ਲਗਭਗ 20 ਹਜ਼ਾਰ ਟੈਲੀਫ਼ੋਨ ਬੂਥ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Public Telephone Booths go off railways list of essentials at railway stations