ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੇਰਠ ’ਚ ਲੋਕਾਂ ਨੇ ਪਲਸ ਪੋਲੀਓ ਟੀਮ ਨੂੰ NPR ਸਰਵੇ ਵਾਲੇ ਸਮਝ ਕੇ ਕੁੱਟਿਆ

ਮੇਰਠ ’ਚ ਲੋਕਾਂ ਨੇ ਪਲਸ ਪੋਲੀਓ ਟੀਮ ਨੂੰ NPR ਸਰਵੇ ਵਾਲੇ ਸਮਝ ਕੇ ਕੁੱਟਿਆ

ਦੇਸ਼ ਦੇ ਕਈ ਹਿੱਸਿਆਂ ’ਚ ਨਾਗਰਿਕਤਾ ਸੋਧ ਕਾਨੂੰਨ (CAA) ਦੇ ਵਿਰੋਧ ’ਚ ਹੁਣ ਆਮ ਜਨਤਾ ਵਿੱਚ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਵੀ ਫੈਲ ਰਹੀਆਂ ਹਨ। ਮੇਰਠ ’ਚ ਸਨਿੱਚਰਵਾਰ ਨੂੰ ਲਿਸਾੜੀ ਗੇਟ ਇਲਾਕੇ ’ਚ ਪੋਲੀਓ ਦੀ ਦਵਾਈ ਪਿਲਾਉਣ ਲਈ ਗਈ ਟੀਮ ਨੂੰ ਸਥਾਨਕ ਲੋਕਾਂ ਨੇ ‘ਨੈਸ਼ਨਲ ਪਾਪੂਲੇਸ਼ਨ ਰਜਿਸਟਰ’ (NPR) ਟੀਮ ਸਮਝ ਕੇ ਬੰਧਕ ਬਣਾ ਲਿਆ ਤੇ ਉਨ੍ਹਾਂ ਦੀ ਕੁੱਟਮਾਰ ਕਰ ਦਿੱਤੀ।

 

 

ਭੀੜ ਨੇ ਟੀਮ ਨੂੰ ਕਮਰੇ ’ਚ ਬੰਦ ਕਰ ਦਿੱਤਾ ਤੇ ਉਸ ਦੇ ਸਰਕਾਰੀ ਰਜਿਸਟਰ ਪਾੜ ਦਿੱਤੇ। ਉਨ੍ਹਾਂ ਦੀਆਂ ਵੈਕਸੀਨਜ਼ ਵੀ ਖੋਹ ਲਈਆਂ। ਲਗਭਗ ਇੱਕ ਘੰਟਾ ਇੰਝ ਹੀ ਹੰਗਾਮਾ ਹੁੰਦਾ ਰਿਹਾ।

 

 

ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਪੁੱਜ ਕੇ ਲੋਕਾਂ ਨੂੰ ਸਮਝਾਇਆ ਤੇ ਟੀਮ ਨੂੰ ਆਜ਼ਾਦ ਕਰਵਾਇਆ। ਇਸ ਮਾਮਲੇ ’ਚ ਅਣਪਛਾਤੇ ਲੋਕਾਂ ਵਿਰੁੱਧ ਪੁਲਿਸ ਥਾਣਾ ਲਿਸਾੜੀ ਗੇਟ ’ਚ ਕੇਸ ਦਰਜ ਕਰ ਲਿਆ ਗਿਆ ਹੈ।

 

 

ਪਲਸ ਪੋਲੀਓ ਟੀਮ ’ਚ ਸਟਾਫ਼ ਨਰਸ ਨੀਤੂ ਤੇ ਸਪੋਰਟ ਸਟਾਫ਼ ਦੀਪਕ ਸਨਿੱਚਰਵਾਰ ਸਵੇਰੇ ਲਿਸਾੜੀ ਗੇਟ ਦੇ ਲਖੀਪੁਰਾ ਗਲ਼ੀ–22 ਸਥਿਤ ਘਰਾਂ ਵਿੱਚ ਬੱਚਿਆਂ ਨੂੰ ਪੋਲੀਓ ਦੀ ਰੋਕਥਾਮ ਲਈ ਬੂੰਦਾਂ ਪਿਲਾਉਣ ਲਈ ਪੁੱਜੇ। ਇੱਕ ਘਰ ਵਿੱਚ ਪਰਿਵਾਰਕ ਮੈਂਬਰਾਂ ਨੇ ਬੱਚਿਆਂ ਨੁੰ ਦਵਾਈ ਪਿਲਾਉਣ ਤੋਂ ਮਨਾ ਕਰ ਦਿੱਤਾ।

 

 

ਤਦ ਟੀਮ ਨੇ ਬੱਚਿਆਂ ਤੇ ਪਰਿਵਾਰਕ ਮੈਂਬਰਾਂ ਦੇ ਨਾਂਅ ਦਰਜ ਕਰਵਾਉਣ ਲਈ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ। ਪਰ ਪਰਿਵਾਰ ਨੇ ਇਹ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਦੋਸ਼ ਹੈ ਕਿ ਕੁਝ ਲੋਕਾਂ ਨੇ ਟੀਮ ਨਾਲ ਗ਼ਲਤ ਭਾਸ਼ਾ ਦੀ ਵੀ ਵਰਤੋਂ ਕੀਤੀ। ਦੋ ਜਣਿਆਂ ਨੇ ਦੀਪਕ ਦੇ ਕਮੀਜ਼ ਦਾ ਕਾਲਰ ਫੜ ਲਿਆ।

 

 

ਇੰਨੇ ਨੂੰ ਉੱਥੇ ਭੀੜ ਇਕੱਠੀ ਹੋ ਗਈ। ਭੀੜ ਨੇ ਪਲਸ ਪੋਲੀਓ ਟੀਮ ਨੂੰ ਕਿਹਾ ਕਿ ਤੁਸੀਂ NPR ਟੀਮ ਵਾਲੇ ਹੋ। ਅੱਜ ਤੁਹਾਨੂੰ ਛੱਡਾਂਗੇ ਨਹੀਂ। ਭੀੜ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਤੇ ਇੰਝ ਮਾਮਲਾ ਵਧਦਾ ਗਿਆ।

 

 

ਹੰਗਾਮੇ ਦੌਰਾਨ ਸਿਹਤ ਵਿਭਾਗ ਦੀ ਟੀਮ ਦੇ ਦੋਵੇਂ ਮੈਂਬਰਾਂ ਨੇ ਆਪਣੇ ਸ਼ਨਾਖ਼ਤੀ ਕਾਰਡ ਵੀ ਵਿਖਾਏ ਪਰ ਭੀੜ ਕੁਝ ਵੀ ਸੁਣਨ ਲਈ ਤਿਆਰ ਨਹੀਂ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pulse Polio team beaten in Meerut after mob mistook them as NPR Surveyors