ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਵਾਮਾ ਹਮਲੇ ਪਿੱਛੋਂ ਕਸ਼ਮੀਰ ’ਚ ਨੀਮ ਫ਼ੌਜੀ ਬਲਾਂ ਨੂੰ ਹਵਾਈ ਸਫ਼ਰ ਦੀ ਪ੍ਰਵਾਨਗੀ

ਪੁਲਵਾਮਾ ਹਮਲੇ ਪਿੱਛੋਂ ਕਸ਼ਮੀਰ ’ਚ ਨੀਮ ਫ਼ੌਜੀ ਬਲਾਂ ਨੂੰ ਹਵਾਈ ਸਫ਼ਰ ਦੀ ਪ੍ਰਵਾਨਗੀ

ਪੁਲਵਾਮੀ ਅੱਤਵਾਦੀ ਹਮਲੇ ਤੋਂ ਬਾਅਦ ਜਿੱਥੇ ਇੱਕ ਪਾਸੇ ਪਾਕਿਸਤਾਨ ਨੂੰ ਅੱਤਵਾਦ ਦੇ ਮੋਰਚੇ ਉੱਤੇ ਅਲੱਗ–ਥਲੱਗ ਕਰਨ ਦਾ ਜਤਨ ਕੀਤਾ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਮੁੜ ਅਜਿਹੀ ਘਟਨਾ ਨਾ ਵਾਪਰੇ, ਇਸ ਲਈ ਵੀ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਕਸ਼ਮੀਰ ਵਾਦੀ ਵਿੱਚ ਤਾਇਨਾਤ ਸੀਸਆਰਪੀਐੱਫ਼ ਤੇ ਹੋਰ ਨੀਮ ਫ਼ੌਜੀ ਬਲਾਂ ਦੇ ਜਵਾਨ ਛੁੱਟੀ ਉੱਤੇ ਜਾਣ ਲਈ ਛੁੱਟੀ ਤੋਂ ਵਾਪਸ ਡਿਊਟੀ ਉੱਤੇ ਪਰਤਦੇ ਸਮੇਂ ਹੁਣ ਬਿਜ਼ਨੇਸ ਉਡਾਣਾਂ ਦੀ ਵਰਤੋਂ ਕਰ ਸਕਣਗੇ।

 

 

ਜੰਮੂ–ਕਸ਼ਮੀਰ ਵਿੱਚ ਪੁਲਵਾਮਾ ਵਿਖੇ ਅੱਤਵਾਦੀ ਹਮਲੇ ਦੌਰਾਨ 45 ਜਵਾਨਾਂ ਦੇ ਸ਼ਹੀਦ ਹੋਣ ਦੀ ਘਟਨਾ ਵਾਪਰਨ ਕਾਰਨ ਗ੍ਰਹਿ ਮੰਤਰਾਲੇ ਨੇ ਵੀਰਵਾਰ ਨੂੰ ਹੁਕਮ ਜਾਰੀ ਕੀਤਾ ਹੈ, ਜਿਸ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਹੁਕਮ ਵਿੱਚ ਕਿਹਾ ਗਿਆ ਹੈ ਕਿ – ‘ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐੱਫ਼) ਦੇ ਸਾਰੇ ਮੁਲਾਜ਼ਮਾਂ ਲਈ ਦਿੱਲੀ–ਸ੍ਰੀਨਗਰ, ਸ੍ਰੀਨਗਰ–ਦਿੱਲੀ, ਜੰਮੂ–ਸ੍ਰੀਨਗਰ ਤੇ ਸ੍ਰੀਨਗਰ–ਜੰਮੂ ਸੈਕਟਰ ਉੱਤੇ ਹਵਾਈ ਸਫ਼ਰ ਦੀ ਮਨਜ਼ੂਰੀ ਦਿੱਤੀ ਗਈ ਹੈ।’

 

 

ਇਸ ਵਿੱਚ ਕਿਹਾ ਗਿਆ ਹੈ ਕਿ ਇਸ ਫ਼ੈਸਲੇ ਨਾਲ ਕਾਂਸਟੇਬਲ, ਹੈੱਡ ਕਾਂਸਟੇਬਲ ਤੇ ਅਸਿਸਟੈਂਟ ਡਿਪਟੀ ਇੰਸਪੈਕਟਰ ਰੈਂਕ ਦੇ ਨੀਮ ਫ਼ੌਜੀ ਬਲਾਂ ਦੇ ਲਗਭਗ 7.80 ਲੱਖ ਮੁਲਾਜ਼ਮਾਂ ਨੂੰ ਤੁਰੰਤ ਲਾਭ ਹੋਵੇਗਾ, ਜੋ ਪਹਿਲਾਂ ਇਸ ਦੇ ਹੱਕਦਾਰ ਨਹੀਂ ਸਨ।

 

 

ਇਸ ਵਿੱਚ ਡਿਊਟੀ ਉੱਤੇ ਯਾਤਰਾ ਜਾਂ ਛੁੱਟੀ ਉੱਤੇ ਜਾਣ ਦੀ ਯਾਤਰਾ ਸ਼ਾਮਲ ਹੈ ਭਾਵ ਜੰਮੂ–ਕਸ਼ਮੀਰ ਤੋਂ ਘਰ ਆਉਣ ਤੇ ਪਰਤਣ ਦੌਰਾਨ।

 

 

ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੁਲਵਾਮਾ ਵਿਖੇ ਬੀਤੀ 14 ਫ਼ਰਵਰੀ ਨੂੰ ਆਤਮਘਾਤੀ ਹਮਲੇ ਵਿੱਚ ਜਵਾਨ ਤੇ ਉੱਪ ਅਧਿਕਾਰੀ ਰੈਂਕ ਦੇ ਸੁਰੱਖਿਆ ਬਲ ਸ਼ਹੀਦ ਹੋਏ ਸਨ। ਹੁਣ ਇਸ ਰੈਂਕ ਦੇ ਜਵਾਨ ਬਿਜ਼ਨੇਸ ਉਡਾਣਾਂ ਦੀਆਂ ਟਿਕਟਾਂ ਬੁੱਕ ਕਰਵਾ ਸਕਣਗੇ ਤੇ ਆਪਣੇ ਸੰਗਠਨ ਜਾਂ ਬਲਾਂ ਤੋਂ ਉਸ ਦੇ ਭੁਗਤਾਨ ਦਾ ਦਾਅਵਾ ਕਰ ਸਕਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pulwama aftermath Para Military Forces allowed to have air travel in Kashmir