ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਵਾਮਾ ਹਮਲੇ 'ਚ ਸ਼ਾਮਲ ਪੰਜ 'ਚੋਂ 4 ਅੱਤਵਾਦੀ ਹਲਾਕ, ਇਕ ਗ੍ਰਿਫ਼ਤਾਰ: ਸਰਕਾਰ

ਕੇਂਦਰੀ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈੱਡੀ ਨੇ ਮੰਗਲਵਾਰ ਨੂੰ ਲੋਕ ਸਭਾ ਵਿੱਚ ਕਿਹਾ ਕਿ ਪੁਲਵਾਮਾ ਅਤਿਵਾਦੀ ਹਮਲੇ ਵਿੱਚ ਸ਼ਾਮਲ ਰਹੇ ਪੰਜ ਅੱਤਵਾਦੀਆਂ ਵਿੱਚੋਂ ਚਾਰ ਮਾਰੇ ਗਏ ਹਨ, ਜਦੋਂ ਕਿ ਇੱਕ ਨੂੰ ਸੁਰੱਖਿਆ ਬਲਾਂ ਨੇ ਗ੍ਰਿਫ਼ਤਾਰ ਕੀਤਾ ਹੈ।

 

ਰੈੱਡੀ ਨੇ ਇਕ ਸਵਾਲ ਦੇ ਲਿਖਤ ਜਵਾਬ ਵਿੱਚ ਕਿਹਾ ਸੀ ਕਿ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦੀ ਜਾਂਚ ਦੌਰਾਨ ਹਮਲੇ ਵਿੱਚ ਪਾਬੰਦੀਸ਼ੁਦਾ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਮਾਡੀਊਲ ਦੇ ਤਾਰ ਜੁੜੇ ਹੋਣ ਦਾ ਪ੍ਰਗਟਾਵਾ ਹੋਇਆ ਹੈ ਜਿਸ ਨੇ ਹਮਲੇ ਦੀ ਸਾਜ਼ਿਸ਼ ਰਚੀ ਅਤੇ ਉਸ ਨੂੰ ਅੰਜਾਮ ਦਿੱਤਾ।


ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ 14 ਫ਼ਰਵਰੀ ਨੂੰ ਸੀ ਆਰ ਪੀ ਐੱਫ ਜਵਾਨਾਂ ਦੇ ਕਾਫਲੇ ਉੱਤੇ ਇੱਕ ਆਤਮਘਾਤੀ ਨੇ ਹਮਲਾ ਕੀਤਾ ਜਿਸ ਵਿੱਚ 40 ਜਵਾਨ ਸ਼ਹੀਦ ਹੋ ਗਏ। ਰੈੱਡੀ ਨੇ ਕਿਹਾ, ਪੰਜ ਮੁਲਜ਼ਮਾਂ ਵਿੱਚੋਂ ਇੱਕ ਆਤਮਘਾਤੀ ਹਮਲਾਵਰ ਸੀ।


ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਉਥੇ ਦੋ ਨੂੰ ਸੁਰੱਖਿਆ ਬਲਾਂ ਨੇ ਮਾਰ ਦਿੱਤਾ। ਇਕ ਹੋਰ ਮੁਲਜ਼ਮ ਮੁਦਸਿਸਰ ਅਹਿਮਦ ਖ਼ਾਨ ਉਰਫ਼ ਮੁਹੰਮਦ ਭਾਈ ਨੂੰ ਵੀ ਸੁਰੱਖਿਆ ਬਲਾਂ ਨੇ ਮਾਰ ਸੁੱਟਿਆ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pulwama attack four out of five terrorists killed one arrested says government