ਤੈਨਾਤ ਸਨ ਪਰਮਾਣੂ ਹਥਿਆਰਾਂ ਨਾਲ ਲੈੱਸ ਪਣਡੁੱਬੀਆਂ
ਪੁਲਵਾਮਾ ਵਿੱਚ ਸੀ ਆਰ ਪੀ ਐਫ ਕਾਫਲੇ ਉੱਤੇ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਬਾਲਕੋਟ ਵਿੱਚ ਏਅਰ ਸਟ੍ਰਾਈਕ ਦੇ ਨਾਲ ਹੀ ਸਮੁੰਦਰੀ ਰਸਤੇ ਰਾਹੀਂ ਵੀ ਪਾਕਿਸਤਾਨ ਨੂੰ ਸਬਕ ਸਿਖਾਉਣ ਦੀ ਤਿਆਰੀ ਕਰ ਲਈ ਸੀ।
ਭਾਰਤੀ-ਸਮੁੰਦਰੀ-ਫੌਜ ਨੂੰ ਯੁੱਧ ਅਭਿਆਸ ਤੋਂ ਹਟਾ ਕੇ ਪਰਮਾਣੁ ਅਤੇ ਰਵਾਇਤੀ ਹਥਿਆਰਾਂ ਨਾਲ ਲੈੱਸ ਪਣਡੁੱਬੀਆਂ ਨੂੰ ਪਾਕਿਸਤਾਨ ਦੀ ਸਮੁੰਦਰੀ ਸੀਮਾ ਨੇੜੇ ਤਾਇਨਾਤ ਕਰ ਦਿੱਤਾ ਸੀ। ਇਸ ਤੈਨਾਤੀ ਨਾਲ ਪਾਕਿ ਨੂੰ ਲੱਗ ਰਿਹਾ ਸੀ ਕਿ ਭਾਰਤ ਕਿਸੇ ਵੀ ਸਮੇਂ ਸਮੁੰਦਰੀ-ਫੌਜ ਨੂੰ ਬਦਲੇ ਦੀ ਕਾਰਵਾਈ ਦਾ ਹੁਕਮ ਦੇ ਸਕਦਾ ਹੈ।
ਸੂਤਰਾਂ ਨੇ ਦੱਸਿਆ ਕਿ ਬਾਲਾਕੋਟ ਵਿੱਚ ਹਵਾਈ ਹਮਲੇ ਦੇ ਤੁਰੰਤ ਬਾਅਦ ਪਾਕਿਸਤਾਨ ਦੀ ਸਭ ਤੋਂ ਆਧੁਨਿਕ ਮੰਨੀ ਜਾਣ ਵਾਲੀ ਅਗੋਸਟਾ ਸ਼੍ਰੇਣੀ ਪਣਡੁੱਬੀ- ਪੀਐੱਨਐੱਸ ਸਾਦ ਕਰਾਚੀ ਕੋਲੋਂ ਗ਼ਾਇਬ ਹੋ ਗਈ ਸੀ। ਲੰਬੇ ਸਮੇਂ ਤੱਕ ਪਾਣੀ ਦੇ ਅੰਦਰ ਰਹਿਣ ਦੀ ਸਮਰੱਥਾ ਵਾਲੀ ਇਸ ਪਣਡੁੱਬੀ ਦੇ ਗ਼ਾਇਬ ਹੁੰਦੇ ਹੀ ਭਾਰਤੀ ਸਮੁੰਦਰੀ ਫੌਜ ਚੌਕਸ ਹੋ ਗਈ ਸੀ।
ਪੀ.ਐੱਨ.ਐੱਸ. ਸਾਦ ਕਰਾਚੀ ਕੋਲੋਂ ਗ਼ਾਇਬ ਹੋਈ ਸੀ, ਜਿੱਥੋਂ ਇਹ ਤਿੰਨ ਦਿਨਾਂ ਵਿੱਚ ਗੁਜਰਾਤ ਦੇ ਤਟ ਤੱਕ ਪਹੁੰਚ ਸਕਦੀ ਸੀ। ਉਹ ਪੰਜ ਦਿਨ ਵਿੱਚ ਮੁੰਬਈ ਸਥਿਤ ਸਮੁੰਦਰੀ-ਫੌਜ ਦੇ ਪੱਛਮੀ ਕਮਾਂਡ ਦੇ ਮੁੱਖ ਦਫ਼ਤਰ ਉੱਤੇ ਵੀ ਪਹੁੰਚ ਸਕਦੀ ਸੀ ਜੋ ਦੇਸ਼ ਲਈ ਵੱਡੇ ਸੁਰੱਖਿਆ ਖ਼ਤਰੇ ਦੀ ਗੱਲ ਹੋ ਸਕਦੀ ਸੀ।
ਭਾਰਤੀ ਸਮੁੰਦਰੀ-ਫੌਜ ਪਾਕਿਸਤਾਨ ਦੀ ਪਣਡੁੱਬੀ ਦਾ ਪਤਾ ਲਗਾਉਣ ਲਈ ਸਰਗਰਮ ਹੋ ਗਈ ਸੀ। ਪਣਡੁੱਬੀ ਰੋਕੂ ਹਥਿਆਰਾਂ ਨਾਲ ਲੈੱਸ ਸਮੁੰਦਰੀ ਲੜਾਕੂ ਜਹਾਜ਼ ਅਤੇ ਜਹਾਜ਼ਾਂ ਨੂੰ ਉਸ ਦੀ ਖੋਜ ਵਿੱਚ ਲਾਇਆ ਗਿਆ ਸੀ।
ਪੀ -8ਆਈਐਸ ਨੂੰ ਸਮੁੰਦਰੀ ਕੰਢਿਆਂ ਉੱਤੇ ਪਾਕਿਸਤਾਨੀ ਪਣਡੁੱਬੀ ਦੇ ਖੋਜੀ ਮੁਹਿੰਮ ਵਿੱਚ ਲਗਾਇਆ ਗਿਆ ਸੀ। ਇਸ ਦੇ ਨਾਲ ਹੀ ਪ੍ਰਮਾਣੂ ਹਥਿਆਰਾਂ ਨਾਲ ਲੈੱਸ ਆਈਐਨਐਸ ਚੱਕਰ ਅਤੇ ਸਕਾਰਪੀਨ ਸ਼੍ਰੇਣੀ ਦੀ ਪਣਡੁੱਬੀ ਆਈਐਨਐਸ ਕਲਵਰੀ ਨੂੰ ਵੀ ਪਾਕਿਸਤਾਨੀ ਪਣਡੁੱਬੀ ਦੀ ਭਾਲ ਵਿੱਚ ਲਾਇਆ ਗਿਆ ਸੀ। ਆਖਰ ਵਿੱਚ 21 ਦਿਨ ਬਾਅਦ ਇਹ ਪਣਡੁੱਬੀ ਪਾਕਿਸਤਾਨ ਦੇ ਪੱਛਮੀ ਹਿੱਸੇ ਵਿੱਚ ਮਿਲੀ।