ਪਾਕਿਸਤਾਨ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਨੇ ਜਿਨ੍ਹਾਂ 22 ਸਥਾਨਾਂ ਬਾਰੇ ਦੱਸਿਆ ਸੀ, ਉਸਨੇ ਉਨ੍ਹਾਂ ਦੀ ਜਾਂਚ ਕੀਤੀ ਹੈ ਪ੍ਰੰਤੂ ਉਸਨੂੰ ਉਥੇ ਕੋਈ ਅੱਤਵਾਦੀ ਕੈਂਪ ਨਹੀਂ ਮਿਲਿਆ। ਉਸਨੇ ਨਵੀਂ ਦਿੱਲੀ ਨਾਲ ਪੁਲਵਾਮਾ ਅੱਤਵਾਦੀ ਹਮਲਿਆਂ ਸਬੰਧੀ ਜਾਂਚ ਦੇ ਮੁਢਲੇ ਸਿੱਟਿਆਂ ਨੂੰ ਸਾਂਝਾ ਕਰਦੇ ਹੋਏ ਦੁਆਵਾ ਕੀਤਾ ਕਿ ਇਸ ਅੱਤਵਾਦੀ ਹਮਲੇ ਸਬੰਧੀ 54 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਪ੍ਰੰਤੂ ਉਨ੍ਹਾਂ ਦੇ ਹਮਲੇ ਨਾਲ ਕਿਸੇ ਤਰ੍ਹਾਂ ਦੇ ਸਬੰਧ ਹੋਣ ਦਾ ਪਤਾ ਨਹੀਂ ਚੱਲਿਆ।
ਵਿਦੇਸ਼ ਦਫਤਰ ਨੇ ਕਿਹਾ ਕਿ ਪਾਕਿਸਤਾਨ ਅਪੀਲ ਕੀਤੇ ਜਾਣ ਉਤੇ ਇਨ੍ਹਾਂ ਸਥਾਨਾਂ ਉਤੇ ਆਉਣ ਦੀ ਆਗਿਆ ਦੇਣ ਦਾ ਇਛੁੱਕ ਹੈ। ਅੱਗੇ ਇਸ ਦਫ਼ਤਰ ਨੇ ਕਿਹਾ ਕਿ ਹਿਰਾਸਤ ਵਿਚ ਬੰਦ 54 ਵਿਅਤੀਆਂ ਖਿਲਾਫ ਜਾਂਚ ਕੀਤੀ ਜਾ ਰਹੀ ਹੈ, ਪ੍ਰੰਤੂ ਪੁਲਵਾਮਾ ਹਮਲੇ ਨਾਲ ਉਨ੍ਹਾਂ ਦੇ ਸਬੰਧ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਚਲਿਆ ਹੈ।
ਦਫ਼ਤਰ ਨੇ ਕਿਹਾ ਕਿ ਇਸੇ ਤਰ੍ਹਾਂ ਭਾਰਤ ਨੇ ਜਿਨ੍ਹਾਂ 22 ਥਾਵਾਂ ਸਬੰਧੀ ਦੱਸਿਆ ਸੀ ਉਨ੍ਹਾਂ ਦੀ ਜਾਂਚ ਕੀਤੀ ਗਈ ਹੈ। ਇਸ ਤਰ੍ਹਾਂ ਦਾ ਕੋਈ ਕੈਂਪ ਨਹੀਂ ਹੈ। ਪਾਕਿਸਤਾਨ ਅਪੀਲ ਕੀਤੇ ਜਾਣ ਉਤੇ ਇਨ੍ਹਾਂ ਥਾਵਾਂ ਉਤੇ ਆਉਣ ਸਬੰਧੀ ਆਗਿਆ ਦੇਣ ਦਾ ਇਛੁੱਕ ਹੈ। ਉਸਨੇ ਕਿਹਾ ਕਿ ਸਹਿਯੋਗ ਕਰਨ ਦੀ ਪ੍ਰਤੀਬੱਧਤਾ ਦੇ ਮੱਦੇਨਜ਼ਰ ਪਾਕਿਸਤਾਨ ਨੇ ਕੁਝ ਪ੍ਰਸ਼ਨਾਂ ਨਾਲ ਆਪਣੀ ਜਾਂਚ ਦੇ ਸ਼ੁਰੂਆਤੀ ਨਤੀਜੇ ਬੁੱਧਵਾਰ ਨੁੰ ਭਾਰਤ ਨਾਲ ਸਾਂਝੇ ਕੀਤੇ।
ਭਾਰਤ ਨੇ ਸੀਆਰਪੀਐਫ ਕਰਮਚਾਰੀਆਂ ਉਤੇ 14 ਫਰਵਰੀ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਕੀਤੇ ਗਏ ਅੱਤਵਾਦੀ ਹਮਲੇ ਵਿਚ ਜੈਸ਼ ਏ ਮੁਹੰਮਦ ਦੇ ਸ਼ਾਮਲ ਹੋਣ ਦੀ ਵਿਸ਼ੇਸ਼ ਬਿਊਰਾ ਅਤੇ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨਾਂ ਦੇ ਕੈਂਪਾਂ ਸਬੰਧੀ ਅਧਿਕ੍ਰਤ ਦਸਤਾਵੇਜ… ਡੋਜਿਅਰ ਗੁਆਢੀ ਰਾਸ਼ਟਰ ਨੂੰ 27 ਫਰਵਰੀ ਨੂੰ ਸੌਪਿਆ ਸੀ। ਇਸ ਡੋਜਿਅਰ ਪਾਕਿਸਤਾਨ ਦੇ ਕਾਰਜਵਾਹਕ ਹਾਈਕਮਿਸ਼ਨਰ ਨੂੰ ਸੌਪਿਆ ਗਿਆ ਸੀ।