ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਵਾਮਾ ਹਮਲਾ: ਸੜਕ ’ਤੇ ਜਵਾਨਾਂ ਦੀਆਂ ਲਹੂਲੁਹਾਨ ਲਾਸ਼ਾਂ, ਦਹਿਲ ਗਿਆ ਸੀ ਦੇਸ਼

ਪੁਲਵਾਮਾ ਹਮਲਾ: ਸੜਕ ’ਤੇ ਜਵਾਨਾਂ ਦੀਆਂ ਲਹੂਲੁਹਾਨ ਲਾਸ਼ਾਂ, ਦਹਿਲ ਗਿਆ ਸੀ ਦੇਸ਼

ਦਿਨ ਸੀ ਵੀਰਵਾਰ, ਤਰੀਕ 14 ਫ਼ਰਵਰੀ, 2019 ਭਾਵ ਵੈਲੇਨਟਾਈਨ ਡੇਅ। ਬਾਅਦ ਦੁਪਹਿਰ ਦਾ ਸਮਾਂ ਸੀ ਤੇ 3:30 ਵੱਜੇ ਹੋਏ ਸਨ। ਜੰਮੂ–ਸ੍ਰੀਨਗਰ ਨੈਸ਼ਨਲ ਹਾਈਵੇਅ ਉੱਤੇ 78 ਬੱਸਾਂ ’ਚ ਸੀਆਰਪੀਐੱਫ਼ ਦੇ ਲਗਭਗ 2,500 ਜਵਾਨਾਂ ਦਾ ਕਾਫ਼ਲਾ ਲੰਘ ਰਿਹਾ ਸੀ। ਆਮ ਦਿਨਾਂ ਵਾਂਗ ਉਸ ਦਿਨ ਵੀ ਸਭ ਆਪੋ–ਆਪਣੀ ਧੁਨ ’ਚ ਜਾ ਰਹੇ ਸਨ। ਉਸ ਦਿਨ ਆਮ ਵਾਂਗ ਆਵਾਜਾਈ ਸੀ। ਕਾਫ਼ਲਾ ਜਦੋਂ ਪੁਲਵਾਮਾ ਪੁੱਜਾ, ਤਦ ਸੜਕ ਦੇ ਦੂਜੇ ਪਾਸਿਓਂ ਸਾਹਮਣੇ ਤੋਂ ਆ ਰਹੀ ਇੱਕ ਕਾਰ ਨੇ ਸੀਆਰਪੀਐੱਫ਼ ਦੇ ਕਾਫ਼ਲੇ ਨਾਲ ਚੱਲ ਰਹੇ ਵਾਹਨ ’ਚ ਟੱਕਰ ਮਾਰ ਦਿੱਤੀ। ਜਿਵੇਂ ਹੀ ਸਾਹਮਣੇ ਤੋਂ ਆ ਰਹੀ SUV ਕਾਫ਼ਲੇ ਨਾਲ ਟਕਰਾਈ, ਇੱਕ ਜ਼ੋਰਦਾਰ ਧਮਾਕਾ ਹੋਇਆ। ਕਿਸੇ ਜਵਾਨ ਤੇ ਅਧਿਕਾਰੀ ਨੂੰ ਕੁਝ ਸੋਚਣ ਤੇ ਕਰਨ ਦਾ ਕੋਈ ਮੌਕਾ ਨਹੀਂ ਮਿਲਿਆ। 42 ਜਵਾਨ ਮੌਕੇ ’ਤੇ ਹੀ ਸ਼ਹੀਦ ਹੋ ਗਏ ਤੇ 14 ਫ਼ਰਵਰੀ, 2019 ਦਾ ਦਿਨ ਭਾਰਤ ਦੇ ਇਤਿਹਾਸ ਵਿੱਚ ਇੱਕ ਕਾਲ਼ੇ–ਦਿਨ ਵਜੋਂ ਦਰਜ ਹੋ ਗਿਆ।

 

 

ਪੁਲਵਾਮਾ ਹਮਲੇ ਸਮੇਂ ਮੌਕੇ ’ਤੇ ਨਾ ਸਿਰਫ਼ ਜਵਾਨ ਸ਼ਹੀਦ ਹੋਏ ਸਨ, ਸਗੋਂ ਬੱਸ ਦੇ ਵੀ ਪਰਖੱਚੇ ਉੱਡ ਗਏ ਸਨ। ਭਾਰਤੀ ਜਵਾਨ ਜਦੋਂ ਤੱਕ ਕੁਝ ਸਮਝ ਸਕਦੇ, ਅੱਤਵਾਦੀਆਂ ਨੇ ਗੋਲ਼ੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਭਾਰਤੀ ਜਵਾਨਾਂ ਨੇ ਪੁਜ਼ੀਸ਼ਨ ਲਈ ਤੇ ਜਵਾਬੀ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ। ਸੀਆਰਪੀਐੱਫ਼ ਜਵਾਨਾਂ ਦੀ ਫ਼ਾਇਰਿੰਗ ਵੇਖ ਕੇ ਅੱਤਵਾਦੀ ਉੱਥੋਂ ਭੱਜ ਗਏ।

 

 

ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕੁਝ ਦੇਰ ਤੱਕ ਸਭ ਪਾਸੇ ਧੂੰਆਂ ਹੀ ਧੂੰਆਂ ਸੀ; ਕਿਸੇ ਪਾਸੇ ਕੁਝ ਵੀ ਵਿਖਾਈ ਨਹੀਂ ਦੇ ਰਿਹਾ ਸੀ। ਜਿਵੇਂ ਹੀ ਧੂੰਆਂ ਹਟਿਆ, ਉੱਥੋਂ ਦਾ ਦ੍ਰਿਸ਼ ਇੰਨਾ ਭਿਆਨਕ ਸੀ ਕਿ ਉਸ ਨੂੰ ਵੇਖ ਕੇ ਸਮੂਹ ਦੇਸ਼ ਵਾਸੀ ਰੋ ਪਏ ਸਨ। ਉਸ ਦਿਨ ਪੁਲਵਾਮਾ ਦੀ ਉਸ ਸੜਕ ’ਤੇ ਜਵਾਨਾਂ ਦੀਆਂ ਲਾਸ਼ਾਂ ਇੱਧਰ–ਉੱਧਰ ਖਿੰਡੀਆਂ ਪਈਆਂ ਸਨ। ਚਾਰੇ ਪਾਸੇ ਖ਼ੂਨ ਹੀ ਖ਼ੂਨ ਤੇ ਸਿਰਫ਼ ਮਾਸ ਦੇ ਲੋਥਡੇ ਵਿਖਾਈ ਦੇ ਰਹੇ ਸਨ।

 

 

ਜਵਾਨ ਆਪਣੇ ਸਾਥੀਆਂ ਦੀ ਭਾਲ਼ ’ਚ ਜੁਟ ਗਏ ਸਨ। ਤੁਰੰਤ ਸਮੁੱਚੇ ਦੇਸ਼ ਵਿੱਚ ਹਾਹਾਕਾਰ ਮਚ ਗਈ ਕਿਉਂਕਿ ਤਦ ਤੱਕ ਸਾਡੇ ਦੇਸ਼ ਦੇ 42 ਬਹਾਦਰ ਜਵਾਨ ਸ਼ਹੀਦ ਹੋ ਚੁੱਕੇ ਸਨ। ਕਈ ਜਵਾਨ ਜ਼ਖ਼ਮੀ ਹਾਲਤ ’ਚ ਤੜਪ ਰਹੇ ਸਨ। ਫ਼ੌਜ ਨੇ ਰਾਹਤ ਕਾਰਜ ਅਰੰਭ ਕੀਤੇ ਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਂਦਾ ਗਿਆ। ਰਾਹਤ ਕਾਰਜ ਤੇ ਤਲਾਸ਼ੀ ਮੁਹਿੰਮ ਦੋਵੇਂ ਨਾਲੋ–ਨਾਲ ਚੱਲ ਰਹੇ ਸਨ।

 

 

ਇਸ ਹਮਲੇ ਨੂੰ ਅੰਜਾਮ ਦੇਣ ਵਾਲਾ ਆਤਮਘਾਤੀ ਹਮਲਾਵਰ ਅੱਤਵਾਦੀ ਆਦਿਲ ਅਹਿਮਦ ਡਾਰ ਸੀ। ਵਿਸਫ਼ੋਟਕ ਪਦਾਰਥਾਂ ਨਾਲ ਲੱਦੀ ਕਾਰ ਉਹੀ ਚਲਾ ਰਿਹਾ ਸੀ। ਉਸ ਨੇ ਖ਼ੁਦ ਨੂੰ ਵੀ ਉਡਾ ਲਿਆ ਸੀ। ਪਾਕਿਸਤਾਨ ਸਥਿਤ ਅੱਤਵਾਦੀ ਜੱਥੇਬੰਦੀ ਜੈਸ਼–ਏ–ਮੁਹੰਮਦ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ।

 

 

ਉਸ ਹਮਲੇ ਦੇ 12 ਦਿਨਾਂ ਬਾਅਦ 26 ਫ਼ਰਵਰੀ ਨੂੰ ਭਾਰਤੀ ਹਵਾਈ ਫ਼ੌਜ ਨੇ ਪਾਕਿਸਤਾਨ ਸਥਿਤ ਬਾਲਾਕੋਟ ’ਚ ਜੈਸ਼–ਏ–ਮੁਹੰਮਦ ਦੇ ਟਿਕਾਣੇ ਉੱਤੇ ਹਮਲਾ ਕਰ ਦਿੱਤਾ ਸੀ। ਉੱਥੇ ਲਗਭਗ 300 ਅੱਤਵਾਦੀ ਮਾਰੇ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pulwama Attack There was panic to see dead bodies of Jawans on road