ਜੰਮੂ ਤੇ ਕਸ਼ਮੀਰ ਦੇ ਪੁਲਵਾਮਾ ਵਿਚ ਅਵਨਤੀਪੁਰਾ ਵਿਚ ਗੋਰੀਪੁਰਾ ਖੇਤਰ ਵਿਚ ਆਈਈਡੀ ਧਮਾਕਾ ਹੋਇਆ ਗਿਆ। ਇਸ ਅੱਤਵਾਦੀ ਹਵਾਲੇ ਵਿਚ ਸੀਆਰਪੀਐਫ ਦੇ 45 ਜਵਾਨ ਸ਼ਹੀਦ ਹੋ ਗਏ। ਹਮਲੇ ਦੀ ਜ਼ਿੰਮੇਵਾਰੀ ਜੈਸ਼ ਏ ਮੁਹੰਮਦ ਵੱਲੋਂ ਲਈ ਗਈ ਹੈ। ਸੀਆਰਪੀਐਫ ਦੇ ਅਧਿਕਾਰੀ ਨੇ ਕਿਹਾ ਕਿ ਕਾਫਲੇ ਵਿਚ 70 ਵਾਹਨ ਸਨ, ਜਿਨ੍ਹਾਂ 'ਚੋਂ ਇਕ ਵਾਹਨ ਚਪੇਟ ਵਿਚ ਆ ਗਿਆ। ਕਾਫਲਾ ਜੰਮੂ ਤੋਂ ਸ੍ਰੀਨਗਰ ਜਾ ਰਿਹਾ ਸੀ।
#UPDATE 12 CRPF jawans have lost their lives in an IED blast in Awantipora, Pulwama. #JammuAndKashmir pic.twitter.com/5zag4sOUnG
— ANI (@ANI) February 14, 2019
ਦੱਸਿਆ ਜਾ ਰਿਹਾ ਹੈ ਕਿ ਆਈਈਡੀ ਬਲਾਸਟ ਸੁਰੱਖਿਆ ਬਲਾਂ ਦੇ ਵਾਹਨ ਨੂੰ ਨਿਸ਼ਾਨਾ ਬਣਾਕੇ ਕੀਤਾ ਗਿਆ ਸੀ। ਇਸ ਹਮਲੇ ਬਾਅਦ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਸੀਆਰਪੀਐਫ ਦੇ ਜਵਾਨਾ ਦੀ ਗੱਡੀ ਦੇ ਕਾਫਲੇ ਨੂੰ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ ਹੈ ਅਤੇ ਅਵਾਂਤੀਪੁਰਾ ਵਿਚ ਬਲਾਸਟ ਕੀਤਾ। ਇਹ ਹਮਲਾ ਉਸ ਸਮੇਂ ਕੀਤਾ ਗਿਆ ਜਦੋਂ ਕਾਫਲਾ ਜੰਮੂ ਤੋਂ ਸ੍ਰੀਨਗਰ ਜਾ ਰਿਹਾ ਸੀ।
ਜੰਮੂ ਕਸ਼ਮੀਰ ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਇਹ ਆਈਈਡੀ ਬਲਾਸਟ ਹੀ ਹੈ। ਇਹ ਆਈਈਡੀ ਧਮਾਕਾ ਇਕ ਆਟੋ ਰਿਕਸ਼ੇ ਵਿਚ ਹੋਇਆ ਹੈ ਜੋ ਨੈਸ਼ਨਲ ਹਾਈਵੇ ਵਿਚ ਖੜ੍ਹਾ ਸੀ। ਉਥੇ ਬੁੱਧਵਾਰ ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਸਥਿਤ ਇਕ ਪ੍ਰਾਈਵੇਟ ਸਕੂਲ ’ਚ ਧਮਾਕਾ ਹੋਇਆ ਸੀ।