ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਵਾਮਾ ਸ਼ਹੀਦ ਦੀ ਪਤਨੀ ਵਧੀਆ ਨੌਕਰੀ ਛੱਡ ਹੋਵੇਗੀ ਭਾਰਤੀ ਫ਼ੌਜ ’ਚ ਭਰਤੀ

ਪੁਲਵਾਮਾ ਸ਼ਹੀਦ ਦੀ ਪਤਨੀ ਵਧੀਆ ਨੌਕਰੀ ਛੱਡ ਹੋਵੇਗੀ ਭਾਰਤੀ ਫ਼ੌਜ ’ਚ ਭਰਤੀ

28 ਸਾਲਾ ਨਿਕੀਤਾ ਕੌਲ ਹੁਣ ਭਾਰਤੀ ਫ਼ੌਜ ’ਚ ਸ਼ਾਮਲ ਹੋਣ ਲਈ ਪੂਰੀ ਤਰ੍ਹਾਂ ਤਿਆਰ ਹਨ। ਜੰਮੂ–ਕਸ਼ਮੀਰ ਦੇ ਪੁਲਵਾਮਾ ’ਚ ਅੱਤਵਾਦੀਆਂ ਵਿਰੁੱਧ ਚਲਾਏ ਆਪਰੇਸ਼ਨ ’ਚ ਸ਼ਹੀਦ ਹੋਏ ਮੇਜਰ ਵਿਭੂਤੀ ਸ਼ੰਕਰ ਢੌਢਿਆਲ ਦੀ ਪਤਨੀ ਨਿਕੀਤਾ ਕੌਲ ਹੁਣ ਭਾਰਤੀ ਥਲ–ਸੈਨਾ ਨਾਲ ਜੁੜ ਕੇ ਦੇਸ਼ ਦੀ ਸੇਵਾ ਕਰਨਗੇ। ਪਿਛਲੇ ਵਰ੍ਹੇ ਫ਼ਰਵਰੀ ’ਚ ਪੁਲਵਾਮਾ ਹਮਲੇ ਤੋਂ ਬਾਅਦ ਜੈਸ਼–ਏ–ਮੁਹੰਮਦ ਦੇ ਅੱਤਵਾਦੀਆਂ ਨਾਲ ਮੁਕਾਬਲੇ ’ਚ ਮੇਜਰ ਵਿਭੂਤੀ ਸ਼ਹੀਦ ਹੋ ਗਏ ਸਨ।

 

 

ਕਸ਼ਮੀਰ ਦੇ ਰਹਿਣ ਵਾਲੇ ਨਿਕੀਤਾ ਕੌਲ ਨੇ ਐੱਸਏਸੀ (SAC – ਸ਼ਾਰਟ ਸਿਲੈਕਸ਼ਨ ਕਮਿਸ਼ਨ) ਦੀ ਪ੍ਰੀਖਿਆ ਦੇ ਨਾਲ–ਨਾਲ ਇੰਟਰਵਿਊ ਵੀ ਪਾਸ ਕਰ ਲਿਆ ਹੈ। ਉਹ ਹੁਣ ਮੈਰਿਟ ਲਿਸਟ ਜਾਰੀ ਹੋਣ ਦੀ ਉਡੀਕ ਕਰ ਰਹੇ ਹਨ। ਇਸ ਤੋਂ ਬਾਅਦ ਉਹ ਕੈਡੇਟ ਵਜੋਂ ਫ਼ੌਜ ’ਚ ਸ਼ਾਮਲ ਹੋਣਗੇ।

 

 

ਇੱਥੇ ਵਰਨਣਯੋਗ ਹੈ ਕਿ ਵਿਆਹ ਨੂੰ ਹਾਲੇ ਇੱਕ ਸਾਲ ਹੀ ਪੂਰਾ ਹੋਇਆ ਸੀ ਕਿ 18 ਫ਼ਰਵਰੀ, 2019 ਨੂੰ ਪੁਲਵਾਮਾ ’ਚ ਸੀਆਰਪੀਐੱਫ਼ ਜਵਾਨਾਂ ਉੱਤੇ ਅੱਤਵਾਦੀ ਹਮਲੇ ਦੇ ਜਵਾਬ ’ਚ ਚਲਾਏ ਆਪਰੇਸ਼ਨ ਦੌਰਾਨ ਮੇਜਰ ਵਿਭੂਤੀ ਸ਼ਹੀਦ ਹੋ ਗਏ ਸਨ।

ਪੁਲਵਾਮਾ ਸ਼ਹੀਦ ਦੀ ਪਤਨੀ ਵਧੀਆ ਨੌਕਰੀ ਛੱਡ ਹੋਵੇਗੀ ਭਾਰਤੀ ਫ਼ੌਜ ’ਚ ਭਰਤੀ

 

ਹੁਣ ਨਿਕੀਤਾ ਕੌਲ ਦਾ ਕਹਿਣਾ ਆਪਣੇ ਸ਼ਹੀਦ ਪਤੀ ਪ੍ਰਤੀ ਇਹ ਸੱਚੀ ਸ਼ਰਧਾਂਜਲੀ ਹੋਵੇਗੀ ਤੇ ਉਨ੍ਹਾਂ ਦੇ ਨੇੜੇ ਖ਼ੁਦ ਨੂੰ ਰੱਖਣ ਦਾ ਇਹ ਠੀਕ ਰਾਹ ਹੋਵੇਗਾ। ਸ੍ਰੀਮਤੀ ਕੌਲ ਹੁਣ ਦਿੱਲੀ ’ਚ ਆਪਣੇ ਮਾਪਿਆਂ ਨਾਲ ਰਹਿੰਦੇ ਹਨ ਤੇ ਇੱਕ ਮਲਟੀਨੈਸ਼ਨਲ ਕੰਪਨੀ ’ਚ ਕੰਮ ਕਰਦੇ ਹਨ। ਉਨ੍ਹਾਂ ਦੀ ਤਨਖ਼ਾਹ ਵੀ ਵਧੀਆ ਪਰ ਉਹ ਆਪਣੇ ਪਤੀ ਵਾਂਗ ਇੱਕ ਚੰਗੇ ਫ਼ੌਜੀ ਅਧਿਕਾਰੀ ਬਣਨ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰਨਾ ਚਾਹੁੰਦੇ ਹਲ।

 

 

ਨਿਕੀਤਾ ਕੌਲ ਨੇ ਕਿਹਾ ਕਿ – ‘ਮੈਂ ਨਵੀਂਆਂ ਚੀਜ਼ਾਂ ਸਿੱਖਣਾ ਚਾਹੁੰਦੀ ਹਾਂ ਕਿਉਂਕਿ ਇਹ ਮੇਰੇ ਲਈ ਕਾਰਪੋਰੇਟ ਕਲਚਰ ਤੋਂ ਇੱਕ ਵੱਡੀ ਪਾਰੀ ਹੈ। ਮੈਨੂੰ ਆਪਣੇ ਪਤੀ ਦੀ ਮੌਤ ਦੇ ਸਦਮੇ ’ਚੋਂ ਨਿੱਕਲਣ ਵਿੱਚ ਸਮਾਂ ਲੱਗਾ ਤੇ SSC ਦੀ ਪ੍ਰੀਖਿਆ ਦੇਣ ਦਾ ਫ਼ੈਸਲਾ ਹੌਲੀ–ਹੌਲੀ ਲਿਆ। ਪਿਛਲੇ ਵਰ੍ਹੇ ਸਤੰਬਰ ’ਚ ਸਿਰਫ਼ ਫ਼ਾਰਮ ਭਰਨਾ ਵੀ ਮੇਰੇ ਲਈ ਇੱਕ ਵੱਡਾ ਫ਼ੈਸਲਾ ਸੀ ਪਰ ਮੈਂ ਤੈਅ ਕਰ ਲਿਆ ਸੀ ਕਿ ਮੈਂ ਆਪਣੇ ਪਤੀ ਵਾਂਗ ਹੀ ਅੱਗੇ ਵਧਣਾ ਚਾਹੁੰਦੀ ਹਾਂ।’

 

 

ਉਨ੍ਹਾਂ ਦੱਸਿਆ ਕਿ ਪ੍ਰੀਖਿਆ ਹਾਲ ’ਚ ਦਾਖ਼ਲ ਹੋਣਾ ਵੀ ਉਨ੍ਹਾਂ ਲਈ ਇੱਕ ਬਹੁਤ ਜਜ਼ਬਾਤੀ ਛਿਣ ਸੀ। ‘ਉਸ ਵੇਲੇ ਮੇਰੇ ਦਿਮਾਗ਼ ’ਚ ਚੱਲ ਰਿਹਾ ਸੀ ਕਿ ਮੇਰੇ ਪਤੀ ਨੇ ਵੀ ਫ਼ੌਜ ਜੁਆਇਨ ਕਰਨ ਲਈ ਇਸੇ ਤਰ੍ਹਾਂ ਪਹਿਲੀ ਪ੍ਰੀਖਿਆ ਦਿੱਤੀ ਹੋਵੇਗੀ। ਇਸ ਛਿਣ ਨੇ ਮੈਨੂੰ ਉਨ੍ਹਾਂ ਦੇ ਹੋਰ ਨੇੜੇ ਹੋਣ ਦਾ ਅਹਿਸਾਸ ਕਰਵਾਇਆ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pulwama Martyr s wife now leaving MNC job to join Indian Army