ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਵਾਮਾ ਹਮਲੇ ਬਾਅਦ CRPF ਵਲੋਂ ਟਵੀਟ : ਨਾ ਭੁੱਲਾਂਗੇ, ਨਾ ਮੁਆਫ ਕਰਾਂਗੇ

ਪੁਲਵਾਮਾ ਹਮਲੇ ਬਾਅਦ CRPF ਵਲੋਂ ਟਵੀਟ : ਨਾ ਭੁੱਲਾਂਗੇ, ਨਾ ਮੁਆਫ ਕਰਾਂਗੇ

ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਵੀਰਵਾਰ ਨੂੰ ਹੋਏ ਅੱਤਵਾਦੀ ਹਮਲੇ ਵਿਚ ਸੀਆਰਪੀਐਫ ਦੇ 44 ਜਵਾਨ ਸ਼ਹੀਦ ਹੋ ਗੲ ਅਤੇ ਕਈ ਹੋਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ। 

 

ਜੈਸ਼ ਏ ਮੁਹੰਮਦ ਦੇ ਅੱਤਵਾਦੀ ਨੇ ਵਿਸਫੋਟ ਨਾਲ ਲੱਦੇ ਵਾਹਨ ਨਾਲ ਸੀਆਰਪੀਐਫ ਜਵਾਨਾਂ ਨੂੰ ਲੈ ਕੇ ਜਾ ਰਹੀ ਬੱਸ ਨੂੰ ਟੱਕਰ ਮਰ ਦਿੱਤੀ। ਕੇਂਦਰ ਰਜਿਰਵ ਪੁਲਿਸ ਬਲ ਦੇ 2500 ਤੋਂ ਜ਼ਿਆਦਾ ਕਰਮਚਾਰੀ 78 ਵਾਹਨਾਂ ਦੇ ਕਫਲੇ ਵਿਚ ਜਾ ਰਹੇ ਸਨ। ਇਨ੍ਹਾਂ ਵਿਚੋਂ ਜ਼ਿਆਦਾਤਰ ਆਪਣੀ ਛੁੱਟੀ ਕੱਟਣ ਦੇ ਬਾਅਦ ਆਪਣੀ ਡਿਊਟੀ ਉਤੇ ਜਾ ਰਹੇ ਸਨ।

 

 

ਪੁਲਵਾਮਾ ਅੱਤਵਾਦੀ ਹਮਲੇ ਦੇ ਬਾਅਦ ਸੀਆਰਪੀਐਫ ਨੇ ਟਵੀਟਰ ਉਤੇ ਟਵੀਟ ਕੀਤਾ ਹੈ। ਸੀਆਰਪੀਐਫ ਨੇ ਟਵੀਟਰ ਹੈਂਡਲ ਉਤੇ ਲਿਖਿਆ ਹੈ ਕਿ ਨਾ ਭੁੱਲਾਂਗੇ, ਨਾ ਮੁਆਫ ਕਰਾਂਗੇ। ਟਵੀਟ ਵਿਚ ਅੱਗੇ ਲਿਖਿਆ ਗਿਆ ਹੈ ਕਿ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਹਾਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pulwama terror attack crpf tweets we will not forget we not forgive