ਪੁਲਵਾਮਾ ਵਿਚ ਸ਼ਹੀਦ ਹੋਏ ਅਰਧ ਸੈਨਿਕ ਬਲਾਂ ਦੇ ਜਵਾਨਾਂ ਦੇ ਪਰਿਵਾਰਾਂ ਨੂੰ ਪੁਰਾਣੀ ਵਿਵਸਥਾ ਦੇ ਤਹਿਤ ਹੀ ਪੈਨਸ਼ਨ ਦਾ ਲਾਭ ਮਿਲੇਗਾ। ਸਾਲ 2004 ਦੇ ਬਾਅਦ ਜੁਆਇੰਨ ਕਰਨ ਵਾਲੇ ਜਵਾਨਾਂ ਲਈ ਪੈਨਸ਼ਨ ਯੋਜਨਾ ਵਿਚ ਹੋਏ ਬਦਲਾਅ ਦਾ ਇਨ੍ਹਾਂ ਉਤੇ ਕੋਈ ਅਸਰ ਨਹੀਂ ਹੋਵੇਗਾ।
ਸ਼ਹੀਦ ਦੀ ਪਤਨੀ ਨੂੰ ਜਵਾਨ ਦੇ ਆਖਿਰੀ ਬੇਸਿਕ ਪੇ ਦੇ ਬਰਾਬਰ ਪੈਨਸ਼ਨ ਜੀਵਨ ਭਰ ਲਈ ਦਿੱਤੀ ਜਾਵੇਗੀ। ਸ਼ਹੀਦ ਦੀ ਵਿਧਵਾ ਪਤਨੀ ਨੂੰ ਪੂਰੀ ਪੈਨਸ਼ਨ ਦੇਣ ਦੀ ਵਿਵਸਥਾ ਹੈ। ਜਦੋਂ ਕਿ ਜਵਾਨ ਜੇਕਰ ਅਣਵਿਆਹਾਂ ਹੋਵੇ ਤਾਂ ਉਸਦੇ ਮਾਤਾ ਪਿਤਾ ਨੂੰ 70 ਫੀਸਦੀ ਪੈਨਸ਼ਨ ਮਿਲੇਗੀ। ਜੇਕਰ ਮਾਤਾ ਪਿਤਾ ਵਿਚੋਂ ਕਿਸੇ ਇਕ ਦੀ ਮੌਤ ਹੋ ਗਈ ਹੈ ਤਾਂ ਪੈਨਸ਼ਨ ਦਾ ਲਾਭ 60 ਫੀਸਦੀ ਤੱਕ ਮਲੇਗਾ। ਵਿਧਵਾ ਪਤਨੀ ਦੇ ਦੁਬਾਰਾ ਵਿਆਹ ਦੇ ਮਾਮਲੇ ਵਿਚ ਆਮ ਪਰਿਵਾਰਕ ਪੈਨਸ਼ਨ ਦੀ ਵਿਵਸਥਾ 30 ਫੀਸਦੀ ਤੱਕ ਹੈ।
ਸ਼ਹੀਦਾਂ ਦੇ ਪਰਿਵਾਰਾਂ ਨੂੰ ਐਲਪੀਏ
ਸੀਆਰਪੀਐਫ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ 2004 ਦੇ ਪਹਿਲੇ ਜੁਆਇੰਨ ਕਰਨ ਵਾਲੇ ਜਵਾਨ ਹੋਵੇ ਜਾਂ 2004 ਦੇ ਬਾਅਦ, ਹਰ ਜਵਾਨ ਦੇ ਪਰਿਵਾਰ ਨੂੰ ਲਿਬ੍ਰਲਾਈਜਡ ਪੈਨਸ਼ਨ ਐਵਾਰਡ (ਐਲਪੀਏ) ਮਿਲੇਗੀ। ਨਵੀਂ ਪੈਨਸ਼ਨ ਸਕੀਮ ਨਾਲ ਇਸਦਾ ਕੋਈ ਸਰੋਕਾਰ ਨਹੀਂ ਹੈ।
ਅਧਿਕਾਰੀਆਂ ਦੇ ਮੁਤਾਬਕ ਜਵਾਨਾਂ ਦੇ ਨਾਲ ਇਸ ਤਰ੍ਹਾਂ ਦੀ ਅਸਾਧਾਰਣ ਪਰਿਸਥਿਤੀਆਂ ਵਿਚ ਹੋਈਆਂ ਘਟਨਾਵਾਂ ਲਈ ਅਸਾਧਰਣ ਪੈਨਸ਼ਨ ਨਿਯਮ ਦੇ ਤਹਿਤ ਫੈਸਲੇ ਲਏ ਜਾਂਦੇ ਹਨ। ਇਸ ਲਈ ਆਮ ਨਿਯਮਾਂ ਨਾਲ ਕੋਈ ਫਰਕ ਨਹੀਂ ਪੈਂਦਾ।
ਸਾਬਕਾ ਕੇਂਦਰੀ ਸਸ਼ਤਰ ਬਲ ਸੈਨਿਕਾਂ ਵੱਲੋਂ ਪੈਨਸ਼ਨ ਅੰਸਤੁਸ਼ਟੀ ਦਾ ਮਾਮਲਾ ਜੋਰ ਸ਼ੋਰ ਨਾਲ ਸਰਕਾਰ ਦੇ ਸਾਹਮਣੇ ਉਠਾਇਆ ਗਿਆ ਹੈ। ਅਰਧ ਸੈਨਿਕ ਬਲ ਦੇ ਜਵਾਨਾਂ ਵਿਚ ਵੀ ਪੈਨਸ਼ਨ ਯੋਜਨਾ ਨੂੰ ਲੈ ਕੇ ਛਟਪਟਾਹਟ ਹੈ। ਉਹ ਚਾਹੁਦੇ ਹਨ ਕਿ ਉਨ੍ਹਾਂ ਨੂੰ ਸੈਨਾ ਬਲਾਂ ਦੀ ਤਰ੍ਹਾਂ ਹੀ ਸਹੂਲਤਾਵਾਂ ਦਿੱਤੀਆਂ ਜਾਣ। ਸਰਕਾਰੀ ਸੂਤਰਾਂ ਨੇ ਕਿਹਾ ਕਿ ਇਸ ਮਾਮਲੇ ਉਤੇ ਅਲੱਗ ਤੋਂ ਵਿਚਾਰ ਹੋ ਰਿਹਾ ਹੈ।
ਸੈਨਾ ਦੀ ਤਰ੍ਹਾਂ ਸਹੂਲਤਾਂ ਦੀ ਮੰਗ
ਅਰਧ ਸੈਨਿਕ ਬਲਾਂ ਨਾਲ ਜੁੜੇ ਸੰਗਠਨਾਂ ਦੀ ਮੰਗ ਰਹੀ ਹੈ ਕਿ ਉਨ੍ਹਾਂ ਦੀ ਸੈਨਾ ਦੀ ਤਰ੍ਹਾਂ ਹੀ ਵਨ ਰੈਂਕ ਵਨ ਪੈਨਸ਼ਨ ਮਿਲੇ। ਨਾਲ ਹੀ ਜਨਵਰੀ 2004 ਦੇ ਬਾਅਦ ਭਰਤੀ ਹੋਣ ਵਾਲਿਆਂ ਨੂੰ ਲਾਭਕਾਰੀ ਪੈਨਸ਼ਨ ਦੀ ਬਜਾਏ ਨਵੀਂ ਸਕੀਮ ਨਾਲ ਜੋੜਨ ਦਾ ਫੈਸਲਾ ਵਾਪਸ ਲਿਆ ਜਾਵੇ। ਦੇਸ਼ ਦੇ ਲੱਖਾਂ ਜਵਾਨ ਅਰਧ ਸੈਨਾਂ ਬਲ ਵਜੋਂ ਬੀਐਸਐਫ, ਸੀਆਰਪੀਐਫ, ਆਈਟੀਬੀਪੀ, ਐਸਐਸਬੀ, ਸੀਆਈਐਸਐਫ ਅਤੇ ਅਸਾਮ ਰਾਈਫਲ ਵਿਚ ਦੇਸ਼ ਦੀ ਸੇਵਾ ਕਰ ਰਹੇ ਹਨ।
ਕੀ ਹੈ ਪੈਨਸ਼ਨ ਦਾ ਮਸਲਾ
ਕੇਂਦਰ ਸਰਕਾਰ ਦੀ ਅੰਸ਼ਦਾਈ ਪੈਨਸ਼ਨ ਯੋਜਨਾ (ਐਨਪੀਐਸ) ਦੇ ਲਾਗੂ ਹੋਣ ਨਾਲ ਪਹਿਲਾਂ ਅਰਧ ਸੈਨਿਕ ਬਲ ਦੇ ਜਵਾਨਾਂ ਲਈ ਲਾਭਕਾਰੀ ਪੈਨਸ਼ਨ ਲਾਗੂ ਸੀ। ਇਸ ’ਚ ਕਰਮਚਾਰੀ ਨੂੰ ਆਪਣੇ ਵੇਤਨ ਨਾਲ ਕੁਝ ਨਹੀਂ ਦੇਣਾ ਹੁੰਦਾ ਸੀ। ਸੇਵਾ ਮੁਕਤੀ ਦੇ ਬਾਅਦ ਅੰਤਿਮ ਮਹੀਨੇ ਵਿਚ ਮਿਲੇ ਵੇਤਨ ਦਾ ਕਰੀਬ 50 ਫੀਸਦੀ ਪੈਨਸ਼ਨ ਵਜੋਂ ਮਿਲਣ ਲੱਗਦਾ ਸੀ। ਐਨਪੀਐਸ ਵਿਚ ਮੂਲ ਵੇਤਨ ਦਾ ਕਰੀਬ 10 ਫੀਸਦੀ ਕਰਮਚਾਰੀਆਂ ਨੂੰ ਦੇਣਾ ਹੁੰਦਾ ਹੈ ਅਤੇ ਇੰਨਾਂ ਹੀ ਪੈਸਾ ਸਰਕਾਰ ਵੀ ਦਿੰਦੀ ਹੈ। ਇਸ ਧਨ ਨੂੰ ਨਿਵੇਸ਼ ਕੀਤਾ ਜਾਂਦਾ ਹੈ। ਅਰਧ ਸੈਨਿਕ ਬਲ ਨਾਲ ਜੁੜੇ ਜਵਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪੈਨਸ਼ਨ ਨੂੰ ਬਾਜ਼ਾਰ ਜੋਖਿਮ ਨਾਲ ਜੋੜ ਦਿੱਤਾ ਗਿਆ ਹੈ। ਅਜਿਹੇ ਵਿਚ ਉਨ੍ਹਾਂ ਨੂੰ ਮਿਲਣ ਵਾਲਾ ਲਾਭ ਤੈਅ ਨਹੀਂ ਹੈ।