ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਵਾਮਾ ਹਮਲਾ : ਭਾਰਤ ਕਰ ਸਕਦਾ POK  ’ਚ ਸਰਜੀਕਲ ਸਟ੍ਰਾਈਕ

ਪੁਲਵਾਮਾ ਹਮਲਾ : ਭਾਰਤ ਕਰ ਸਕਦਾ POK  ’ਚ ਸਰਜੀਕਲ ਸਟ੍ਰਾਈਕ

ਭਾਰਤ ਇਕ ਵਾਰ ਫਿਰ ਪਾਕਿਸਤਾਨ ਵਾਲੇ ਕਸ਼ਮੀਰ (POK) ਵਿਚ ਦਾਖਲ ਹੋ ਕੇ ਕਾਰਵਾਈ ਤੋਂ ਪਰਹੇਜ ਨਹੀਂ ਕਰੇਗਾ। ਸੈਨਾ ਅਤੇ ਸੁਰੱਖਿਆ ਬਲ ਦੋ ਪੱਧਰ ਉਤੇ ਕਾਰਵਾਈ ਲਈ ਐਕਸ਼ਨ ਯੋਜਨਾ ਉਤੇ ਕੰਮ ਕਰੇਗਾ।

 

ਸੁਰੱਖਿਆ ਮਾਮਲਿਆਂ ਦੀ ਮੰਤਰੀ ਮੰਡਲ ਕਮੇਟੀ ਦੇ ਬਾਅਦ ਉਚ ਪੱਧਰ ’ਤੇ ਮਿਲੇ ਸੰਕੇਤ ਤੋਂ ਸਾਫ ਹੈ ਕਿ ਭਾਰਤ ਇਸ ਵਾਰ ਪਾਕਿਸਤਾਨ ਪ੍ਰਾਯੋਜਿਤ ਅੱਤਵਾਦ ਦੇ ਖਿਲਾਫ ਜ਼ਿਆਦਾ ਵੱਡੀ ਕਾਰਵਾਈ ਨੂੰ ਤਿਆਰ ਹੈ।

 

ਐਕਸ਼ਨ ਪਲਾਨ ਦਾ ਜਿੰਮਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜਿਤ ਡੋਭਾਲ ਕੋਲ ਹੈ। ਸੂਤਰਾਂ ਨੇ ਕਿਹਾ ਕਿ ਕਾਰਵਾਈ ਤੁਰੰਤ ਹੋਵੇਗੀ ਇਹ ਕਹਿਣਾ ਮੁਸ਼ਕਲ ਹੈ, ਪ੍ਰੰਤੂ ਜ਼ਰੂਰ ਹੋਵੇਗੀ। ਉਰੀ ਹਮਲੇ ਦੇ ਬਾਅਦ ਕੀਤੀ ਕਾਰਵਾਈ ਤੋਂ ਜ਼ਿਆਦਾ ਵੱਡੀ ਕਾਰਵਾਈ ਲਈ ਹਰੀ ਝੰਡੀ ਦਿੱਤੀ ਗਈ ਹੈ।

 

ਸਮਰਥਨ ਲਿਆ ਜਾਵੇਗਾ

 

ਭਾਰਤ ਪੁਲਵਾਮਾ ਹਮਲੇ ਉਤੇ ਡੇਜੀਆਰ ਤਿਆਰ ਕਰਕੇ ਦੁਨੀਆ  ਵੱਡੇ ਦੇਸ਼ਾਂ ਨੂੰ ਪਾਕਿ ਪ੍ਰਾਯੋਜਿਤ ਅੱਤਵਾਦ ਉਤੇ ਕਾਰਵਾਈ ਵਾਸਤੇ ਨਾਲ ਲੈਣ ਦਾ ਯਤਨ ਕਰੇਗਾ। ਸੂਤਰਾਂ ਨੇ ਕਿਹਾ ਕਿ ਸੀਐਸਐਸ ਦੀ ਮੀਟਿੰਗ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਾਂਦੀ।  ਪ੍ਰੰਤੂ ਇਸ ਬਾਰ ਸਖਤ ਸੰਦੇਸ਼ ਦੇਣ ਦੇ ਲਿਹਾਜ ਨਾਲ ਮੀਟਿੰਗ ਦੀ ਜਾਣਕਾਰੀ ਜਨਤਕ ਕੀਤੀ ਗਈ ਅਤੇ ਸੀਮਤ ਤੌਰ ਉਤੇ ਏਜੰਡੇ ਨੂੰ ਵੀ ਜਨਤਕ ਕੀਤਾ ਗਿਆ ਹੈ। ਸੁਰੱਖਿਆ ਬਲਾਂ ਨੂੰ ਕਿਹਾ ਗਿਆ ਹੈ ਕਿ ਉਹ ਅਜਿਹਾ ਜਵਾਬ ਦੇਣ ਕਿ ਦੁਸ਼ਮਣ ਯਾਦ ਰਖੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pulwama Terror Attack India can take action in PoK surgical strike