ਅੱਤਵਾਦ ਦੇ ਮੁੱਦੇ ਉਤੇ ਭਾਰਤ ਨੇ ਪੂਰੀ ਦੁਨੀਆ ਵਿਚ ਪਾਕਿਸਤਾਨ ਦੀ ਘੇਰਾਬੰਦੀ ਤੇਜ ਕਰ ਦਿੱਤੀ ਹੈ। ਭਾਰਤ ਆਪਣੇ ਡਿਫੈਂਸ ਅਟੈਚੀ ਰਾਹੀਂ ਦੁਨੀਆ ਭਰ ਵਿਚ ਪਾਕਿਸਾਤਨ ਦੀਆਂ ਕਰਤੂਤਾਂ ਦਾ ਖੁਲਾਸਾ ਕਰੇਗਾ ਅਤੇ ਉਸੇ ਵਿਸ਼ਵ ਵਿਚ ਅਲੱਗ–ਥਲੱਗ ਕਰ ਪ੍ਰਾਯੋਜਿਤ ਅੱਤਵਾਦ ਰੋਕਣ ਦਾ ਦਬਾਅ ਬਣਾਏਗਾ। ਇਸ ਕੜੀ ਵਿਚ ਭਾਰਤ ਨੇ ਵਿਸ਼ਵਭਰ ਵਿਚ ਤੈਨਾਤ ਆਪਣੇ ਡਿਫੈਂਸ ਅਟੈਚੀ ਨੂੰ ਦਿੱਲੀ ਬੁਲਾਇਆ ਹੈ। ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਉਨ੍ਹਾਂ ਨਾਲ ਸੋਮਵਾਰ (25 ਫਰਵਰੀ) ਤੋਂ ਦੋ ਦਿਨ ਤੱਕ ਮੀਟਿੰਗ ਕਰੇਗੀ।
ਰੱਖਿਆ ਮੰਤਰਲੇ ਦੇ ਸੂਤਰਾਂ ਅਨੁਸਾਰ 44 ਦੇਸ਼ਾਂ ਵਿਚ ਤੈਨਾਤ ਡਿਫੈਂਸ ਅਟੈਚੀ ਦਿੱਲੀ ਬੁਲਾਏ ਗਏ ਹਨ। ਡਿਫੈਂਸ ਅਟੈਚੀ ਥਲ ਸੈਨਾ, ਨੌ ਸੈਨਾ ਅਤੇ ਹਵਾਈ ਸੈਨਾ ਦੇ ਕਰਨਲ ਜਾਂ ਬ੍ਰਿਗੇਡੀਅਰ ਪੱਧਰ ਦੇ ਉਹ ਅਫਸਰ ਹਨ ਜਿਨ੍ਹਾਂ ਨੂੰ ਅੰਤਰਰਾਸ਼ਟਰੀ ਰੱਖਿਆ ਸਹਿਯੋਗ ਅਤੇ ਰੱਖਿਆ ਕੁਟਨੀਤੀ ਨੂੰ ਅੰਜਾਮ ਦੇਣ ਲਈ ਦੂਜੇ ਦੇਸ਼ਾਂ ਵਿਚ ਤੈਨਾਤ ਕੀਤਾ ਗਿਆ ਹੈ। ਹੁਣ ਇਨ੍ਹਾਂ ਅਟੈਚੀ ਨੂੰ ਪਾਕਿਸਤਾਨ ਪ੍ਰਾਯੋਜਿਤ ਅੱਤਵਾਦ ਦੀ ਅਸਲੀਅਤ ਦਸਕੇ ਉਸ ਨੂੰ ਵਿਸ਼ਵ ਮੰਚ ਉਤੇ ਬੇਨਕਾਬ ਕਰਨ ਦਾ ਜਿੰਮਾ ਵੀ ਸੌਪਿਆ ਜਾਵੇਗਾ।
ਸੋਮਵਾਰ ਅਤੇ ਮੰਗਲਵਾਰ ਨੂੰ ਹੋਣ ਵਾਲੀ ਦੋ ਰੋਜ਼ਾ ਮੀਟਿੰਗ ਵਿਚ ਤਿੰਨਾਂ ਸੈਨਾਵਾਂ ਦੇ ਮੁੱਖੀ ਅਤੇ ਵਿਦੇਸ਼ ਮੰਤਰਾਲੇ ਦੇ ਉਚ ਅਧਿਕਾਰੀ ਵੀ ਮੌਜੂਦ ਰਹਿਣਗੇ। ਜ਼ਿਕਰਯੋਗ ਹੈ ਕਿ ਪੁਲਵਾਮਾ ਵਿਚ ਸੀਆਰਪੀਐਫ ਦੇ ਕਾਫਲੇ ਉਤੇ ਆਤਮਘਾਤੀ ਹਮਲੇ ਦੇ ਬਾਅਦ ਭਾਰਤ ਨੇ ਪਾਕਿਸਤਾਨ ਵਿਚ ਚਲ ਰਹੇ ਅੱਤਵਾਦ ਨੂੰ ਲੈ ਕੇ ਸਖਤ ਰੁਖ ਅਪਣਾਇਆ ਹੈ।
ਇਸ ਹਮਲੇ ਵਿਚ ਜੈਸ਼ ਏ ਮੁਹੰਮਦ ਦਾ ਹੱਥ ਹੋਆ ਅਤੇ ਉਸਦੇ ਮੁਖੀਆ ਦੇ ਪਾਕਿਸਤਾਨ ਵਿਚ ਸੈਨਾ ਦੇ ਟ੍ਰੇਨਿੰਗ ਵਿਚ ਹੋਣ ਨੂੰ ਭਾਰਤ ਦੁਨੀਆ ਸਾਹਮਣੇ ਰੱਖ ਰਿਹਾ ਹੈ। ਉਸ ਨੂੰ ਕਈ ਦੇਸ਼ਾਂ ਦਾ ਸਮਰਥਨ ਮਿਲਿਆ ਹੈ। ਹੁਣ ਡਿਫੈਂਸ ਅਟੈਚੀ ਰਾਹੀਂ ਹੋਰ ਦੇਸ਼ਾਂ ਦਾ ਸਮਰਥਨ ਜੁਟਾਉਣ ਦੀ ਕੋਸ਼ਿਸ਼ ਵੀ ਹੋ ਰਹੀ ਹੈ ਤਾਂ ਕਿ ਪਾਕਿਸਤਾਨ ਉਤੇ ਦਬਾਅ ਬਣਾਇਆ ਜਾ ਸਕੇ।
ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਰੱਖਿਆ ਨਾਲ ਜੁੜੇ ਕੁਝ ਹੋਰ ਮੁੱਦੇ ਹਨ ਜਿਨ੍ਹਾਂ ਉਤੇ ਵੀ ਡਿਫੈਂਚ ਅਟੈਚੀ ਨਾਲ ਚਰਚਾ ਕੀਤੀ ਜਾਵੇਗੀ। ਇਸ ਵਿਚ ਅਮਰੀਕਾ, ਰੂਸ ਅਤੇ ਮਿੱਤਰ ਦੇਸ਼ਾਂ ਨਾਲ ਜੁੜੇ ਰੱਖਿਆ ਮਾਮਲੇ ਸ਼ਾਮਲ ਹਨ। ਰੱਖਿਆ ਮੰਤਰਾਲੇ ਨੇ ਕਿਹਾ ਕਿ ਹਾਲਾਂਕਿ ਇਸ ਤਰ੍ਹਾਂ ਦੀ ਮੀਟਿੰਗ ਪਿਛਲੇ ਸਾਲ ਵੀ ਹੋਈ ਸੀ, ਪ੍ਰੰਤੁ ਪੁਲਵਾਮਾ ਹਮਲੇ ਸਬੰਧੀ ਇਹ ਮੀਟਿੰਗ ਅਤੇ ਇਸਦਾ ਏਜੰਡਾ ਇਸ ਵਾਰ ਕਾਫੀ ਅਹਿਮ ਹੈ।