ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਣੇ 'ਚ ਕੰਧ ਡਿੱਗਣ ਨਾਲ 4 ਬੱਚਿਆਂ ਸਣੇ 15 ਮੌਤਾਂ, ਬਚਾਅ ਕਾਰਜ ਜਾਰੀ

1 / 2 ਮਹਾਰਾਸ਼ਟਰ: ਪੁਣੇ ਦੇ ਕੋਂਡਵਾ ਚ ਕੰਧ ਡਿੱਗਣ ਨਾਲ 15 ਮੌਤਾਂ, ਬਚਾਅ ਕਾਰਜ ਜਾਰੀ

2 / 2ਮਹਾਰਾਸ਼ਟਰ: ਪੁਣੇ ਦੇ ਕੋਂਡਵਾ ਚ ਕੰਧ ਡਿੱਗਣ ਨਾਲ 15 ਮੌਤਾਂ, ਬਚਾਅ ਕਾਰਜ ਜਾਰੀ

PreviousNext

ਮਹਾਰਾਸ਼ਟਰ ਦੇ ਪੁਣੇ ਤੋਂ ਬੜੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪੁਣੇ ਦੇ ਕੋਂਡਵਾ ਵਿੱਚ ਕੰਧ ਡਿੱਗਣ ਕਾਰਨ ਚਾਰ ਬੱਚਿਆਂ ਸਣੇ 15 ਲੋਕਾਂ ਦੀ ਮੌਤ ਹੋ ਗਈ ਹੈ। ਮੌਤਾਂ ਦੀ ਗਿਣਤੀ ਅਜੇ ਹੋਰ ਵੱਧ ਸਕਦੀ ਹੈ। ਹਾਦਸਾ ਸ਼ੁੱਕਰਵਾਰ ਦੀ ਰਾਤ ਨੂੰ ਵਾਪਰਿਆ। ਹਾਦਸੇ ਤੋਂ ਬਾਅਦ ਬਚਾਅ ਕਾਰਜ ਜਾਰੀ ਹਨ। 

 

 

 

 

ਦੱਸਣਯੋਗ ਹੈ ਕਿ ਕੰਧ ਮੋਟੀ ਅਤੇ ਭਾਰੀ ਸੀ ਜਿਸ ਦੇ ਢਹਿਣ ਨਾਲ ਲੋਕ ਉਸ ਹੇਠ ਦੱਬੇ ਗਏ। ਲੋਕਾਂ ਨੂੰ ਬਚਣ ਦਾ ਕੋਈ ਮੌਕਾ ਨਾ ਮਿਲਿਆ ਅਤੇ ਉਨ੍ਹਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਹਾਦਸਾ ਵਾਪਰਨ ਤੋਂ  ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੈ ਗਿਆ ਅਤੇ ਲੋਕ ਆਪਣੇ ਆਪ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰਨ ਲੱਗੇ।

 

ਸੂਚਨਾ ਮਿਲਦੇ ਹੀ ਐਨਡੀਆਰਐਫ ਦੇ ਜਵਾਨ ਮੌਕੇ ਉੱਤੇ ਪਹੁੰਚ ਗਏ ਅਤੇ ਬਚਾਅ ਕਾਰਜ ਹੋਰ ਤੇਜ਼ੀ ਨਾਲ ਸ਼ੁਰੂ ਕਰਵਾਏ।

 

 

 

ਲਾਸ਼ਾਂ ਨੂੰ ਕੰਧ ਦੇ ਮਲਬੇ ਹੇਠੋਂ ਕੱਢਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮੀਂਹ ਕਾਰਨ ਕੰਧ ਕੋਲ ਮਿੱਟੀ ਅਤੇ ਜ਼ਮੀਨ ਗਿਲੀ ਸੀ। ਕੰਧ ਦੇ ਦੂਜੇ ਪਾਸੇ ਝੁੱਗੀਆਂ ਸਨ ਜਿਨ੍ਹਾਂ ਵਿੱਚ ਲੋਕ ਸੋ ਰਹੇ ਸਨ। ਸੁੱਤੇ ਹੋਏ ਲੋਕਾਂ ਉੱਤੇ ਕੰਧ ਡਿੱਗੀ ਅਤੇ ਲੋਕ ਉਸ ਵਿੱਚ ਦੱਬ ਗਏ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pune 14 people have died in Kondhwa wall collapse incident rescue operations are underway