ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਣੇ ਦੀ ਕੰਪਨੀ ਤਿਆਰ ਕਰ ਰਹੀ ਹੈ ਸਸਤਾ ਵੈਂਟੀਲੇਟਰ

ਪੁਣੇ ਦੀ ਕੰਪਨੀ ਤਿਆਰ ਕਰ ਰਹੀ ਹੈ ਸਸਤਾ ਵੈਂਟੀਲੇਟਰ

ਕੋਰੋਨਾ ਵਾਇਰਸ ਨੇ ਹੁਣ ਭਾਰਤ ’ਚ ਮੈਡੀਕਲ ਵੈਂਟੀਲੇਟਰਜ਼ ਦੀ ਅਹਿਮੀਅਤ ਨੂੰ ਉਜਾਗਰ ਕੀਤਾ ਹੈ। ਇੱਕ ਮੋਟੇ ਅਨੁਮਾਨ ਮੁਤਾਬਕ ਦੇਸ਼ ’ਚ ਇਸ ਵੇਲੇ ਸਿਰਫ਼ 48 ਤੋਂ 50 ਹਜ਼ਾਰ ਵੈਂਟੀਲੇਟਰਜ਼ ਹਨ। ਦਰਮਿਆਨੇ ਕਿਸਮ ਦੇ ਇੱਕ ਵਧੀਆ ਵੈਂਟੀਲੇਟਰ ਦੀ ਕੀਮਤ ਢਾਈ ਲੱਖ ਰੁਪਏ ਤੋਂ ਲੈ ਕੇ ਸੱਤ ਲੱਖ ਰੁਪਏ ਹੁੰਦੀ ਹੈ। ਪਰ ਆਈਸੀਯੂ ਯੂਨਿਟਾਂ ਲਈ ਕਈ ਮੈਡੀਕਲ ਵੈਂਟੀਲੇਟਰਜ਼ ਦੀ ਕੀਮਤ ਕਰੋੜਾਂ ਵਿੱਚ ਵੀ ਦੱਸੀ ਜਾ ਰਹੀ ਹੈ। ਅਜਿਹੇ ਵੇਲੇ ਭਾਰਤੀ ਸੂਬੇ ਮਹਾਰਾਸ਼ਟਰ ਦੇ ਸ਼ਹਿਰ ਪੁਣੇ ਸਥਿਤ NOCCA ਰੌਬੋਟਿਕਸ ਪ੍ਰਾਈਵੇਟ ਲਿਮਿਟੇਡ ਵੱਲੋਂ ਘੱਟ ਕੀਮਤ ਦਾ ਵੈਂਟੀਲੇਟਰ ਤਿਆਰ ਕੀਤਾ ਜਾ ਰਿਹਾ ਹੈ।

 

 

NOCCA ਰੋਬੋਟਿਕਸ ਦੇ ਸਹਿ–ਬਾਨੀ ਸ੍ਰੀ ਨਿਖਿਲ ਕੁਰੇਲੇ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਵੱਲੋਂ ਤਿਆਰ ਕੀਤੇ ਜਾ ਰਹੇ ਵੈਂਟੀਲੇਟਰ ਦੀ ਕੀਮਤ 50,000 ਰੁਪਏ ਦੇ ਲਗਭਗ ਹੋਵੇਗੀ।

 

 

ਭਾਰਤ ਦੇ ਚੋਟੀ ਦੇ ਇੰਜੀਨੀਅਰਿੰਗ ਸਕੂਲਾਂ ਦੇ ਇੰਜੀਨੀਅਰ ਮਿਲ ਕੇ ਇਸ ਕੰਪਨੀ ਦੀ ਤਰਫ਼ੋਂ ਇਹ ਸਸਤਾ ਵੈਂਟੀਲੇਟਰ ਤਿਆਰ ਕਰ ਰਹੇ ਹਨ। ਇਹ ਕੰਪਨੀ ਹੁਣ ਤੱਕ ਸੋਲਰ ਪਲਾਂਟ ਸਾਫ਼ ਕਰਨ ਵਾਲੇ ਪਾਣੀ–ਵਿਹੂਣੇ ਰੋਬੋਟ ਤਿਆਰ ਕਰਦੀ ਰਹੀ ਹੈ।

NOCCA ਰੋਬੋਟਿਕਸ ਪ੍ਰਾਈਵੇਟ ਲਿਮਿਟੇਡ ਦੇ ਨਿਖਿਲ ਕੁਰੇਲੇ।

 

ਪੁਣੇ ਦੀ ਇਹ ਕੰਪਨੀ NOCCA ਰੋਬੋਟਿਕਸ ਪ੍ਰਾਈਵੇਟ ਲਿਮਿਟੇਡ 8,000 ਵਰਗ ਫ਼ੁੱਟ ਰਕਬੇ ’ਚ ਆਪਣਾ ਕੰਮ ਕਰਦੀ ਹੈ। ਜੇ ਇਹ ਕੰਪਨੀ ਸਸਤਾ ਵੈਂਟੀਲੇਟਰ ਤਿਆਰ ਕਰਨ ’ਚ ਸਫ਼ਲ ਰਹਿੰਦੀ ਹੈ, ਤਾਂ ਇਸ ਨਾਲ ਕੋਰੋਨਾ ਵਾਇਰਸ ਹੀ ਨਹੀਂ ਹੋਰ ਅਨੇਕ ਕਿਸਮ ਦੀਆਂ ਬੀਮਾਰੀਆਂ ਤੋਂ ਪੀੜਤ ਲੱਖਾਂ ਮਰੀਜ਼ਾਂ ਦੀ ਜਾਨ ਸਮੇਂ ਸਿਰ ਬਚਾਈ ਜਾ ਸਕੇਗੀ।

 

 

ਇਸ ਸਬੰਧੀ ਰਿਪੋਰਟ ਬੀਬੀਸੀ ਨੇ ਦੋ ਦਿਨ ਪਹਿਲਾਂ ਵਿਸਤ੍ਰਿਤ ਰੂਪ ਵਿੱਚ ਤੇ ਏਐੱਨਆਈ ਨੇ ਅੱਜ ਸੇੰਖੇਪ ’ਚ ਦਿੱਤੀ ਹੈ।

 

 

ਪਿਛਲੇ ਸਾਲ NOCCA ਰੋਬੋਟਿਕਸ ਦੀ ਟਰਨਓਵਰ 27 ਲੱਖ ਰੁਪਏ ਰਹੀ ਸੀ।

 

 

ਭਾਰਤ ’ਚ ਕੋਰੋਨਾ ਦੇ ਹਰੇਕ ਛੇ ਮਰੀਜ਼ਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਭਾਰਤ ਨੇ ਬੀਤੇ ਦਿਨੀਂ ਚੀਨ ਤੋਂ 10,000 ਵੈਂਟੀਲੇਟਰ ਮੰਗਵਾਏ ਹਨ ਪਰ ਉਹ ਮੌਜੂਦਾ ਜ਼ਰੂਰਤ ਨੂੰ ਧਿਆਨ ’ਚ ਰੱਖਦਿਆਂ ਆਟੇ ’ਚ ਲੂਣ ਵਾਂਗ ਹੀ ਹੋਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pune Company preparing cheaper Ventilator