ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਣੇ ਦੇ ਵਿਗਿਆਨੀ ਅਕਤੂਬਰ ’ਚ ਲਿਆਉਣਗੇ ਕੋਰੋਨਾ–ਵੈਕਸੀਨ, ਕੀਮਤ ਹੋਵੇਗੀ 1,000 ਰੁਪਏ

ਪੁਣੇ ਦੇ ਵਿਗਿਆਨੀ ਅਕਤੂਬਰ ’ਚ ਲਿਆਉਣਗੇ ਕੋਰੋਨਾ–ਵੈਕਸੀਨ, ਕੀਮਤ ਹੋਵੇਗੀ 1,000 ਰੁਪਏ

ਭਾਰਤ ’ਚ ਕੋਰੋਨਾ ਵਾਇਰਸ ਦਾ ਟੀਕਾ ਤਿਆਰ ਕਰਨ ਵਿੱਚ ਲੱਗੇ ਪੁਣੇ ਦੇ ਸੀਰਮ ਇੰਸਟੀਚਿਊਟ ਦੇ ਸੀਈਓ ਅਡਰ ਪੂਨਾਵਾਲਾ ਨੇ ਕਿਹਾ ਹੈ ਕਿ ਜੇ ਪਰੀਖਣ ਸਫ਼ਲ ਰਿਹਾ, ਤਾਂ ਇਹ ਟੀਕਾ ਇਸੇ ਵਰ੍ਹੇ ਸਤੰਬਰ ਜਾਂ ਅਕਤੂਬਰ ਤੱਕ ਆ ਸਕਦਾ ਹੈ ਤੇ 1,000 ਰੁਪਏ ਵਿੱਚ ਮਿਲ ਸਕਦਾ ਹੈ।

 

 

ਟੀਵੀ ਚੈਨਲ ‘ਆਜ ਤੱਕ’ ਅਤੇ ‘ਬਿਜ਼ਨੇਸ ਟੂਡੇ’ ਨੂੰ ਦਿੱਤੇ ਇੱਕ ਖਾਸ ਇੰਟਰਵਿਊ ’ਚ ਪੂਨਾਵਾਲਾ ਨੂੰ ਦਿੱਤੇ ਇੰਟਰਵਿਊ ’ਚ ਸ੍ਰੀ ਪੂਨਾਵਾਲਾ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਉਹ ਜੋਖਮ ਲੈਂਦਿਆਂ ਕੋਰੋਨਾ ਦੇ ਟੀਕੇ ਦੇ ਅਗਾਊਂ ਪਰੀਖਣ ਤੋਂ ਪਹਿਲਾਂ ਹੀ ਇਸ ਦੇ ਉਤਪਾਦਨ ਦਾ ਜਤਨ ਕਰਨਗੇ ਤੇ ਇਹ ਤਿਆਰ ਹੋ ਗਿਆ, ਤਾਂ ਇਸ ਦੀ ਕੀਮਤ ਪ੍ਰਤੀ ਟੀਕਾ 1,000 ਰੁਪਏ ਹੋਵੇਗੀ।

 

 

ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਦੇ ਅੰਤ ਤੋਂ ਹੀ ਇਸ ਦਾ ਉਤਪਾਦਨ ਸ਼ੁਰੂ ਹੋ ਸਕਦਾ ਹੈ ਅਤੇ ਪਰੀਖਣ ਸਫ਼ਲ ਰਿਹਾ, ਤਾਂ ਸਤੰਬਰ–ਅਕਤੂਬਰ ਤੱਕ ਇਸ ਨੂੰ ਬਾਜ਼ਾਰ ਵਿੱਚ ਉਪਲਬਧ ਕਰਵਾ ਦਿੱਤਾ ਜਾਵੇਗਾ।

 

 

ਉਨ੍ਹਾਂ ਕਿਹਾ ਕਿ ਇੰਗਲੈਂਡ ’ਚ ਹਾਲੇ ਕਲੀਨਿਕਲ ਪਰੀਖਣ ਦਾ ਐਲਾਨ ਕੀਤਾ ਗਿਆ ਹੈ ਪਰ ਅਸੀਂ ਉਤਪਾਦਨ ਦੀ ਪਹਿਲ ਕਰ ਦਿੱਤੀ ਹੈ। ਪਰੀਖਣ ਸਫ਼ਲ ਰਿਹਾ, ਤਾਂ ਅਸੀਂ ਇਸ ਵਰ੍ਹੇ ਸਤੰਬਰ ਜਾਂ ਅਕਤੂਬਰ ਤੱਕ ਟੀਕੇ ਦੀ ਪਹਿਲੀ ਖੇਪ ਤਿਆਰ ਕਰ ਦੇਵਾਂਗੇ। ਅਸੀਂ ਉਤਪਾਦਨ ਪਹਿਲਾਂ ਹੀ ਸ਼ੁਰੂ ਕਰਨ ਦਾ ਫ਼ੈਸਲਾ ਇਸ ਲਈ ਕੀਤਾ ਹੈ, ਤਾਂ ਜੋ ਪਰੀਖਣ ਸਫ਼ਲ ਹੋਣ ਤੋਂ ਬਾਅਦ ਤੁਰੰਤ ਇਸ ਨੂੰ ਵਾਜਬ ਤੌਰ ’ਤੇ ਉਪਲਬਧ ਕਰਵਾ ਸਕਣ। ਅਸੀਂ ਮਈ ’ਚ ਹੀ ਇਸ ਦਾ ਮਨੁੱਖੀ ਪਰੀਖਣ ਵੀ ਕਰ ਲਵਾਂਗੇ।

 

 

ਉਨ੍ਹਾਂ ਕਿਹਾ ਕਿ ਸਾਡੇ ਕੇਂਦਰ ਵਿੱਚ ਕੋਵਿਡ–19 ਦਾ ਟੀਕਾ ਬਣਾਉਣ ਲਈ ਤਿਆਰ ਹੈ ਤੇ ਅਸੀਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਟੀਕਾ ਬਣਾਉਣ ਦੇ ਕੰਮ ਵਿੱਚ ਹੀ ਲਾ ਦਿੱਤਾ ਹੈ। ਪੁਣੇ ਦੇ ਆਪਣੇ ਕਾਰਖਾਨੇ ’ਚ ਅਸੀਂ 500–600 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।

 

 

ਇਸ ਤੋਂ ਇਲਾਵਾ ਅਗਲੇ ਦੋ–ਤਿੰਨ ਸਾਲਾਂ ਵਿੱਚ ਪੂਰੀ ਤਰ੍ਹਾਂ ਕੋਵਿਡ–19 ਦਾ ਹੀ ਟੀਕਾ ਬਣਾਉਣ ਲਈ ਇੱਕ ਨਵਾਂ ਕਾਰਖਾਨਾ ਸਥਾਪਤ ਕਰ ਲਵਾਂਗੇ। ਸੁਆਲਾਂ ਦੇ ਜੁਆਬ ਦਿੰਦਿਆਂ ਸ੍ਰੀ ਪੂਨਾਵਾਲਾ ਨੇ ਕਿਹਾ ਕਿ ਅਸੀਂ ਹਰ ਮਹੀਨੇ 40 ਤੋਂ 50 ਲੱਖ ਡੋਜ਼ ਬਣਾਵਾਂਗੇ। ਇਸ ਤੋਂ ਬਾਅਦ ਉਤਪਾਦਨ ਵਧਾ ਕੇ ਹਰ ਮਹੀਨੇ 1 ਕਰੋੜ ਤੱਕ ਕਰ ਦਿੱਤਾ ਜਾਵੇਗਾ।

 

 

ਸਤੰਬਰ–ਅਕਤੂਬਰ ਤੱਕ ਉਤਪਾਦਨ ਵਧਾ ਕੇ ਹਰ ਮਹੀਨੇ 4 ਕਰੋੜ ਤੱਕ ਪੁੱਜ ਸਕਦਾ ਹੈ। ਬਾਅਦ ’ਚ ਇਸ ਨੂੰ ਅਸੀਂ ਦੂਜੇ ਦੇਸ਼ਾਂ ਨੂੰ ਵੀ ਬਰਾਮਦ ਕਰਾਂਗੇ।

 

 

ਸ੍ਰੀ ਪੂਨਾਵਾਲਾ ਨੇ ਇਸ ਸੰਸਥਾਨ ਦੀ ਸਥਾਪਨਾ 1966 ’ਚ ਕੀਤੀ ਸੀ। ਇਹ ਦੁਨੀਆ ਦੀ ਸਭ ਤੋਂ ਵੱੜੀ ਟੀਕਾ ਬਣਾਉਣ ਵਾਲੀ ਕੰਪਨੀ ਹੈ, ਜੋ ਹਰ ਸਾਲ 1.5 ਅਰਬ ਡੋਜ਼ ਤਿਆਰ ਕਰਦੀ ਹੈ ਤੇ ਦੁਨੀਆ ਦੇ 65 ਫ਼ੀ ਸਦੀ ਬੱਚਿਆਂ ਨੂੰ ਇਸੇ ਕੰਪਨੀ ਦੇ ਟੀਕੇ ਲੱਗਦੇ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pune Scientists to develop Corona Vaccine by October Price will be Rs 1000