ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ CM ਅਮਰਿੰਦਰ ਦਾ ਵੱਡਾ ਬਿਆਨ, ਪ੍ਰਿਅੰਕਾ ਕਾਂਗਰਸ ਪ੍ਰਧਾਨ ਬਣਨ ਦੇ ਯੋਗ

ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਨੌਜਵਾਨ ਨੇਤਾ ਚੁਣਨ ਦੀ ਵਕਾਲਤ ਕਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ (Amrinder Singh) ਨੇ ਸੋਮਵਾਰ ਨੂੰ ਕਿਹਾ ਕਿ ਪ੍ਰਿਅੰਕਾ ਗਾਂਧੀ ਵਾਡਰਾ (Priyanka Gandhi Vadra) ਇਸ ਅਹੁਦੇ ਲਈ ਬਿਲਕੁਲ ਯੋਗ ਤੇ ਹੱਕਦਾਰ ਹਨ। ਪਾਰਟੀ ਦੇ ਜਨਰਲ ਸੱਕਤਰ ਉੱਤੇ ਪੂਰਨ ਵਿਸ਼ਵਾਸ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਕਾਂਗਰਸ ਪ੍ਰਧਾਨ ਚੁਣੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਹਰ ਪਾਸਿਓਂ ਸਮਰੱਥਨ ਮਿਲੇਗਾ।

 

 

 

 

 

ਉਨ੍ਹਾਂ ਕਿਹਾ ਕਿ ਪਾਰਟੀ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲੈਣ ਲਈ ਪ੍ਰਿਅੰਕਾ ਬਿਲਕੁਲ ਸਹੀ ਪਸੰਦ ਹੋਵੇਗਾ। ਪਰ ਇਹ ਪੂਰੀ ਤਰ੍ਹਾਂ ਨਾਲ ਕਾਂਗਰਸ ਵਰਕਿੰਗ ਕਮੇਟੀ ਸੀਡਬਲਿਊਸੀ 'ਤੇ ਨਿਰਭਰ ਕਰਦਾ ਹੈ। 

 

ਸੀਡਬਲਿਊਸੀ ਹੀ ਇਸ ਮਾਮਲੇ 'ਤੇ ਫ਼ੈਸਲਾ ਲੈਣ ਲਈ ਅਧਿਕਾਰਤ ਹੈ। ਹਾਲਾਂਕਿ, ਉਨ੍ਹਾਂ ਨੇ ਰਾਹੁਲ ਗਾਂਧੀ ਦੇ ਪ੍ਰਧਾਨਗੀ ਛੱਡਣ 'ਤੇ ਦੁੱਖ ਜ਼ਾਹਰ ਕੀਤਾ ਸੀ। ਕਾਂਗਰਸ ਨੇਤਾ ਸ਼ਸ਼ੀ ਥਰੂਰ ਦੇ ਪ੍ਰਿਅੰਕਾ ਗਾਂਧੀ ਨੂੰ ਇਸ ਅਹੁਦੇ ਲਈ ਤਰਜੀਹ ਦਿੱਤੇ ਜਾਣ ਦੇ ਸਵਾਲ ਦਾ ਜਵਾਬ ਦੇ ਰਹੇ ਸਨ।
 

ਮੁੱਖ ਮੰਤਰੀ ਨੇ ਪਹਿਲਾਂ ਵੀ ਇਸ ਅਹੁਦੇ ਲਈ ਕਿਸੇ ਨੌਜਵਾਨ ਨੇਤਾ ਦੀ ਚੋਣ ਕਰਨ ਦੀ ਵਕਾਲਤ ਕੀਤੀ ਸੀ। ਇਸ ਦੌਰਾਨ, ਉਨ੍ਹਾਂ ਨੇ ਉਨਾਓ ਬਲਾਕਤਾਰ ਪੀੜਤਾ ਨਾਲ ਸਬੰਧਤ ਘਟਨਾ 'ਤੇ ਵੀ ਸ਼ੱਕ ਪ੍ਰਗਟਾਇਆ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:punjab cm amrinder singh says priyanka gandhi is right for congress president