ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਝੋਨੇ ਦੇ ਸੀਜ਼ਨ ਦੌਰਾਨ ਪੰਜਾਬ ਦੇ ਕਿਸਾਨਾਂ ਨੂੰ 8 ਘੰਟੇ ਬਿਜਲੀ

ਝੋਨੇ ਦੀ ਬਿਜਾਈ

ਸੂਬੇ 'ਚ ਬਿਜਲੀ ਦੀ ਘਾਟ ਦੀਆਂ ਖ਼ਬਰਾਂ ਵਿਚਾਲੇ ਪੰਜਾਬ ਦੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਹੈ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਯਮਿਤ ਤੌਰ 'ਤੇ ਬਿਜਲੀ ਸਪਲਾਈ ਹੋਵੇਗੀ. ਬਿਜਲੀ ਵਿਭਾਗ ਦੀ ਮੀਟਿੰਗ ਦੀ ਤੋਂ ਬਾਅਦ ਉਨ੍ਹਾਂ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) 20 ਜੂਨ ਤੋਂ ਸ਼ੁਰੂ ਹੋਣ ਵਾਲੇ ਝੋਨੇ ਦੇ ਸੀਜ਼ਨ ਨੂੰ ਦੇਖਦੇ ਹੋਏ ਹਰ ਦਿਨ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਤਿਆਰ ਹੈ.

 

ਕਾਂਗੜ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਜਿਸ 'ਚ ਗਰਮੀ ਦੇ ਮੌਸਮ ਦੌਰਾਨ ਬਿਜਲੀ ਦਾ ਬੋਝ ਵੱਧ ਜਾਂਦਾ ਹੈ ਤੇ ਝੋਨੇ ਦੀ ਬਿਜਾਈ ਵੇਲੇ ਮੰਗ ਉੱਚ ਪੱਧਰ ਤੇ ਹੁੰਦੀ ਹੈ.  ਉਨ੍ਹਾਂ ਨੇ ਕਿਹਾ, "ਪਿਛਲੇ ਸਾਲ ਜੁਲਾਈ 'ਚ ਬਿਜਲੀ ਦੀ ਮੰਗ 11,705 ਮੈਗਾਵਾਟ ਸੀ, ਜਿਸਨੂੰ ਪੂਰਾ ਕਰਨਾ ਆਸਾਨ ਨਹੀਂ ਸੀ ਪਰ ਸਾਰੇ ਉਪਲੱਬਧ ਸਰੋਤਾਂ ਤੋਂ ਬਿਜਲੀ ਦਾ ਪ੍ਰਬੰਧ ਕਰਕੇ ਅਸੀਂ ਇਸਨੂੰ ਪੂਰਾ ਕੀਤਾ. ਇਸ ਸਾਲ ਮੰਗ 12,290 ਮੈਗਾਵਾਟ ਤੱਕ ਹੈ"

 

ਝੋਨੇ ਦੇ ਸੀਜ਼ਨ ਲਈ ਬਿਜਲੀ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ 700 ਮੈਗਾਵਾਟ ਪਣ ਬਿਜਲੀ ਪ੍ਰਾਜੈਕਟ ਤੋਂ ਥਰਮਲ ਤੋਂ 1,510 ਮੈਗਾਵਾਟ, ਕੇਂਦਰੀ ਹਿੱਸੇ ਚੋਂ 4,567 ਮੈਗਾਵਾਟ, ਤਲਵੰਡੀ ਸਾਬੋ ਤੋਂ 3,187 ਮੈਗਾਵਾਟ, ਨਾਭਾ ਪਾਵਰ ਅਤੇ ਗੋਇੰਦਵਾਲ ਸਾਹਿਬ ਪਾਵਰ ਪਲਾਂਟਾਂ ਤੋਂ 150 ਮੈਗਾਵਾਟ,  669 ਮੈਗਾਵਾਟ ਸੂਰਜੀ, 1,990 ਮੈਗਾਵਾਟ ਦੀ ਬੈਂਕਿੰਗ ਵਿਵਸਥਾ ਅਤੇ ਹਿਮਾਚਲ ਤੋਂ 300 ਮੈਗਾਵਾਟ.ਦੀ ਖਰੀਦ ਕਰਕੇ ਮੰਗ ਪੂਰੀ ਕੀਤੀ ਜਾਵੇਗੀ..

 

ਝੋਨਾ ਦੇ 30 ਲੱਖ ਹੈਕਟੇਅਰ ਰਕਬੇ ਦੀ ਉਮੀਦ

ਪੰਜਾਬ ਚ ਸਾਉਣੀ ਦੀ ਫਸਲ ਦੇ 30 ਲੱਖ ਹੈਕਟੇਅਰ ਖੇਤਰ ਦੀ ਉਮੀਦ ਹੈ. ਪੰਜਾਬ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਜੇ.ਐੱਸ. ਬੈਂਸ ਨੇ ਕਿਹਾ ਕਿ ਸਾਨੂੰ ਇਸ ਸਾਲ 30 ਲੱਖ ਹੈਕਟੇਅਰ ਤੋਂ 30.65 ਲੱਖ ਹੈਕਟੇਅਰ ਖੇਤਰ ਦੀ ਆਸ ਹੈ.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab is expecting about 30 lakh hectares of area under the kharif crop