ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਪੁਲਿਸ ’ਚ IPS ਪੱਧਰ ’ਤੇ ਮਾਮੂਲੀ ਫੇਰ–ਬਦਲ

ਪੰਜਾਬ ਪੁਲਿਸ ’ਚ IPS ਪੱਧਰ ’ਤੇ ਮਾਮੂਲੀ ਫੇਰ–ਬਦਲ

ਪੰਜਾਬ ਦੇ ਦੋ ਆਈਪੀਐੱਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ ਅਤੇ ਇੱਕ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਇੱਕ ਹੁਕਮ ਮੁਤਾਬਕ ਸ੍ਰੀ ਜਸਕਰਨ ਸਿੰਘ ਆਈਪੀਐੱਸ ਨੂੰ ਲੁਧਿਆਣਾ ਰੇਂਜ ਦਾ ਆਈਜੀ ਨਿਯੁਕਤ ਕੀਤਾ ਗਿਆ ਹੈ। ਇਸ ਵੇਲੇ ਉਹ ਪੀਏਪੀ ਜਲੰਧਰ ਦੇ ਆਈਜੀਪੀ ਹਨ ਤੇ ਆਫ਼ਤ ਪ੍ਰਬੰਧ, ਪੰਜਾਬ ਦੇ ਆਈਜੀਪੀ ਦਾ ਵਧੀਕ ਚਾਰਜ ਵੀ ਸੰਭਾਲਦੇ ਰਹੇ ਹਨ।

 

 

ਪੀਏਪੀ–2, ਜਲੱਧਰ ਦੇ ਆਈਜੀ ਸ੍ਰੀ ਐੱਮਐੱਫ਼ ਫ਼ਾਰੂਕੀ ਨੂੰ ਆਫ਼ਤ ਪ੍ਰਬੰਧ, ਪੰਜਾਬ ਦੇ ਆਈਜੀ ਦਾ ਵਾਧੂ ਚਾਰਜ ਵੀ ਸੌਂਪਿਆ ਗਿਆ ਹੈ।

 

 

ਇਸੇ ਤਰ੍ਹਾਂ ਸ੍ਰੀ ਆਰਐੱਸ ਖੈਰਾ ਨੂੰ ਪੀਏਪੀ ਜਲੰਧਰ ਦਾ ਡੀਆਈਜੀ ਨਿਯੁਕਤ ਕੀਤਾ ਗਿਆ ਹੈ। ਇਸ ਵੇਲੇ ਉਹ ਲੁਧਿਆਣਾ ਰੇਂਜ ਦੇ ਡੀਆਈਜੀ ਵਜੋਂ ਸੇਵਾਵਾਂ ਨਿਭਾ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Police IPS level transfers at minor level