ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੜਤਾਲ ਕਾਰਨ ਪੰਜਾਬ ਰੋਡਵੇਜ਼ ਤੇ ਹਰਿਆਣਾ ਰੋਡਵੇਜ਼ ਦਾ ਵੀ ਰਹੇਗਾ ਚੱਕਾ ਜਾਮ

ਹੜਤਾਲ ਕਾਰਨ ਪੰਜਾਬ ਰੋਡਵੇਜ਼ ਤੇ ਹਰਿਆਣਾ ਰੋਡਵੇਜ਼ ਦਾ ਵੀ ਰਹੇਗਾ ਚੱਕਾ ਜਾਮ

ਅੱਜ ਭਾਰਤ ’ਚ ‘ਮਹਾਂਬੰਦ’ ਦੇ ਸੱਦੇ ਕਾਰਨ ਪੰਜਾਬ ਰੋਡਵੇਜ਼, ਹਰਿਆਣਾ ਰੋਡਵੇਜ਼ ਦਾ ਚੱਕਾ ਵੀ ਜਾਮ ਰਹੇਗਾ। ਜਨਤਕ ਟਰਾਂਸਪੋਰਟ; ਜਿਵੇਂ ਕਿ ਟੈਕਸੀ, ਆਟੋ ਤੇ ਹੋਰ ਸੇਵਾਵਾਂ ਉੱਤੇ ਵੀ ਇਸ ਰਾਸ਼ਟਰ–ਪੱਧਰੀ ਹੜਤਾਲ ਦਾ ਅਸਰ ਪੈ ਸਕਦਾ ਹੈ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਦੇ ਬੰਦ ਦਾ ਅਸਰ ਰੇਲ, ਸੜਕ ਤੇ ਹਵਾਈ ਯਾਤਰੀਆਂ ਤੱਕ ਉੱਤੇ ਪੈ ਸਕਦਾ ਹੈ। ਇਸ ਦੌਰਾਨ ਨਿਜੀ ਵਾਹਨਾਂ ’ਚ ਹੀ ਸਫ਼ਰ ਕੀਤਾ ਜਾ ਸਕਦਾ ਹੈ ਪਰ ਹੜਤਾਲ ਦੌਰਾਨ ਕਰਮਚਾਰੀਆਂ, ਕਿਸਾਨਾਂ ਤੇ ਹੋਰ ਮਜ਼ਦੂਰ ਜੱਥੇਬੰਦੀਆਂ ਦੇ ਰੋਸ ਮੁਜ਼ਾਹਰਿਆਂ, ਜਲਸਿਆਂ–ਜਲੂਸਾਂ ਕਾਰਨ ਰਾਹ ’ਚ ਜਾਮ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

 

 

ਇਸ ਦੌਰਾਨ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਕਿਹਾ ਹੈ ਕਿ ਕਈ ਤਾਕਤਾਂ ਆਰਥਿਕ ਮੁੱਦਿਆਂ ’ਤੇ ਕੇਂਦਰ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਸਰਕਾਰ ਕਾਰੋਬਾਰੀਆਂ ਦੇ ਹਿਤਾਂ ਨੂੰ ਸਮਝਦਿਆਂ ਉਸੇ ਦਿਸ਼ਾ ਵਿੱਚ ਕੰਮ ਕਰ ਰਹੀ ਹੈ।

 

 

ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਅਰਥ–ਵਿਵਸਥਾ ’ਚ ਸੁਸਤੀ ਅਸਲ ’ਚ ਵਿਸ਼ਵ ਮੰਦੀ ਦਾ ਹਿੱਸਾ ਹੈ। ਭਾਰਤ ਦੇ ਮੁਕਾਬਲੇ ਵਿਕਸਤ ਦੇਸ਼ਾਂ ਉੱਤੇ ਇਸ ਦਾ ਜ਼ਿਆਦਾ ਅਸਰ ਪਿਆ ਹੈ।

 

 

ਕੇਂਦਰੀ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਇਹ ਵੀ ਕਿਹਾ ਸੀ ਕਿ – ‘ਮੈਂ ਸੀਲਿੰਗ ਦੇ ਮੁੱਦੇ ਉੱਤੇ ਕੇਂਦਰੀ ਮਕਾਨ ਉਸਾਰੀ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਹੁਰਾਂ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਇਸ ਪਾਸੇ ਧਿਆਨ ਦੇਣ ਦਾ ਭਰੋਸਾ ਦਿਵਾਇਆ ਹੈ।’

 

 

ਇਸ ਤੋਂ ਪਹਿਲਾਂ ‘ਕਨਫ਼ੈਡਰੇਸ਼ਨ ਆੱਫ਼ ਆੱਲ ਇੰਡੀਆ ਟਰੇਡਰਜ਼’ ਨਾਂਅ ਦੀ ਜੱਥੇਬੰਦੀ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ 10 ਲੱਖ ਤੋਂ ਵੀ ਵੱਧ ਕਾਰੋਬਾਰੀਆਂ ਨੂੰ ਸੀਲਿੰਗ ਦੀ ਮਾਰ ਤੋਂ ਬਚਾਉਣ ਲਈ ਕੋਈ ਯੋਜਨਾ ਲਿਆਉਣ ਦੀ ਅਪੀਲ ਕੀਤੀ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Roadways and Haryana Roadways s Chakka Jam also today due to Strike