ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਤੇ ਨੀਰੀ ਵਿਚਾਲੇ ਵਾਤਾਵਰਣ ਸਬੰਧੀ ਮਸਲਿਆਂ ਦੇ ਹੱਲ ਲਈ ਸਮਝੌਤਾ ਸਹੀਬੱਧ

ਰਾਜ ਅੰਦਰ ਵਾਤਾਵਰਣ ਨਾਲ ਸਬੰਧਤ ਵੱਖ-ਵੱਖ ਮਸਲਿਆਂ ਦੇ ਢੁੱਕਵੇਂ ਨਿਪਟਾਰੇ ਲਈ ਪੰਜਾਬ ਸਰਕਾਰ ਨੇ ਅੱਜ ਸੀ.ਐਸ.ਆਈ.ਆਰ.-ਨੈਸ਼ਨਲ ਵਾਤਾਵਰਣ ਇੰਜੀਨੀਅਰਰਿੰਗ ਅਤੇ ਖੋਜ ਸੰਸਥਾ (ਨੀਰੀ) ਨਾਲ ਸਮਝੌਤਾ ਸਹੀਬੱਧ ਕੀਤਾ।

 

ਪੰਜਾਬ ਸਰਕਾਰ ਵੱਲੋਂ ਸਾਇੰਸ, ਤਕਨਾਲੋਜੀ ਅਤੇ ਵਾਤਾਵਰਣ ਵਿਗ ਦੇ ਪ੍ਰਮੁੱਖ ਸਕੱਤਰ ਰਾਕੇਸ਼ ਵਰਮਾ ਨੇ ਨੀਰੀ ਦੇ ਸੀਨੀਅਰ ਸਾਇੰਸਦਾਨ ਡਾ. ਹੇਮੰਤ ਪੁਰੋਹਿਤ ਨੇ ਵਿਗਿਆਨ ਕੇਂਦਰ, ਨਵੀਂ ਦਿੱਲੀ ਵਿਖੇ ਪੰਜ ਸਾਲ ਲਈ ਇਸ ਸਮਝੌਤੇ ਦਾ ਵਟਾਂਦਰਾ ਕੀਤਾ। 

 

ਸਮਝੌਤੇ ਬਾਰੇ ਜਾਣਕਾਰੀ ਦਿੰਦਿਆਂ ਰਾਕੇਸ਼ ਵਰਮਾ ਨੇ ਦੱਸਿਆ ਕਿ ਰਾਜ ਅੰਦਰ ਸਾਫ਼ ਦਰਿਆਵਾਂ, ਸ਼ੁੱਧ ਹਵਾ ਅਤੇ ਰਹਿੰਦ-ਖੂੰਹਦ ਪ੍ਰਬੰਧਨ ਬਾਬਤ ਤਿਆਰ ਵਾਤਾਵਰਣ ਸੁਰੱਖਿਆ ਕਾਰਜ ਯੋਜਨਾ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨ ਅਤੇ ਨੀਰੀ ਵਿਭਾਗ ਨੂੰ ਢੁੱਕਵੀਂ ਤਕਨੀਕੀ ਮਦਦ ਮੁਹੱਈਆ ਕਰਵਾਏਗੀ।

 

ਪ੍ਰਮੁੱਖ ਐਸ.ਟੀ.ਪੀਜ਼, ਸੀ.ਈ.ਟੀ.ਪੀਜ਼ ਅਤੇ ਈ.ਟੀ.ਪੀਜ਼ ਦੇ ਤੀਜੀ ਧਿਰ ਆਡਿਟ ਅਤੇ ਰੈਗੂਲੇਟਰੀ ਬਾਡੀਜ਼ ਦੇ ਪ੍ਰਫੌਰਮੈਂਸ ਆਡਿਟ ਲਈ ਵੀ ਨੀਰੀ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਇਸ ਤੋਂ ਇਲਾਵਾ ਪ੍ਰਦੂਸ਼ਣ ਦੇ ਖਾਤਮੇ ਲਈ ਚੁੱਕੇ ਜਾ ਰਹੇ ਕਦਮਾਂ ਨੂੰ ਮਜ਼ਬੂਤੀ ਨਾਲ ਲਾਗੂ ਕਰਨ ਆਈ.ਓ.ਟੀ. ਆਧਾਰਤ ਸੁਝਾਅ ਮੁਹੱਈਆ ਕਰਾਉਣ ਵਿੱਚ ਵੀ ਨੀਰੀ ਵੱਲੋਂ ਸੂਬੇ ਨੂੰ ਸਹਿਯੋਗ ਦਿੱਤਾ ਜਾਵੇਗਾ। 

 

ਦੱਸਣਯੋਗ ਹੈ ਕਿ ਨੀਰੀ ਕੌਂਸਲ ਆਫ ਸਾਇੰਟਿਫਿਕ ਐਂਡ ਇੰਡਸਟਰੀਅਲ ਰੀਸਰਚ (ਸੀ.ਐਸ.ਆਈ.ਆਰ) ਨੈਟਵਰਕ ਦਾ ਹਿੱਸਾ ਹੈ ਅਤੇ ਇਸ ਨੇ ਸਨਅਤਾਂ ਕਾਰਨ ਪੈਦਾ ਹੋਈਆਂ ਵਾਤਾਵਰਣ ਸਬੰਧੀ ਸਮੱਸਿਆਵਾਂ ਦੇ ਹੱਲ ਤੋਂ ਇਲਾਵਾ ਵਾਤਾਵਰਣ ਸਾਇੰਸ, ਇੰਜਨੀਅਰਿੰਗ ਅਤੇ ਨਿਗਰਾਨੀ ਖੇਤਰ ਵਿੱਚ ਖੋਜ ਅਤੇ ਵਿਕਾਸ ਮੁਹਾਰਤ ਹਾਸਲ ਕੀਤੀ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:punjab signs mou with neeri to address various environmental issues