ਤਸਵੀਰ: ਅਨਿਲ ਦਿਆਲ, ਹਿੰਦੁਸਤਾਨ ਟਾਈਮਜ਼
ਸੰਵਿਧਾਨ ਦੀ ਧਾਰਾ 370 ਦੇ ਕੁਝ ਹਿੱਸੇ ਖ਼ਤਮ ਕਰਨ ਕਰ ਕੇ ਸਮੁੱਚੇ ਭਾਰਤ ’ਚ ਜਿੱਥੇ ਖ਼ੁ਼ਸ਼ੀ ਦਾ ਮਾਹੌਲ ਹੈ। ਬਹੁਤ ਥਾਵਾਂ ਉੱਤੇ ਲੋਕ ਢੋਲ ਵਜਾ ਕੇ ਤੇ ਮਿਠਾਈਆਂ ਵੰਡ ਕੇ ਖ਼ੁਸ਼ੀਆਂ ਦਾ ਇਜ਼ਹਾਰ ਕਰ ਰਹੇ ਹਨ। ਉੱਥੇ ਅੱਜ ਪੰਜਾਬ ਯੂਨੀਵਰਸਿਟੀ ’ਚ ਧਾਰਾ 370 ਨੂੰ ਲੈ ਕੇ ਵਿਦਿਆਰਥੀ ਆਪਸ ਵਿੱਚ ਝਗੜ ਪਏ ਤੇ ਮਾਹੌਲ ਤਣਾਅਪੂਰਨ ਬਣ ਗਿਆ।
ਧਾਰਾ 370 ਖ਼ਤਮ ਕੀਤੇ ਜਾਣ ਦੇ ਮਾਮਲੇ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ’ਚ ਅਖਿਲ ਭਾਰਤੀਆ ਵਿਦਿਆਰਥੀ ਪ੍ਰੀਸ਼ਦ (ABVP) ਅਤੇ ਐੱਸਐੱਫ਼ਐੱਸ (SFS) ਦੇ ਮੈਂਬਰਾਂ ਵਿਚਾਲੇ ਆਪਸ ਵਿੱਚ ਬਹਿਸ ਹੋ ਗਈ।
ਪ੍ਰਸ਼ਾਸਨ ਵੱਲੋਂ ਤੁਰੰਤ ਸਥਿਤੀ ਉੱਤੇ ਕਾਬੂ ਪਾਉਣ ਲਈ ਯੂਨੀਵਰਸਿਟੀ ’ਚ ਪੁਲਿਸ ਦੇ 30 ਜਵਾਨ ਭੇਜੇ ਗਏ। ਇੰਝ ਕੋਈ ਵੱਡਾ ਟਕਰਾਅ ਹੋਣੋਂ ਟਲ਼ ਗਿਆ।
ਯੂਨੀਵਰਸਿਟੀ ਅਧਿਕਾਰੀਆਂ ਵੱਲੋਂ ਵੀ ਹਾਲਾਤ ਉੱਤੇ ਚੌਕਸ ਨਜ਼ਰ ਰੱਖੀ ਜਾ ਰਹੀ ਹੈ।