ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਤੀ ਵੱਲੋਂ ਪੰਜਾਬੀ ਅਦਾਕਾਰਾ ਦਾ ਨੈਨੀਤਾਲ ’ਚ ਕਤਲ, ਨਾਜਾਇਜ਼ ਸਬੰਧ ਦਾ ਸੀ ਸ਼ੱਕ

ਪਤੀ ਵੱਲੋਂ ਪੰਜਾਬੀ ਅਦਾਕਾਰਾ ਦਾ ਨੈਨੀਤਾਲ ’ਚ ਕਤਲ, ਨਾਜਾਇਜ਼ ਸਬੰਧ ਦਾ ਸੀ ਸ਼ੱਕ

ਪੰਜਾਬ ਦੀ 29 ਸਾਲਾ ਟੀਵੀ ਅਦਾਕਾਰਾ ਅਨੀਤਾ ਸਿੰਘ ਦਾ ਕਥਿਤ ਤੌਰ ’ਤੇ ਉਸ ਦੇ ਆਪਣੇ ਹੀ ਪਤੀ ਨੇ ਨੈਨੀਤਾਲ ’ਚ ਕਤਲ ਕਰ ਦਿੱਤਾ  ਹੈ। ਪੁਲਿਸ ਅਨੁਸਾਰ ਪਤੀ ਨੂੰ ਸ਼ੱਕ ਸੀ ਕਿ ਅਨੀਤਾ ਸਿੰਘ ਦੇ ‘ਇੱਕ ਕਸ਼ਮੀਰੀ ਵਿਅਕਤੀ ਨਾਲ ਨਾਜਾਇਜ਼ ਸਬੰਧ ਸਨ।’ ਇਹ ਵਾਰਦਾਤ ਬੀਤੀ 30 ਜਨਵਰੀ ਨੂੰ ਵਾਪਰੀ। ਕਾਤਲ ਨੇ ਅਨੀਤਾ ਦੀ ਲਾਸ਼ ਨੂੰ ਅੱਗ ਲਾ ਕੇ ਸਾੜ ਵੀ ਦਿੱਤਾ।

 

 

ਪੁਲਿਸ ਨੇ ਹੁਣ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਨੀਤਾ ਸਿੰਘ ਦਾ ਦਾ ਗਲ਼ਾ ਘੁੱਟ ਕੇ ਉਸ ਦਾ ਕਤਲ ਕੀਤਾ ਗਿਆ। ਨੈਨੀਤਾਲ ਦੇ ਐੱਸਐੱਸਪੀ ਸ੍ਰੀ ਸੁਨੀਲ ਕੁਮਾਰ ਮੀਨਾ ਨੇ ਦੱਸਿਆ ਕਿ ਅਨੀਤਾ ਸਿੰਘ ਦੇ ਪਤੀ ਦਾ ਨਾਂਅ ਰਵਿੰਦਰ ਪਾਲ ਸਿੰਘ ਹੈ ਤੇ ਉਸ ਦੇ ਦੋਸਤ ਕੁਲਦੀਪ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

 

 

ਰਵਿੰਦਰ ਸਿੰਘ ਮੂਲ ਰੂਪ ਵਿੱਚ ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦਾ ਜੰਮਪਲ਼ ਸੀ; ਜਦ ਕਿ ਕੁਲਦੀਪ ਨੈਨੀਤਾਲ ਦੇ ਕਾਲਾਢੂੰਗੀ ਇਲਾਕੇ ਦਾ ਰਹਿਣ ਵਾਲਾ ਹੈ। ਅਨੀਤਾ ਸਿੰਘ ਦੀ ਲਾਸ਼ ਵੀ ਬੁਰੀ ਤਰ੍ਹਾਂ ਸੜੀ ਹੋਈ ਹਾਲਤ ’ਚ ਕਾਲਾਢੂੰਗੀ ਇਲਾਕੇ ’ਚੋਂ ਹੀ ਬਰਾਮਦ ਹੋਈ ਸੀ। ਪਹਿਲਾਂ ਤਾਂ ਉਸ ਦੀ ਸ਼ਨਾਖ਼ਤ ਨਾ ਹੋ ਸਕੀ ਪਰ ਜਦੋਂ ਨਿੱਠ ਕੇ ਜਾਂਚ ਕੀਤੀ ਗਈ, ਤਾਂ ਹੌਲ਼ੀ–ਹੌਲ਼ੀ ਇਸ ਸੰਗੀਨ ਕਤਲ ਕਾਂਡ ਦੀਆਂ ਸਾਰੀਆਂ ਪਰਤਾਂ ਖੁੱਲ੍ਹਦੀਆਂ ਚਲੀਆਂ ਗਈਆਂ।

 

 

ਐੱਸਐੱਸਪੀ ਨੇ ਦੱਸਿਆ ਮੁਢਲੀ ਜਾਂਚ ਦੌਰਾਨ ਜਦੋਂ ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ ਚੈੱਕ ਕੀਤੀ ਜਾ ਰਹੀ ਸੀ; ਤਦ ਲਾਸ਼ ਮਿਲਣ ਵਾਲੀ ਥਾਂ ਲਾਗੇ ਇੱਕ ਚਿੱਟੀ ਕਾਰ ਸ਼ੱਕੀ ਹਾਲਤ ’ਚ ਵੇਖੀ ਗਈ ਸੀ। ਜਦੋਂ ਉਸ ਕਾਰ ਦੇ ਰਜਿਸਟ੍ਰੇਸ਼ਨ ਨੰਬਰ ਦਾ ਪਿੱਛਾ ਕੀਤਾ ਗਿਆ, ਤਾਂ ਉਹ ਰਮਨਜੀਤ ਸਿੰਘ ਨਾਂਅ ਦੇ ਵਿਅਕਤੀ ਦੀ ਸੀ।

ਪਤੀ ਵੱਲੋਂ ਪੰਜਾਬੀ ਅਦਾਕਾਰਾ ਦਾ ਨੈਨੀਤਾਲ ’ਚ ਕਤਲ, ਨਾਜਾਇਜ਼ ਸਬੰਧ ਦਾ ਸੀ ਸ਼ੱਕ

 

ਰਮਨਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਕਾਰ ਬੀਤੀ 30 ਜਨਵਰੀ ਨੂੰ ਉਸ ਦਾ ਸਾਲ਼ਾ ਤੇ ਉਸ ਦਾ ਦੋਸਤ ਕੁਲਦੀਪ ਸਿੰਘ ਵੀ ਮੰਗ ਕੇ ਲੈ ਗਏ ਸਨ। ਉਸ ਜਾਣਕਾਰੀ ਦੇ ਆਧਾਰ ’ਤੇ ਪੁਲਿਸ ਨੇ ਪਹਿਲਾਂ ਕੁਲਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਤੇ ਉਸ ਨੇ ਪੁਲਿਸ ਦੀ ਥੋੜ੍ਹੀ ਜਿਹੀ ਸਖ਼ਤੀ ਝੱਲਣ ਤੋਂ ਬਾਅਦ ਆਪਣੇ ਜੁਰਮ ਦਾ ਇਕਬਾਲ ਕਰ ਲਿਆ।

 

 

ਕੁਲਦੀਪ ਸਿੰਘ ਨੇ ਪੁਲਿਸ ਨੂੰ ਇਹ ਵੀ ਦੱਸ ਦਿੱਤਾ ਕਿ ਮੁੱਖ ਮੁਲਜ਼ਮ ਰਵਿੰਦਰ ਪਾਲ ਸਿੰਘ ਕਿੱਥੇ ਲੁਕਿਆ ਹੋਇਆ ਹੈ। ਉਸ ਤੋਂ ਬਾਅਦ ਪੁਲਿਸ ਨੇ ਛਾਪਾ ਮਾਰ ਕੇ ਰਵਿੰਦਰ ਪਾਲ ਸਿੰਘ ਨੂੰ ਹਰਿਦੁਆਰ ਤੋਂ ਗ੍ਰਿਫ਼ਤਾਰ ਕਰ ਲਿਆ।

 

 

ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਸ ਨੂੰ ਸ਼ੱਕ ਸੀ ਕਿ ਅਨੀਤਾ ਸਿੰਘ ਦੇ ਨਾਜਾਇਜ਼ ਸਬੰਧ ਇੱਕ ਕਸ਼ਮੀਰੀ ਵਿਅਕਤੀ ਨਾਲ ਸਨ। ਇਸ ਤੋਂ ਇਲਾਵਾ ਜਦ ਤੋਂ ਅਨੀਤਾ ਸਿੰਘ ਨੇ ਉਸ ਨੂੰ ਦੱਸਿਆ ਸੀ ਕਿ ਉਹ ਫ਼ਿਲਮਾਂ ’ਚ ਕੰਮ ਕਰਨ ਲਈ ਮੁੰਬਈ ਜਾਣਾ ਚਾਹੁੰਦਾ ਸੀ; ਤਦ ਤੋਂ ਹੀ ਉਸ ਨੇ ਉਸ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਘੜ ਲਈ ਸੀ।

 

 

ਬੀਤੀ 30 ਜਨਵਰੀ ਨੂੰ ਪਹਿਲਾਂ ਅਨੀਤਾ ਸਿੰਘ ਨੂੰ ਨਸ਼ੀਲੀ ਚਾਹ ਪਿਆਈ ਗਈ ਤੇ ਫਿਰ ਰੱਸੀ ਨਾਲ ਉਸ ਦਾ ਗਲ਼ਾ ਘੁੱਟ ਦਿੱਤਾ ਗਿਆ। ਫਿਰ ਉਸ ਤੇਲ ਪਾ ਕੇ ਉਸ ਦੀ ਲਾਸ਼ ਰਾਤੀਂ 1:30 ਵਜੇ ਸਾੜੀ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjabi Actress killed by Husband in Nainital due to extra marital affair with a Kashmiri man