ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਾਹੀਨ ਬਾਗ਼ ਦੇ ਧਰਨਾਕਾਰੀਆਂ ਲਈ ਪੰਜਾਬੀ ਵਕੀਲ ਡੀਐੱਸ ਬਿੰਦਰਾ ਨੇ ਵੇਚ ਦਿੱਤਾ ਫ਼ਲੈਟ

ਸ਼ਾਹੀਨ ਬਾਗ਼ ਦੇ ਧਰਨਾਕਾਰੀਆਂ ਲਈ ਪੰਜਾਬੀ ਵਕੀਲ ਡੀਐੱਸ ਬਿੰਦਰਾ ਨੇ ਵੇਚ ਦਿੱਤਾ ਫ਼ਲੈਟ

ਦਿੱਲੀ ਦੇ ਸ਼ਾਹੀਨ ਬਾਗ਼ ’ਚ ਨਾਗਰਿਕਤਾ ਸੋਧ ਕਾਨੂੰਨ (CAA) ਅਤੇ ਕੌਮੀ ਨਾਗਰਿਕ ਰਜਿਸਟਰ (NRC) ਵਿਰੁੱਧ ਬੀਤੀ 15 ਦਸੰਬਰ ਤੋਂ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ। ਜਦ ਤੋਂ ਇਹ ਰੋਸ ਧਰਨਾ ਪ੍ਰਦਰਸ਼ਨ ਸ਼ੁਰੂ ਹੋਇਆ ਹੈ, ਤਦ ਤੋਂ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਸ਼ਾਹੀਨ ਬਾਗ਼ ਜ਼ਰੂਰ ਸੁਰਖ਼ੀਆਂ ’ਚ ਰਹਿੰਦਾ ਹੈ। ਇੱਥੇ ਕਦੇ ਟ੍ਰੈਫ਼ਿਕ ਜਾਮ, ਕਦੇ ਬਿਰਿਆਨੀ ਤੇ ਕਦੇ ਪੈਸੇ ਲੈ ਕੇ ਇਹ ਰੋਸ ਮੁਜ਼ਾਹਰਾ ਕਰਨ ਦੀ ਝੂਠੀ ਚਰਚਾ ਹੁੰਦੀ ਰਹਿੰਦੀ ਹੈ।

 

 

ਸ਼ਾਹੀਨ ਬਾਗ਼ ’ਚ ਪਿਛਲੇ ਕਈ ਦਿਨਾਂ ਤੋਂ ਰੋਸ ਮੁਜ਼ਾਹਰਾਕਾਰੀਆਂ ਲਈ ਲੰਗਰ ਲਾ ਰਹੇ ਦਿੱਲੀ ਹਾਈ ਕੋਰਟ ਦੇ ਵਕੀਲ ਡੀਐੱਸ ਬਿੰਦਰਾ ਚਰਚਾ ’ਚ ਹਨ। ਉਹ ਚਰਚਾ ਵਿੱਚ ਇਸ ਲਈ ਹਨ ਕਿਉਂਕਿ ਉਹ ਫ਼ਲੈਟ ਵੇਚ ਕੇ ਇੱਥੋਂ ਦੇ ਪ੍ਰਦਰਸ਼ਨਕਾਰੀਆਂ ਲਈ ਲੰਗਰ ਚਲਾ ਰਹੇ ਹਨ।

 

 

‘ਇੰਡੀਆ ਟੂਡੇ’ ਅਤੇ ‘ਲੱਲਨਟੌਪ’ ਨੇ ਕ੍ਰਮਵਾਰ ਸਨਾ ਜ਼ੈਦੀ ਤੇ ਉਮਾ ਦੀਆਂ ਰਿਪੋਰਟਾਂ ਪ੍ਰਕਾਸ਼ਿਤ ਕੀਤੀਆਂ ਹਨ। ਇਨ੍ਹਾਂ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਸ੍ਰੀ ਡੀਐੱਸ ਬਿੰਦਰਾ ਕੋਲ ਤਿੰਨ ਫ਼ਲੈਟ ਸਨ ਤੇ ਉਨ੍ਹਾਂ ਵਿੱਚੋਂ ਇੱਕ ਫ਼ਲੈਟ ਉਨ੍ਹਾਂ ਵੇਚ ਦਿੱਤਾ ਹੈ ਕਿਉ਼ਕਿ ਉਨ੍ਹਾਂ ਕੋਲ ਇੰਨੀ ਨਕਦ ਰਕਮ ਨਹੀਂ ਸੀ ਪਰ ਉਹ ਸ਼ਾਹੀਨ ਬਾਗ਼ ਦੇ ਧਰਨਾਕਾਰੀਆਂ ਲਈ ਲੰਗਰ ਲਾਉਣਾ ਚਾਹੁੰਦੇ ਸਨ।

ਐਡਵੋਕੇਟ ਡੀਐੱਸ ਬਿੰਦਰਾ

 

ਉਨ੍ਹਾਂ ਦੇ ਬੱਚਿਆਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਸੀ ਕਿ ਜਿਹੜੇ ਰੁਪਏ ਉਹ ਗੁਰਦੁਆਰਾ ਸਾਹਿਬ ’ਚ ਦਾਨ ਵਜੋਂ ਚੜ੍ਹਾਉਂਦੇ ਹਨ, ਉਸ ਨੂੰ ਇਨ੍ਹਾਂ ਕੰਮਾਂ ’ਤੇ ਲਾਇਆ ਜਾਵੇ। ਸ੍ਰੀ ਡੀਐੱਸ ਬਿੰਦਰਾ ਦੇ ਪੁੱਤਰ ਦੀ ਮੋਬਾਇਲ ਫ਼ੋਨਾਂ ਦੀ ਦੁਕਾਨ ਹੈ ਤੇ ਧੀ ਐੱਮਬੀਏ ਦੀ ਪੜ੍ਹਾਈ ਕਰ ਰਹੀ ਹੈ।

 

 

ਇਹ ਵੀ ਪਤਾ ਲੱਗਾ ਹੈ ਕਿ ਆਮਦਨ ਟੈਕਸ ਵਿਭਾਗ ਹੁਣ ਸ੍ਰੀ ਬਿੰਦਰਾ ਵਿਰੁੱਧ ਇਸ ਲਈ ਕਾਰਵਾਈ ਕਰਨ ਬਾਰੇ ਸੋਚ ਰਿਹਾ ਹੈ ਕਿਉਂਕਿ ਉਸ ਨੂੰ ਪਤਾ ਨਹੀਂ ਲੱਗ ਰਿਹਾ ਕਿ ਲੰਗਰ ਲਈ ਸ੍ਰੀ ਡੀਐੱਸ ਬਿੰਦਰਾ ਕੋਲ ਧਨ ਕਿੱਥੋਂ ਆ ਰਿਹਾ ਹੈ। ਪਰ ਸ੍ਰੀ ਬਿੰਦਰਾ ਕੋਲ ਆਪਣਾ ਫ਼ਲੈਟ ਵੇਚਣ ਤੇ ਉਸ ਤੋਂ ਬਾਅਦ ਲੰਗਰ ਸ਼ੁਰੂ ਕਰਨ ਦੇ ਸਾਰੇ ਦਸਤਾਵੇਜ਼ ਮੌਜੂਦ ਹਨ।

 

 

ਹੁਣ ਤੱਕ ਲੋਕਾਂ, ਖ਼ਾਸ ਕਰ ਕੇ ਭਾਜਪਾ ਆਗੂਆਂ ਤੇ ਕਾਰਕੁੰਨਾਂ ਨੂੰ ਇਹੋ ਫ਼ਿਕਰ ਹੋ ਰਹੀ ਸੀ ਕਿ ਸ਼ਾਹੀਨ ਬਾਗ਼ ’ਚ ਆਖ਼ਰ ਚਾਹ–ਨਾਸ਼ਤਾ ਕੌਣ ਕਰਵਾ ਰਿਹਾ ਹੈ, ਕੌਣ ਹੈ ਜੋ ਮੁਜ਼ਾਹਰਾਕਾਰੀਆਂ ਨੂੰ ਬਿਰਿਆਨੀ ਖੁਆ ਰਿਹਾ ਹੈ।

 

 

ਐਡਵੋਕੇਟ ਡੀਐੱਸ ਬਿੰਦਰਾ ਇਸ ਤੋਂ ਪਹਿਲਾਂ ਦਿੱਲੀ ਦੇ ਮੁਸਤਫ਼ਾਬਾਦ ਤੇ ਖੁਰੈਜੀ ’ਚ ਵੀ ਲੰਗਰ ਲਾ ਚੁੱਕੇ ਹਨ। ਇਸ ਲੰਗਰ ਦੀ ਸੇਵਾ ਵਿੱਚ ਉਨ੍ਹਾਂ ਦੇ ਭਰਾ ਵੀ ਨਾਲ ਹਨ। ਸ੍ਰੀ ਬਿੰਦਰਾ ਦੱਸਦੇ ਹਨ ਕਿ ਪਹਿਲਾਂ ਤਾਂ ਉਨ੍ਹਾਂ ਦੀ ਪਤਨੀ ਨੇ ਲੰਗਰ ਲਈ ਫ਼ਲੈਟ ਵੇਚਣ ਤੋਂ ਮਨ੍ਹਾ ਕਰ ਦਿੱਤਾ ਸੀ ਪਰ ਜਦੋਂ ਇਹ ਲੰਗਰ ਸ਼ੁਰੂ ਹੋਇਆ, ਤਦ ਉਹ ਵੀ ਇਸ ਸੇਵਾ ’ਚ ਆ ਗਏ।

 

 

ਪੁੱਛਣ ’ਤੇ ਸ੍ਰੀ ਬਿੰਦਰਾ ਦੱਸਦੇ ਹਨ ਕਿ ਉਹ ਕਿਸੇ ਸਿਆਸੀ ਪਾਰਟੀ ਦੀ ਹਮਾਇਤ ਨਹੀਂ ਕਰ ਰਹੇ, ਉਹ ਸਿਰਫ਼ ਲੋਕ–ਸੇਵਾ ਲਈ ਲੰਗਰ ਲਾ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjabi Advocate DS Bindra sold his Flat for the Shaheen Bagh Protesters