ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੈਕਸੀਕੋ ਤੋਂ ਡੀਪੋਰਟ ਹੋਣ ’ਤੇ ਡਾਢੇ ਨਿਰਾਸ਼ ਨੇ ਪੰਜਾਬੀ ਨੌਜਵਾਨ

ਮੈਕਸੀਕੋ ਤੋਂ ਡੀਪੋਰਟ ਹੋਣ ’ਤੇ ਡਾਢੇ ਨਿਰਾਸ਼ ਨੇ ਪੰਜਾਬੀ ਨੌਜਵਾਨ

ਅਮਰੀਕਾ ’ਚ ਚੋਰੀ–ਛਿਪੇ ਗ਼ੈਰ–ਕਾਨੂੰਨੀ ਤਰੀਕੇ ਦਾਖ਼ਲ ਹੋਣ ਲਈ ਮੈਕਸੀਕੋ ਪੁੱਜੇ 311 ਤੋਂ ਵੱਧ ਭਾਰਤੀ ਨਾਗਰਿਕ ਡੀਪੋਰਟ ਹੋ ਕੇ ਕੱਲ੍ਹ ਸਵੇਰੇ ਦਿੱਲੀ ਪੁੱਜੇ ਸਨ। ਉਨ੍ਹਾਂ ਵਿੱਚੋਂ ਜ਼ਿਆਦਾਤਰ ਜਾਂ ਤਾਂ ਪੰਜਾਬੀ ਹਨ ਤੇ ਜਾਂ ਹਰਿਆਣਵੀ। ਉਨ੍ਹਾਂ ਲੱਖਾਂ ਰੁਪਏ ਖ਼ਰਚ ਕਰ ਕੇ ਵਿਦੇਸ਼ਾਂ ਵਿੱਚ ਨੌਕਰੀ ਕਰਨ ਦਾ ਸੁਫ਼ਨਾ ਲਿਆ ਸੀ ਪਰ ਅੱਗਿਓਂ ਕੁਝ ਨਹੀਂ ਮਿਲਿਆ। ਮੈਕਸੀਕੋ ’ਚ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਫਿਰ ਵਾਪਸ ਭੇਜ ਦਿੱਤਾ ਗਿਆ।

 

 

ਕੱਲ੍ਹ ਉਨ੍ਹਾਂ ਨਾਲ ਹਵਾਈ ਜਹਾਜ਼ ਵਿੱਚ ਮੈਕਸੀਕੋ ਦੇ 74 ਅਧਿਕਾਰੀ ਵੀ ਪੁੱਜੇ ਸਨ। ਕੱਲ੍ਹ ਮੈਕਸੀਕੋ ਤੋਂ ਡੀਪੋਰਟ ਹੋ ਕੇ ਵਤਨ ਪਰਤੇ 19 ਸਾਲਾ ਪੰਜਾਬੀ ਨੌਜਵਾਨ ਮਨਦੀਪ ਸਿੰਘ ਨੇ ਦੱਸਿਆ ਕਿ ਉਹ ਇਸ ਵਰ੍ਹੇ ਜੂਨ ਮਹੀਨੇ ਪਟਿਆਲਾ ਤੋਂ ਰਵਾਨਾ ਹੋਇਆ ਸੀ। ਉਸ ਦਾ ਦਿਲ ਟੁੱਟ ਗਿਆ ਸੀ ਕਿਉਂਕਿ ਉਸ ਨੇ ਫ਼ੌਜ ਵਿੱਚ ਦਾਖ਼ਲ ਹੋਣ ਲਈ ਟੈਸਟ ਦਿੱਤਾ ਸੀ ਪਰ ਉਹ ਫ਼ੇਲ੍ਹ ਹੋ ਗਿਆ ਸੀ।

 

 

ਮਨਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਜਦ ਤੋਂ ਸਕੂਲੀ ਪੜ੍ਹਾਈ ਮੁਕੰਮਲ ਕੀਤੀ ਸੀ; ਉਸ ਨੂੰ ਤਦ ਤੋਂ ਹੀ ਅਮਰੀਕਾ ਜਾ ਕੇ ਵੱਸਣ ਦੀ ਇੱਛਾ ਸੀ। ਉਸ ਨੇ ਦੱਸਿਆ ਕਿ ਉਹ ਸੱਤ ਦੇਸ਼ਾਂ ਵਿੱਚੋਂ ਦੀ ਯਾਤਰਾ ਕਰਦੇ ਹੋਏ ਮੈਕਸੀਕੋ ਪੁੱਜੇ ਸਨ। ਸਭ ਤੋਂ ਪਹਿਲਾਂ ਉਹ ਇਕੁਆਡੋਰ ਪੁੱਜੇ ਸਨ। ਮਨਦੀਪ ਸਿੰਘ ਦਾ ਦਾਅਵਾ ਹੈ ਕਿ ਉਸ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਦੇ ਹੀ ਇੱਕ ਟ੍ਰੈਵਲ ਏਜੰਟ ਨੂੰ ਉਸ ਦੇ ਅਮਰੀਕਾ ਜਾਣ ਲਈ 20 ਲੱਖ ਰੁਪਏ ਦਿੱਤੇ ਸਨ।

 

 

ਮਨਦੀਪ ਸਿੰਘ ਨੇ ਦੱਸਿਆ ਕਿ ਪਨਾਮਾ ਦੇ ਜੰਗਲ਼ਾਂ ਵਿੱਚੋਂ ਦੀ ਲੰਘਦਿਆਂ ਉਸ ਨੇ ਕਈ ਲਾਸ਼ਾਂ ਵੇਖੀਆਂ, ਜੋ ਸ਼ਾਇਦ ਉਸ ਵਰਗੇ ਲੋਕਾਂ ਦੀਆਂ ਹੀ ਸਨ, ਜੋ ਅਮਰੀਕਾ ਕੇ ਵੱਸਣਾ ਚਾਹੁੰਦੇ ਸਨ। ਉਸ ਨੇ ਕਿਹਾ ਕਿ ਹੁਣ ਉਹ ਕਦੇ ਵਾਪਸ ਨਹੀਂ ਜਾਵੇਗਾ।

 

 

ਜੰਗਲ਼ਾਂ ’ਚ ਭਟਕਣ ਤੇ ਲੱਖਾਂ ਰੁਪਏ ਖ਼ਰਚ ਕਰਨ ਦੇ ਬਾਵਜੂਦ ਇਹ ਭਾਰਤੀ ਹੁਣ ਆਪਣੇ ਵਤਨ ਪਰਤ ਆਏ ਹਨ। ਡੀਪੋਰਟ ਹੋਕੇ ਪਰਤੇ ਜਸ਼ਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਸ਼ੁੱਕਰਵਾਰ ਸਵੇਰੇ ਪੰਜ ਕੁ ਵਜੇ ਦਿੱਲੀ ਪੁੱਜ ਗਏ ਸਨ ਪਰ ਰਸਮੀ ਕਾਰਵਾਈ ਕਰਦਿਆਂ ਕਈ ਘੰਟੇ ਲੱਗ ਗਏ ਤੇ ਉਹ ਦੁਪਹਿਰ 1 ਵਜੇ ਹੀ ਹਵਾਈ ਅੱਡੇ ਤੋਂ ਬਾਹਰ ਨਿੱਕਲ ਸਕੇ।

 

 

[ ਇਸ ਤੋਂ ਅਗਲਾ ਹਿੱਸਾ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ ]

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjabi youths deported from Mexico are now disappointed