ਅਗਲੀ ਕਹਾਣੀ

ਪੁਤਿਨ ਪੁੱਜੇ ਭਾਰਤ, ਰੂਸ ਨਾਲ ਹੋਣਗੇ ਖਰਬਾਂ ਦੇ ਰੱਖਿਆ ਸਮਝੌਤੇ

ਪੁਤਿਨ ਪੁੱਜੇ ਭਾਰਤ, ਰੂਸ ਨਾਲ ਹੋਣਗੇ ਖਰਬਾਂ ਦੇ ਰੱਖਿਆ ਸਮਝੌਤੇ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅੱਜ ਵੀਰਵਾਰ ਦੋ ਦਿਨਾ ਭਾਰਤ ਦੌਰੇ ਲਈ ਅੱਜ ਦੇਰ ਸ਼ਾਮੀਂ ਨਵੀਂ ਦਿੱਲੀ ਪੁੱਜੇ। ਹਵਾਈ ਅੱਡੇ `ਤੇ ਉਨ੍ਹਾਂ ਦਾ ਸੁਆਗਤ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੇ ਕੀਤਾ।


ਭਾਰਤ ਦੇ ਪ੍ਰਧਾਨ ਮੰਤਰੀ ਤੇ ਰੂਸ ਦੇ ਰਾਸ਼ਟਰਪਤੀ ਵਿਚਾਲੇ 19ਵਾਂ ਭਾਰਤ-ਰੂਸ ਸਾਲਾਨਾ ਸਿਖ਼ਰ ਸੰਮੇਲਨ ਸ਼ੁੱਕਰਵਾਰ ਨੂੰ ਹੋਣਾ ਤੈਅ ਹੈ ਤੇ ਇਸ ਮੌਕੇ ਦੁਵੱਲੇ ਰੱਖਿਆ ਸਹਿਯੋਗ ਜਿਹੇ ਮੁੱਦਿਆਂ `ਤੇ ਵਿਚਾਰ ਹੋਣਾ ਹੈ। ਚੇਤੇ ਰਹੇ ਕਿ ਅਮਰੀਕਾ ਨੇ ਰੂਸ ਦੀਆਂ ਰੱਖਿਆ ਕੰਪਨੀਆਂ ਦਾ ਤਿਆਰ ਕੀਤਾ ਸਾਮਾਨ ਖ਼ਰੀਦਣ `ਤੇ ਪਾਬੰਦੀਆਂ ਲਾਈਆਂ ਹੋਈਆਂ ਹਨ।


ਸ੍ਰੀ ਮੋਦੀ ਤੇ ਸ੍ਰੀ ਪੁਤਿਨ ਵਿਚਾਲੇ ਗੱਲਬਾਤ ਦੌਰਾਨ 5 ਅਰਬ ਡਾਲਰ ਦੀ ਐੱਸ-400 ਹਵਾਈ ਰੱਖਿਆ ਪ੍ਰਣਾਲੀ ਦਾ ਸਮਝੌਤਾ ਹੋਣ ਦੀ ਆਸ ਹੈ। ਦੋਵੇਂ ਦੇਸ਼ਾਂ ਵੱਲੋਂ ਸਮੁੰਦਰੀ ਫ਼ੌਜ ਲਈ ਚਾਰ ਹੋਰ ਕ੍ਰਿਵਾਕ/ਤਲਵਾਰ ਫ਼੍ਰਾਈਗੇਟ ਦੀ ਖ਼ਰੀਦ ਵਾਸਤੇ ਢਾਈ ਅਰਬ ਡਾਲਰ ਦਾ ਸੌਦਾ ਹੋ ਸਕਦਾ ਹੈ।


ਨਵੇਂ ਗ੍ਰਿਗਰੋਵਿਚ-ਕਲਾਸ ‘ਪ੍ਰੋਜੈਕਟ 1135.6` ਫ਼ਾਈਗੇਟਸ ਗੈਸ ਟਰਬਾਈਨ ਇੰਜਣਾਂ ਨਾਲ ਚੱਲਣਗੇ ਤੇ ਉਨ੍ਹਾਂ ਦੀ ਸਪਲਾਈ ਯੂਕਰੇਨ ਦੀ ਫ਼ਰਮ ਯੂਕਰੋਬੋਰੋਨਪ੍ਰੋਮ ਦੀ ਗੈਸ ਟਰਬਾਈਨ ਰੀਸਰਚ ਐਂਡ ਪ੍ਰੋਡਕਸ਼ਨ ਕੰਪਲੈਕਸ ਜ਼ੋਰਯਾ-ਮੈਸ਼ਪ੍ਰੋਕਟ ਵੱਲੋਂ ਕੀਤੀ ਜਾਵੇਗੀ।


ਦੋਵੇਂ ਦੇਸ਼ ਭਾਰਤ ਨੂੰ ਰੂਸੀ ਐੱਸ-400 ਟ੍ਰਾਇੰਫ਼ ਹਵਾਈ ਰੱਖਿਆ ਮਿਸਾਈਲ ਪ੍ਰਣਾਲੀ ਦੀ ਸਪਲਾਈ ਲਈ 39,000 ਕਰੋੜ ਰੁਪਏ ਦੇ ਸੌਦੇ `ਤੇ ਵੀ ਹਸਤਾਖਰ ਕਰਨਗੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Putin Arrives New Delhi Defence Deals will be inked