ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰ ਲੜਕੀ ਦੇ ਮਨ ’ਚ ਸਵਾਲ ਉਸਦੀ ਆਵਾਜ਼ ਸੁਣੀ ਜਾਵੇਗੀ ਜਾਂ ਨਹੀਂ : ਪ੍ਰਿਯੰਕਾ

ਹਰ ਲੜਕੀ ਦੇ ਮਨ ’ਚ ਸਵਾਲ ਉਸਦੀ ਆਵਾਜ਼ ਸੁਣੀ ਜਾਵੇਗੀ ਜਾਂ ਨਹੀਂ : ਪ੍ਰਿਯੰਕਾ

ਉਨਾਓ ਬਲਾਤਕਾਰ ਪੀੜਤਾ ਦੇ ਸੜਕ ਹਾਦਸੇ ਵਿਚ ਗੰਭੀਰ ਤੌਰ ਉਤੇ ਜ਼ਖਮੀ ਹੋਣ ਨੂੰ ਲੈ ਕੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀਰਵਾਰ ਨੁੰ ਦਾਅਵਾ ਕੀਤਾ ਕਿ ਉਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਵਿਚ ਸੂਬੇ ਦੀ ਹਰ ਲੜਕੀ ਦੇ ਮਨ ਵਿਚ ਇਹ ਸਵਾਲ ਹੈ ਕਿ ਅਪਰਾਧੀਆਂ ਖਿਲਾਫ ਬੋਲਣ ਉਤੇ ਉਸਦੀ ਆਵਾਜ਼ ਸੁਣੀ ਜਾਵੇਗੀ ਜਾਂ ਨਹੀਂ।

 

ਪ੍ਰਿਯੰਕਾ ਨੇ ਬਾਰਾਬੰਕੀ ਵਿਚ ਇਕ ਵਿਦਿਆਰਥੀਆਂ ਵੱਲੋਂ ਪੁਲਿਸ ਤੋਂ ਪੁੱਛੇ ਸਵਾਲ ਸਬੰਧੀ ਖਬਰ ਸ਼ੇਅਰ ਕਰਦੇ ਹੋਏ ਟਵੀਟ ਕੀਤਾ, ‘ਜੇਕਰ ਕੋਈ ਰਸੂਖ ਵਾਲਾ ਵੱਡਾ ਇਨਸਾਨ ਕੁਝ ਗਲਤਾ ਕਰਦਾ ਹੈ ਤਾਂ ਉਸ ਖਿਲਾਫ ਕੀ ਸਾਡੀ ਆਵਾਜ਼ ਸੁਣੀ ਜਾਵੇਗੀ? ਇਹ ਬਾਰਾਬੰਕੀ ਦੀ ਇਕ ਵਿਦਿਆਰਥਣ ਦਾ ‘ਬਾਲਿਕਾ ਜਾਗਰੂਕਤਾ ਰੈਲੀ’ ਦੌਰਾਨ ਉਤਰ ਪ੍ਰਦੇਸ਼ ਸਰਕਾਰ ਤੋਂ ਪੁੱਛਿਆ ਗਿਆ ਸਵਾਲ ਹੈ। ਉਨ੍ਹਾਂ ਕਿਹਾ ਕਿ ਇਹ ਸਵਾਲ ਅੱਜ ਉਤਰ ਪ੍ਰਦੇਸ਼ ਦੀ ਹਰ ਮਹਿਲਾ ਤੇ ਬੱਚੀ ਦੇ ਮਨ ਵਿਚ ਹੈ। ਭਾਜਪਾ ਜਵਾਬ ਦੇਵੇ।’

 

ਜ਼ਿਕਰਯੋਗ ਹੈ ਕਿ ਪਿਛਲੇ ਐਤਵਾਰ ਨੂੰ ਸੜਕ ਹਾਦਸੇ ਵਿਚ ਉਨਾਓ ਬਲਾਤਕਾਰ ਪੀੜਤਾ ਗੰਭੀਰ ਤੌਰ ਉਤੇ ਜ਼ਖਮੀ ਹੋ ਗਈ ਸੀ। ਹਾਦਸੇ ਵਿਚ ਪੀੜਤਾ ਦੀ ਮਾਸੀ ਅਤੇ ਚਾਚੀ ਦੀ ਮੌਤ ਹੋ ਗਈ। ਪੀੜਤਾ ਮਹਿਲਾ ਅਤੇ ਉਸਦੇ ਵਕੀਲ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Question on mind of all UP women whether voices agst resourceful person will be heard says priyanka gandhi vadra