ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰਨਾਥ ਯਾਤਰੀਆਂ ਨੂੰ ਜਾਰੀ ਐਡਵਾਇਜਰੀ 'ਤੇ ਮਹਿਬੂਬਾ-ਓਮਰ ਨੇ ਚੁੱਕੇ ਸਵਾਲ 

 

ਕਸ਼ਮੀਰ ਵਿੱਚ ਅਮਰਨਾਥ ਯਾਤਰੀਆਂ ਅਤੇ ਸੈਨਾਨੀਆਂ ਨੂੰ ਛੇਤੀ ਤੋਂ ਛੇਤੀ ਘਾਟੀ ਛੱਡਣ ਦੀ ਐਡਵਾਇਜਰੀ ਜਾਰੀ ਕਰਨ ਉੱਤੇ ਵਿਰੋਧੀ ਦਲਾਂ ਦੇ ਨੇਤਾਵਾਂ ਨੇ ਇਸ ਐਡਵਾਇਜ਼ਰ 'ਤੇ ਸਵਾਲ ਖੜੇ ਕੀਤੇ ਹਨ। ਸਰਕਾਰ ਨੇ ਐਡਵਾਇਜਰੀ ਦੇ ਪਿੱਛੇ ਸੁਰੱਖਿਆ ਦਾ ਤਰਕ ਦਿੱਤਾ ਹੈ। 

 

 

ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਅਮਰਨਾਥ ਯਾਤਰਾ ਨੂੰ ਲੈ ਕੇ ਇੰਟੇਲੀਜੇਂਸ ਇਨਪੁਟ ਦੇ ਹਵਾਲੇ ਨਾਲ ਅੱਤਵਾਦੀ ਖ਼ਤਰੇ ਦੀ ਗੱਲ ਕਹਿੰਦੇ ਹੋਏ ਜੰਮੂ ਅਤੇ ਕਸ਼ਮੀਰ ਸਰਕਾਰ ਨੇ ਸ਼ੁੱਕਰਵਾਰ ਨੂੰ ਇੱਕ ਐਡਵਾਇਜਰੀ ਜਾਰੀ ਕੀਤੀ ਸੀ।

 

ਇਸ ਵਿੱਚ ਤੀਰਥਯਾਤਰੀਆਂ ਨੂੰ ਘਾਟੀ ਤੋਂ ਛੇਤੀ ਤੋਂ ਛੇਤੀ ਵਾਪਸ ਪਰਤ ਜਾਣ ਦੀ ਸਲਾਹ ਦਿੱਤੀ ਗਈ ਹੈ। ਜੰਮੂ ਅਤੇ ਕਸ਼ਮੀਰ ਦੇ ਗ੍ਰਹਿ ਵਿਭਾਗ ਨੇ ਇਹ ਐਡਵਾਇਜਰੀ ਜਾਰੀ ਕੀਤੀ ਹੈ। ਯਾਤਰਾ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੇ ਇਨਪੁਟ ਹਨ ਕਿ ਯਾਤਰਾ ਨੂੰ ਪਾਕਿਸਤਾਨ ਸਮਰੱਥਕ ਅੱਤਵਾਦੀਆਂ ਵੱਲੋਂ ਨਿਸ਼ਾਨਾ ਬਣਾਇਆ ਜਾ ਸਕਦਾ ਹੈ।

 

 

 

 

ਐਡਵਾਇਜਰੀ ਜਾਰੀ ਹੋਣ ਤੋਂ ਬਾਅਦ ਮਹਿਬੂਬਾ ਮੁਫਤੀ ਤੇ ਓਮਰ ਅਬਦੁਲਾ ਨੇ ਕਈ ਟਵੀਟ ਕਰਕੇ ਕੇਂਦਰ ਸਰਕਾਰ ਉੱਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਹੈ ਕਿ ਦੇਸ਼ ਦੀ ਅਰਥਵਿਵਸਥਆ ਲੜਖੜਾ ਰਹੀ ਹੈ ਪਰ ਸਰਕਾਰ ਹਮੇਸ਼ਾ ਦੀ ਤਰ੍ਹਾਂ ਕਸ਼ਮੀਰ ਦੀ ਵਰਤੋਂ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਕਰੇਗੀ। ਇਸ ਕਦਮ ਨਾਲ ਗੰਭੀਰ ਨਤੀਜੇ ਹੋਣਗੇ ਅਤੇ ਇਸ ਨਾਲ ਕਸ਼ਮੀਰੀ ਲੋਕ ਹਾਸ਼ੀਏ 'ਤੇ ਚੱਲੇ ਜਾਣਗੇ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Questions raised by Mehbooba mufti and Omar abdullah on issued Advisory for Amarnath pilgrims in Kashmir