ਅਗਲੀ ਕਹਾਣੀ

ਰਾਏਬਰੇਲੀ ਐਨਟੀਪੀਸੀ ਹਾਦਸੇ ਵਿਚ ਵੱਡੀ ਕਾਰਵਾਈ

ਰਾਏਬਰੇਲੀ ਐਨਟੀਪੀਸੀ ਹਾਦਸੇ ਵਿਚ ਵੱਡੀ ਕਾਰਵਾਈ

ਯੂਪੀ ਵਿਚ ਰਾਏਬਰੇਲੀ ਦੇ ਉਚਾਹਾਰ ਥਾਣਾ ਖੇਤਰ ਸਥਿਤ ਐਨਟੀਪੀਸੀ (ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ) ਪਲਾਂਟ ਵਿਚ ਹੋਏ ਧਮਾਕੇ ਨੂੰ ਲੈ ਕੇ ਵੱਡੀ ਕਾਰਵਾਈ ਹੋਈ ਹੈ। ਐਨਟੀਪੀਸੀ ਨੇ ਜਨਰਲ ਮੈਨੇਜਰ ਪਰਿਚਾਲਨ ਤੇ ਦੇਖਭਾਲ ਕਰ ਰਹੇ ਮਲਯ ਮੁਖਰਜੀ ਨੂੰ ਜਬਰੀ ਸੇਵਾ ਮੁਕਤ ਕਰ ਦਿੱਤਾ ਹੈ।

 

ਘਟਨਾ ਦੇ ਬਾਅਦ ਜਨਰਲ ਮੈਨੇਜਰ ਨੂੰ ਉਚਾਹਾਰ ਤੋਂ ਹਟਾ ਦਿੱਤਾ ਗਿਆ ਸੀ। ਇਸ ਸਮੇਂ ਸ੍ਰੀ ਮੁਖਰਜੀ ਐਨਟੀਪੀਸੀ ਦੇ ਕੋਲਕਾਤਾ ਸਥਿਤ ਖੇਤਰੀ ਦਫ਼ਤਰ ਵਿਚ ਤੈਨਾਤ ਸਨ। ਹੁਣ ਉਨ੍ਹਾਂ ਨੂੰ ਜਬਰੀ ਸੇਵਾ ਮੁਕਤੀ ਦੇਣ ਬਾਅਦ ਇਸ ਮਾਮਲੇ ਵਿਚ ਸਰਗਰਮੀ ਵਧ ਗਈ ਹੈ।

 

ਇਕ ਨਵੰਬਰ 2017 ਨੂੰ ਉਚਾਹਾਰ ਪਰਿਯੋਜਨਾ ਵਿਚ ਸਥਾਪਤ 500 ਮੈਗਾਵਾਟ ਦੀ 6 ਨੰਬਰ ਯੂਨਿਟ ਵਿਚ ਬੋਇਲਰ ਵਿਚ ਫਸੇ ਕਰੀਬ 22 ਮਿੰਟ ਕਿਲੰਕਰ ਕਾਰਨ ਧਮਾਕਾ ਹੋ ਗਿਆ ਸੀ। ਜਿਸ ਕਾਰਨ ਪਰਿਯੋਜਨਾ ਦੇ ਤਿੰਨ ਵਧੀਕ ਮਹਾ ਪ੍ਰਬੰਧਕ ਸਮੇਤ ਕੁਲ 45 ਲੋਕਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਵਿਚ ਐਨਟੀਪੀਸੀ ਸਮੇਤ ਊਰਜਾ ਮੰਰਤਾਲਾ ਭਾਰੀ ਉਦਯੋਗ ਨੇ ਕਈ ਜਾਂਚ ਟੀਮਾਂ ਗਠਿਤ ਕੀਤੀਆਂ ਸਨ। ਜਾਂਚ ਟੀਮਾਂ ਦੀ ਰਿਪੋਰਟ ਅਜੇ ਤੱਕ ਜਨਤਕ ਨਹੀਂ ਕੀਤੀ ਗਈ। ਪ੍ਰੰਤੂ ਹੁਣ ਐਨਟੀਪੀਸੀ ਦੇ ਇਕ ਸੀਨੀਅਰ ਅਧਿਕਾਰੀ ਨੂੰ ਇਸ ਘਟਨਾ ਵਿਚ ਦੋਸ਼ੀ ਮੰਨਦੇ ਹੋਏ ਜਬਰੀ ਸੇਵਾ ਮੁਕਤੀ ਦੇ ਦਿੱਤੀ ਗਈ ਹੈ।  ਐਨਟੀਪੀਸੀ ਦੇ ਸਥਾਨਕ ਅਧਿਕਾਰੀ ਇਸ ਸਬੰਧੀ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ। ਐਨਟੀਪੀਸੀ ਦੇ ਉਪ ਮਹਾਪ੍ਰਬੰਧਕ ਮਾਨਵ ਸੰਸਾਧਨ ਸ੍ਰੀ ਬੀਕੇ ਪਾਂਡੇ ਨੇ ਦੱਸਿਆ ਕਿ ਸਥਾਨਕ ਪੱਧਰ ਉਤੇ ਇਸ ਬਾਰੇ ਕੋਈ ਕਾਰਵਾਈ ਉਪਲੱਬਧ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RA Bareli NTPC Big Action in Accident General Manager For Forced Retirement