ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੇਜਸਵੀ ਦੇ ਗ਼ਾਇਬ ਹੋਣ ਦੇ ਸਵਾਲ 'ਤੇ ਭੜਕੀ ਰਾਬੜੀ, ਕਹੀ ਇਹ ਗੱਲ

ਬਿਹਾਰ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਤੇਜਸਵੀ ਪ੍ਰਸਾਦ ਯਾਦਵ ਵਿਧਾਨ ਸਭਾ ਵਿੱਚ ਨਹੀਂ ਪੁੱਜੇ। 

 

ਇਸ ਸਬੰਧ ਵਿੱਚ ਜਦੋਂ ਉਨ੍ਹਾਂ ਦੀ ਮਾਂ ਅਤੇ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਨੂੰ ਪੁੱਛਿਆ ਤਾਂ ਉਹ ਪੱਤਰਕਾਰਾਂ ਨਾਲ ਹੀ ਉਲਝ ਗਈ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਤੇਜਸਵੀ ਤੁਹਾਡੇ ਹੀ ਆਪਣੇ ਘਰ ਵਿੱਚ ਹੈ।

 

ਰਾਬੜੀ ਦੇਵੀ ਵਿਧਾਨ ਪ੍ਰੀਸ਼ਦ ਦੀ ਕਾਰਵਾਈ ਵਿੱਚ ਸ਼ਾਮਲ ਹੋਣ ਪੁੱਜੀ, ਤਾਂ ਆਰਜੇਡੀ ਦੇ ਮੈਂਬਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ।


ਇੱਥੇ, ਆਰਜੇਡੀ ਦੇ ਵਿਧਾਇਕ ਭਾਈ ਵੀਰੇਂਦਰ ਨੇ ਕਿਹਾ ਕਿ ਆਰਜੇਡੀ ਲਾਚਾਰ ਨਹੀਂ ਹੈ। ਉਨ੍ਹਾਂ  ਕਿਹਾ ਕਿ ਉਹ ਨਹੀਂ ਹੋਣਗੇ ਤਾਂ ਉਨ੍ਹਾਂ ਦੀ ਥਾਂ ਕੋਈ ਹੋਰ ਸੰਭਾਲੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜਲਦੀ ਹੀ ਤੇਜਸਵੀ ਯਾਦਵ ਆਉਣਗੇ।


ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਵਿੱਚ ਆਰ.ਜੇ.ਡੀ. ਨੂੰ ਮਿਲ ਹੋਈ ਹਾਰ ਤੋਂ ਬਾਅਦ  29 ਮਈ ਨੂੰ  ਆਰ.ਜੇ.ਡੀ. ਦੀ ਸਮੀਖਿਆ ਬੈਠਕ ਤੋਂ ਬਾਅਦ ਹੀ ਤੇਜਸਵੀ ਯਾਦਵ ਜਨਤਕ ਤੌਰ 'ਤੇ ਪਟਨਾ ਵਿੱਚ ਨਜ਼ਰ ਨਹੀਂ ਆਏ। ਇਸ ਨੂੰ ਲੈ ਕੇ ਰਾਜਦ ਦੇ ਵਿਰੋਧੀ ਲਗਾਤਾਰ ਤੇਜਸਵੀ ਯਾਦਵ ਉੱਤੇ ਨਿਸ਼ਾਨਾ ਲਾ ਰਹੇ ਹਨ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:rabri devi angry on questioning related to tejashwi yadav