ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

D-Mart ਵਾਲੇ ਰਾਧਾਕ੍ਰਿਸ਼ਨ ਦਮਾਨੀ ਬਣੇ ਭਾਰਤ ਦੇ ਦੂਜੇ ਸਭ ਤੋਂ ਅਮੀਰ ਸ਼ਖਸ

ਡੀ-ਮਾਰਟ ਰਿਟੇਲ ਚੇਨ ਚਲਾਉਣ ਵਾਲੀ ਕੰਪਨੀ ਦੇ ਸੰਸਥਾਪਕ ਰਾਧਾਕ੍ਰਿਸ਼ਨ ਦਮਾਨੀ ਭਾਰਤ ਦੇ ਦੂਜੇ ਸਭ ਤੋਂ ਅਮੀਰ ਸ਼ਖਸ ਬਣ ਗਏ ਹਨ। ਉਨ੍ਹਾਂ ਨੇ ਸਿਵ ਨਾਡਰ, ਗੌਤਮ ਅਦਾਨੀ ਜਿਹੇ ਦਿੱਗਜਾਂ ਨੂੰ ਪਛਾੜ ਦਿੱਤਾ ਹੈ। ਦਮਾਨੀ ਦਾ ਨੈਟਵਰਥ 17.5 ਅਰਬ ਡਾਲਰ (ਲਗਭਗ 1,25,000 ਕਰੋੜ ਰੁਪਏ) ਹੋ ਗਿਆ ਹੈ। ਦਮਾਨੀ ਸਟਾਕ ਮਾਰਕੀਟ 'ਚ ਇੱਕ ਦਿੱਗਜ਼ ਨਿਵੇਸ਼ਕ ਵੀ ਹਨ। ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਮੁਕੇਸ਼ ਅੰਬਾਨੀ ਹਨ। ਉਨ੍ਹਾਂ ਦੀ ਜਾਇਦਾਦ 57.4 ਅਰਬ ਡਾਲਰ ਹੈ।

 


 

ਫੋਰਬਸ ਰੀਅਲ ਟਾਈਮ ਬਿਲੀਅਨਰੀਜ਼ ਇੰਡੈਕਸ ਦੇ ਅਨੁਸਾਰ ਪਿਛਲੇ ਹਫਤੇ ਐਵੇਨਿਊ ਸੁਪਰ ਮਾਰਕੀਟ ਦੇ ਸ਼ੇਅਰਾਂ ਦੀ ਗਿਣਤੀ 5% ਵੱਧ ਗਈ ਸੀ। ਇਸ ਕਾਰਨ ਦਮਾਨੀ ਦਾ ਨੈਟਵਰਥ ਵੱਧ ਗਿਆ ਸੀ। ਸਨਿੱਚਰਵਾਰ ਨੂੰ ਦਮਾਨੀ ਦੀ ਕੁਲ ਆਮਦਨ 17.8 ਅਰਬ ਡਾਲਰ ਪਹੁੰਚ ਗਈ ਸੀ। ਇਸ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ ਐਵੇਨਿਊ ਸੁਪਰ ਮਾਰਕੀਟ ਦੇ ਮੁਨਾਫਿਆਂ ਵਿੱਚ 53.3% ਦਾ ਵਾਧਾ ਦਰਜ ਕੀਤਾ ਹੈ। ਕੰਪਨੀ ਨੇ ਇਸ ਸਮੇਂ ਦੌਰਾਨ 394 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ।
 

ਅਮੀਰ ਭਾਰਤੀਆਂ ਵਿੱਚ ਇਸ ਤੋਂ ਬਾਅਦ ਐਚਸੀਐਲ ਦੇ ਸ਼ਿਵ ਨਾਡਰ (16.4 ਬਿਲੀਅਨ ਡਾਲਰ), ਉਦੇ ਕੋਟਕ (15 ਬਿਲੀਅਨ ਡਾਲਰ) ਅਤੇ ਗੌਤਮ ਅਡਾਨੀ (13.9 ਬਿਲੀਅਨ ਡਾਲਰ) ਹਨ।

 


 

ਜ਼ਿਕਰਯੋਗ ਹੈ ਕਿ 65 ਸਾਲਾ ਦਮਾਨੀ ਨੇ 2002 'ਚ ਪ੍ਰਚੂਨ ਕਾਰੋਬਾਰ ਤੋਂ ਸ਼ੁਰੂਆਤ ਕੀਤੀ ਸੀ ਅਤੇ ਮੁੰਬਈ 'ਚ ਪਹਿਲਾ ਸਟੋਰ ਖੋਲ੍ਹਿਆ ਸੀ। ਹੁਣ ਉਨ੍ਹਾਂ ਦੇ 200 ਸਟੋਰ ਹਨ ਅਤੇ ਲਗਭਗ 1.5 ਲੱਖ ਕਰੋੜ ਰੁਪਏ ਦਾ ਮਾਰਕਿਟ ਕੈਪ ਹੈ। ਭਾਰਤ ਦੇ ਵਾਰੇਨ ਬਫੇ ਕਹੇ ਜਾਣ ਵਾਲੇ ਰਾਕੇਸ਼ ਝੁਨਝੁਨਵਾਲ ਦੇ ਮੈਂਟੋਰ ਵੀ ਦਮਾਨੀ ਹਨ। ਮਾਰਚ 2017 ਵਿੱਚ ਐਵੇਨਿਊ ਸੁਪਰ ਮਾਰਕੀਟ ਦੇ ਆਈਪੀਓ ਆਉਣ ਤੋਂ ਬਾਅਦ ਉਨ੍ਹਾਂ ਨੂੰ ਭਾਰਤ ਦੇ ਪਰਚੂਨ ਕਿੰਗ ਵਜੋਂ ਜਾਣਿਆ ਜਾਣ ਲੱਗ ਪਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Radhakrishna Damani founder of D Mart become second richest man of india beat Shiv Nadar Gautam Adani