ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਡੀਓ ਕਸ਼ਮੀਰ ਦਾ ਨਾਂ ਬਦਲ ਕੇ ਰੱਖਿਆ ਆਲ ਇੰਡੀਆ ਰੇਡੀਓ

ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਤ ਸੂਬਿਆਂ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਵੀਰਵਾਰ ਨੂੰ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ ਇਤਿਹਾਸਕ ਪੁਨਰਗਠਨ ਤੋਂ ਬਾਅਦ ਰੇਡੀਓ ਸਟੇਸ਼ਨ ਦਾਂ ਨਾਂ ਵੀ ਤੁਰੰਤ ਪ੍ਰਭਾਵ ਨਾਲ ਬਦਲ ਦਿੱਤਾ ਗਿਆ।

 

ਜੰਮੂ ਦੇ ਰੇਡੀਓ ਸਟੇਸ਼ਨ ਦਾ ਨਾਮ ਆਲ ਇੰਡੀਆ ਰੇਡੀਓ ਜੰਮੂ ਰੱਖਿਆ ਗਿਆ। ਜਦਕਿ ਸ੍ਰੀਨਗਰ ਅਤੇ ਲੇਹ ਵਿਖੇ ਸਟੇਸ਼ਨਾਂ ਦਾ ਨਾਮ ਕ੍ਰਮਵਾਰ ਆਲ ਇੰਡੀਆ ਰੇਡੀਓ ਕਸ਼ਮੀਰ ਅਤੇ ਆਲ ਇੰਡੀਆ ਰੇਡੀਓ ਲੇਹ ਰੱਖਿਆ ਗਿਆ ਹੈ।

 

9 ਅਗਸਤ ਨੂੰ ਰਾਸ਼ਟਰਪਤੀ ਦੀ ਸਹਿਮਤੀ ਨਾਲ ਜੰਮੂ-ਕਸ਼ਮੀਰ ਪੁਨਰਗਠਨ ਐਕਟ 2019 ਲਾਗੂ ਕਰਨ ਦਾ ਅਰਥ ਹੈ ਕਿ ਧਾਰਾ 370 ਅਧੀਨ ਜੰਮੂ-ਕਸ਼ਮੀਰ ਨੂੰ ਪ੍ਰਾਪਤ ਵਿਸ਼ੇਸ਼ ਰੁਤਬਾ 72 ਸਾਲਾਂ ਬਾਅਦ ਖਤਮ ਕਰ ਦਿੱਤਾ ਗਿਆ ਹੈ, ਜੋ ਕਿ ਬੀਤੀ ਰਾਤ (ਬੁੱਧਵਾਰ ਰਾਤ) 12 ਵਜੇ ਤੋਂ ਹੋਂਦ ਚ ਆ ਗਿਆ ਹੈ।

 

ਐਕਟ ਦੇ ਅਨੁਸਾਰ ਉਪ ਰਾਜਪਾਲ ਭਾਰਤ ਦੇ ਰਾਸ਼ਟਰਪਤੀ ਦੁਆਰਾ ਨਿਯੁਕਤ ਕੀਤੇ ਜਾਣ ਵਾਲੇ ਸਬੰਧਤ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪ੍ਰਬੰਧਕ ਵਜੋਂ ਕੰਮ ਕਰਨਗੇ। ਉਨ੍ਹਾਂ ਦੇ ਕਾਰਜਕਾਲ ਦਾ ਫੈਸਲਾ ਰਾਸ਼ਟਰਪਤੀ ਦੁਆਰਾ ਨਿਰਧਾਰਤ ਕੀਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Radio Kashmir renamed All India Radio