ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਫੇਲ: ਅਮਿਤ ਸ਼ਾਹ ਦਾ ਕਾਂਗਰਸ 'ਤੇ ਨਿਸ਼ਾਨਾ, ਕਿਹਾ- ਰਾਸ਼ਟਰ ਤੋਂ ਮੁਆਫ਼ੀ ਮੰਗੋ

ਸੁਪਰੀਮ ਕੋਰਟ ਨੇ ਰਾਫੇਲ ਸੌਦਾ ਮਾਮਲੇ ਵਿੱਚ ਕੇਂਦਰ ਸਰਕਾਰ ਨੂੰ ਕਲੀਨ ਚਿੱਟ ਦੇਣ ਦੇ ਉਸ ਦੇ ਫ਼ੈਸਲੇ ਉੱਤੇ ਮੁੜਵਿਚਾਰ ਕਰਨ ਦੀ ਮੰਗ ਕਰ ਰਹੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ।

 

 

 

 

 

ਮੁੜਵਿਚਾਰ ਪਟੀਸ਼ਨ ਨੂੰ ਰੱਦ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਸਾਨੂੰ ਨਹੀਂ ਲੱਗਦਾ ਕਿ ਰਾਫੇਲ ਜਹਾਜ਼ ਸੌਦਾ ਮਾਮਲੇ ਵਿੱਚ ਐਫਆਈਆਰ ਦਰਜ ਕਰਨ ਜਾਂ ਬਿਨਾਂ ਕਾਰਨ ਜਾਂਚ ਦੇ ਹੁਕਮ ਦੇਣ ਦੀ ਲੋੜ ਹੈ। ਜਿਹੇ ਵਿੱਚ ਹੁਣ ਬੀਜੇਪੀ ਵੱਲੋਂ ਕਾਂਗਰਸ ਉੱਤੇ ਨਿਸ਼ਾਨਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਇਸੇ ਕੜੀ ਤਹਿਤ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਟਵੀਟ ਕਰਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਉੱਤੇ ਨਿਸ਼ਾਣਾ ਲਾਇਆ ਹੈ।

 

ਸ਼ਾਹ ਨੇ ਇਸ ਨੂੰ ਲੈ ਕੇ ਟਵੀਟ ਕਰ ਕਿਹਾ ਕਿ ਰਾਫੇਲ ਤੇ ਮੁੜਵਿਚਾਰ ਪਟੀਸ਼ਨ ਨੂੰ ਰੱਦ ਕਰਨ ਦਾ ਸੁਪਰੀਮ ਕੋਰਟ ਦਾ ਫ਼ੈਸਲਾ, ਉਨ੍ਹਾਂ ਨੇਤਾਵਾਂ ਅਤੇ ਪਾਰਟੀਆਂ ਲਈ ਇੱਕ ਕਰਾਰਾ ਜਵਾਬ ਹੈ ਜੋ ਦੁਖਦਾਈ ਆਧਾਰਹੀਣ ਮੁਹਿੰਮਾਂ 'ਤੇ ਭਰੋਸਾ ਕਰਦੇ ਹਨ। ਅੱਜ ਦਾ ਫ਼ੈਸਲਾ, ਮੁੜ ਤੋਂ ਮੋਦੀ ਸਰਕਾਰ ਦੇ ਅਕਸ ਨੂੰ ਇੱਕ ਸਰਕਾਰ ਦੇ ਰੂਪ ਵਿੱਚ ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁਕਤ ਦੱਸਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rafael Amit Shah targets Congress seeks Rahul gandhi apology