ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਫ਼ੇਲ ਵਿਵਾਦ ਦੇਸ਼ ’ਚ ਨਹੀਂ, ਕਾਂਗਰਸ ਦੇ ਦਿਮਾਗ ’ਚ ਹੈ: ਸੁਸ਼ਮਾ ਸਵਰਾਜ

ਰਾਫੇਲ ਲੜਾਕੂ ਜਹਾਜ਼ ਸੌਦੇ ਤੇ ਸਰਕਾਰ ਤੇ ਵਿਰੋਧੀਆਂ ਚ ਚੱਲ ਰਹੀ ਖਿੱਚਧੂਹ ਵਿਚਾਲੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਰਾਜਸਭਾ ਚ ਕਿਹਾ ਕਿ ਰਾਫੇਲ ਸੌਦੇ ਨੂੰ ਲੈ ਕੇ ਦੇਸ਼ ਚ ਕੋਈ ਵਿਵਾਦ ਨਹੀਂ ਹੈ ਬਲਕਿ ਇਹ ਵਿਵਾਦ ਸਿਰਫ ਕਾਂਗਰਸ ਦੇ ਦਿਮਾਗ ਚ ਹੈ।

 

ਸੁਸ਼ਮਾ ਨੇ ਸਦਨ ਚ ਪ੍ਰਸ਼ਨਕਾਲ ਦੌਰਾਨ ਕਾਂਗਰਸ ਦੇ ਆਨੰਦ ਸ਼ਰਮਾ ਦੇ ਪ੍ਰਸ਼ਨ ਦੇ ਜਵਾਬ ਚ ਕਿਹਾ ਕਿ ਰਾਫ਼ੇਲ ਸੌਦੇ ਨੂੰ ਲੈ ਕੇ ਕਿਤੇ ਵੀ ਕੋਈ ਵਿਵਾਦ ਨਹੀਂ ਹੈ। ਪੁਰਾ ਦੇਸ਼ ਜਾਣਦਾ ਹੈ ਕਿ ਇਸ ਮਾਮਲੇ ਚ ਸੁਪਰੀਮ ਕੋਰਟ ਨੇ ਹਰੇਕ ਬਿੰਦੂ ਤੇ ਸਵਾਲ ਤੇ ਸਥਿਤੀ ਸਪੱਸ਼ਟ ਕੀਤੀ ਹੈ। ਇਹ ਵਿਵਾਦ ਕਾਂਗਰਸ ਦੇ ਦਿਮਾਗ ਚ ਹੈ ਤੇ ਇਸਦਾ ਕੋਈ ਜਵਾਬ ਨਹੀਂ ਦੇ ਸਕਦਾ।

 

ਸ਼ੁਸ਼ਮਾ ਨੇ ਸਿ਼ਵ ਸੈਨਾ ਦੇ ਬੁਲਾਰੇ ਦੇ ਇੱਕ ਸਵਾਲ ਦਾ ਵੀ ਜਵਾਬ ਦਿੰਦਿਆਂ ਕਿਹਾ ਕਿ ਲੰਘੀ 15 ਦਸੰਬਰ ਨੂੰ ਭਾਰਤ ਦੀ ਯਾਤਰਾ ਤੇ ਆਏ ਫਰਾਂਸ ਦੇ ਵਿਦੇਸ਼ ਮੰਤਰੀ ਨਾਲ ਉਨ੍ਹਾਂ ਦੀ ਰਾਫ਼ੇਲ ਸੌਦੇ ਨੂੰ ਲੈ ਕੇ ਕੋਈ ਗੱਲਬਾਤ ਨਾ ਹੋਈ ਤੇ ਨਾ ਹੀ ਇਸ ਬਾਰੇ ਕੋਈ ਚਰਚਾ ਨਿਸ਼ਚਿਤ ਕੀਤੀ ਗਈ ਸੀ। ਇਸ ਲਈ ਇਹ ਕਹਿਣਾ ਗਲਤ ਹੈ ਕਿ ਇਹ ਚਰਚਾ ਸੁਪਰੀਮ ਕੋਰਟ ਦੇ ਫੈਸਲੇ ਕਾਰਨ ਨਹੀਂ ਹੋਈ।

 

ਸੁਸ਼ਮਾ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਸੰਜੋਗ ਨਾਲ ਦੋਨਾਂ ਆਗੂਆਂ ਦੀ ਮੁਲਾਕਾਤ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਰਾਫ਼ੇਲ ਸੌਦੇ ਨਾਲ ਸਬੰਧਤ ਦਾਇਰ ਕੀਤੀਆਂ ਗਈਆਂ ਸਾਰੀਆਂ ਅਪੀਲਾਂ ਤੇ ਆਪਣਾ ਹੁਕਮ ਸੁਣਾ ਦਿੱਤਾ ਸੀ ਜਿਸ ਵਿਚ ਹਰੇਕ ਬਿੰਦੂ ਤੇ ਸਰਕਾਰ ਨੂੰ ਕਲੀਨ ਚਿੱਟ ਦਿੱਤੀ ਗਈ ਸੀ।

 

ਉਨ੍ਹਾਂ ਅੱਗੇ ਕਿਹਾ ਕਿ ਅਦਾਲਤ ਦੇ ਆਏ ਇਸ ਫੈਸਲੇ ਮਗਰੋਂ ਫਰਾਂਸ ਦੇ ਵਿਦੇਸ਼ ਮੰਤਰੀ ਖੁਸ਼ੀ ਮਹਿਸੂਸ ਕਰ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਭਾਰਤ ਚ ਇਸ ਸੌਦੇ ਨੂੰ ਲੈ ਕੇ ਸਿਆਸੀ ਵਿਵਾਦ ਚੱਲ ਰਿਹਾ ਹੈ।

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rafael controversy is not in the country the Congress is in the mind Sushma Swaraj