ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਫੇਲ ਦੇ ਦਸਤਾਵੇਜ ਰੱਖਿਆ ਮੰਤਰਾਲੇ ’ਚੋਂ ਚੋਰੀ ਹੋਣਾ ਸ਼ਰਮ ਦੀ ਗੱਲ : ਸ਼ਤਰੂਘਨ ਸਿਨਹਾ

ਰਾਫੇਲ ਦੇ ਦਸਤਾਵੇਜ ਰੱਖਿਆ ਮੰਤਰਾਲੇ ’ਚੋਂ ਚੋਰੀ ਹੋਣਾ ਸ਼ਰਮ ਦੀ ਗੱਲ: ਸ਼ਤਰੂਘਨ ਸਿਨਹਾ

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂਆਂ ਤੋਂ ਨਰਾਜ਼ ਚਲ ਰਹੇ ਸੰਸਦ ਸ਼ਤਰੂਘਨ ਸਿਨਹਾ ਨੇ ਵੀਰਵਾਰ ਨੂੰ ਇਕ ਵਾਰ ਫਿਰ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਣੇ ਹੋਏ ਕਿਹਾ ਕਿ ਰਾਫੇਲ ਮਾਮਲੇ ਨਾਲ ਜੁੜੇ ਦਸਤਾਵੇਜ ਰੱਖਿਆ ਮੰਤਰਾਲੇ ਤੋਂ ਚੋਰੀ ਹੋ ਜਾਣਾ ਸ਼ਰਮ ਦੀ ਗੱਲ ਹੈ।  ਉਨ੍ਹਾਂ ਛੇਤੀ ਹੀ ਭਾਜਪਾ ਛੱਡਣ ਦੇ ਸੰਕੇਤ ਵੀ ਦਿੱਤੇ।

 

ਆਈਏਐਨਐਸ ਮੁਤਾਬਕ ਪਟਨਾ ਸਾਹਿਬ ਤੋਂ ਭਾਜਪਾ ਸੰਸਦ ਸ਼ਤਰੂਘਨ ਸਿਨਹਾ ਨੇ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਦੀ ਰਿਹਾਇਸ਼ ਪਹੁੰਚਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਦੋਵਾਂ ਵਿਚ ਕਰੀਬ ਡੇਢ ਘੰਟੇ ਤੱਕ ਗੱਲਬਾਤ ਹੋਈ। ਉਥੋਂ ਨਿਕਲਣ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿਨਹਾ ਨੇ ਭਾਜਪਾ ਛੱਡਣ ਸਬੰਧੀ ਪੁੱਛੇ ਸਵਾਲ ਉਤੇ ਕਿਹਾ ਕਿ ਹੁਣ ਤਾਂ ਘੜੀ ਨਜ਼ਦੀਕ ਹੀ ਆ ਰਹੀ ਹੈ। ਉਡੀਕ ਕਰੋ, ਨਤੀਜੇ ਮਿਲਣਗੇ ਅਤੇ ਚੰਗੇ ਮਿਲਣਗੇ।

 

ਬਿਹਾਰੀ ਬਾਬੂ ਦੇ ਨਾਮ ਨਾਲ ਮਸ਼ਹੂਰ ਫਿਲਮ ਅਭਿਨੇਤਾ ਨੇ ਰਾਫੇਲ ਮੁੱਦੇ ਉਤੇ ਕਿਹਾ ਕਿ ਇਸ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਵਿਚ ਚਲ ਰਹੀ ਹੈ। ਇਸ ਉਤੇ ਜ਼ਿਆਦਾ ਕੁਝ ਤਾਂ ਨਹੀਂ ਬੋਲ ਸਕਦਾ, ਪ੍ਰੰਤੂ ਇੰਨਾ ਤਾਂ ਕਹਿ ਹੀ ਸਕਦਾ ਹਾਂ ਕਿ ਇੰਨੇ ਅਤਿ ਮਹੱਤਵਪੂਰਣ ਮਾਮਲੇ ਵਿਚ ਦਸਤਾਵੇਜ਼ਾਂ ਦਾ ਰੱਖਿਆ ਮੰਤਰਾਲੇ ਤੋਂ ਚੋਰੀ ਹੋ ਜਾਣਾ ਸ਼ਰਮ ਦੀ ਗੱਲ ਹੈ। ਦੁੱਖ ਦੀ ਗੱਲ ਹੈ।

 

ਸਿਨਹਾ ਨੇ ਆਪਣੇ ਅੰਦਾਜ ਵਿਚ ਕਿਹਾ ਕਿ ਅਲੀ ਬਾਬਾ 40 ਚੋਰ ਦੀ ਤਰ੍ਹਾਂ ਦਸਤਾਵੇਜ ਚੋਰੀ ਹੋਣ ਦੀ ਘਟਨਾ ਦੀ ਨਿੰਦਾ ਕਰਦਾ ਹਾਂ। ਭਾਰਤੀ ਸੈਨਾ ਵੱਲੋਂ ਪਾਕਿਸਤਾਨ ਵਿਚ ਏਅਰ ਸਟ੍ਰਾਈਕ ਕੀਤੇ ਜਾਣ ਦਾ ਸਬੂਤ ਮੰਗੇ ਜਾਣ ਨਾਲ ਸਬੰਧਤ ਪ੍ਰਸ਼ਨ ਉਤੇ ਸਾਬਕਾ ਕੇਂਦਰੀ ਮੰਤਰੀ ਸਿਨਹਾ ਨੇ ਇਸ਼ਰਿਆਂ ਵਿਚ ਕਿਹਾ ਕਿ ਤਾੜੀ ਸਰਦਾਰ ਨੂੰ ਤਾਂ ਗਾਲੀ ਵੀ ਸਰਦਾਰ ਨੂੰ ਹੀ ਖਾਣੀ ਪੈਂਦੀ ਹੈ।

 

ਉਨ੍ਹਾਂ ਕਿਹਾ ਕਿ ਪਾਰਟੀ ਦੇ ਪ੍ਰਧਾਨ ਨੇ ਬਿਨਾਂ ਕਿਸੇ ਸਬੂਤ ਦੇ 250 ਅੱਤਵਾਦੀਆਂ ਦੇ ਮਰਨ ਦੀ ਗੱਲ ਕਹੀ। ਇਸ ਦੇ ਬਾਅਦ ਕਈ ਮੰਤਰੀ ਅਲੱਗ–ਅਲੱਗ ਅੰਕੜੇ ਦੇ ਰਹੇ ਹਨ। ਕੋਈ 300, ਕੋਈ ਸਾਢੇ 300 ਕਹਿ ਰਹੇ ਹਨ।  ਐਨਾ ਹੀ ਨਹੀਂ, ਸ਼ਹੀਦਾਂ ਦੇ ਪਰਿਵਾਰ ਵੀ ਸਬੂਤ ਲਭ ਰਹੇ ਹਨ। ਸਰਕਾਰ ਨੂ ਸੈਨਾ ਦਾ ਮਨੋਬਲ ਵਧਾਉਣ ਲਈ ਵੀ ਸਬੂਤ ਦੇਣਾ ਚਾਹੀਦਾ। ਇਸ ਵਿਚ ਹਰਜ ਕਿਉਂ ਹੈ?

 

ਰਾਬੜੀ ਦੇਵੀ ਨਾਲ ਮੁਲਾਕਾਤ ਬਾਰੇ ਪੁੱਛੇ ਜਾਣ ਉਤੇ ਸਿਨਹਾ ਨੇ ਕਿਹਾ ਕਿ ਮੈਂ ਰਾਬੜੀ ਦੇਵੀ ਅਤੇ ਤੇਜਸਬੀ ਯਾਦਵ ਨਾਲ ਮਿਲਣ ਆਇਆ ਸੀ, ਕਿਉਂਕਿ ਉਹ ਲੋਕ ਸਾਡੇ ਪਰਿਵਾਰ ਦੀ ਤਰ੍ਹਾਂ ਹਨ ਅਤੇ ਇਨ੍ਹਾਂ ਨਾਲ ਸਾਡਾ ਪਰਿਵਾਰਕ ਨਾਤਾ ਹੈ। ਕੀ ਰਾਜਦ ਦੀ ਟਿਕਟ ਉਤੇ ਚੋਣ ਲੜੋਗੇ? ਇਸ ਸਵਾਲ ਉਤੇ ਸੰਸਦ ਨੇ ਕਿਹਾ ਕਿ ਛੇਤੀ ਹੀ ਫੈਸਲਾ ਲਵਾਂਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rafaels document stolen from Defense Ministry is shame says Shatrughan Sinha