ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਦੁਸ਼ਮਣਾਂ ਦੀ ਖੈਰ ਨਹੀਂ, ਭਾਰਤ ਹਵਾਲੇ ਤਿੰਨ ਹੋਰ ਰਾਫੇਲ ਜਹਾਜ਼

ਭਾਰਤ ਸਰਕਾਰ ਨੇ ਕਿਹਾ ਕਿ ਤਿੰਨ ਰਾਫੇਲ ਜਹਾਜ਼ ਭਾਰਤੀ ਹਵਾਈ ਸੈਨਾ ਨੂੰ ਸੌਂਪੇ ਗਏ ਹਨ ਅਤੇ ਫਰਾਂਸ ਵਿੱਚ ਏਅਰ ਫੋਰਸ ਦੇ ਪਾਇਲਟ ਅਤੇ ਟੈਕਨੀਸ਼ੀਅਨ ਨੂੰ ਸਿਖਲਾਈ ਦੇਣ ਲਈ ਇਸਤੇਮਾਲ ਕੀਤੇ ਜਾ ਰਹੇ ਹਨ।

 

ਭਾਸ਼ਾ ਦੇ ਅਨੁਸਾਰ, ਭਾਰਤ ਅਤੇ ਫਰਾਂਸ ਨੇ ਸਤੰਬਰ 2016 ਵਿੱਚ ਰਾਫੇਲ ਜਹਾਜ਼ਾਂ ਲਈ 7.87 ਅਰਬ ਯੂਰੋ ਜਾਂ ਲਗਭਗ 59,000 ਕਰੋੜ ਰੁਪਏ ਦੇ ਸਮਝੌਤਾ ਉੱਤੇ ਦਸਤਖ਼ਤ ਕੀਤੇ ਸਨ।

 

ਭਾਰਤ ਦਾ ਆਪਣਾ ਰਾਫੇਲ ਜਹਾਜ਼ 8 ਅਕਤੂਬਰ ਦਾ ਸੌਂਪ ਦਿੱਤਾ ਗਿਆ, ਜਦਕਿ ਚਾਰ ਰਾਫੇਲ ਜਹਾਜ਼ਾਂ ਦੀ ਪਹਿਲੀ ਖੇਪ ਭਾਰਤ ਵਿੱਚ ਮਈ 2020 ਤੱਕ ਆਵੇਗੀ।

 

ਜ਼ਿਕਰਯੋਗ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਹਿਲੇ ਰਾਫੇਲ ਲੜਾਕੂ ਜਹਾਜ਼ ਸੌਂਪਣ ਦੀ ਰਸਮ ਵਿੱਚ ਕਿਹਾ ਸੀ ਕਿ ਇਹ ਲੜਾਕੂ ਜਹਾਜ਼ ਭਾਰਤੀ ਹਵਾਈ ਸੈਨਾ ਨੂੰ ਹੋਰ ਤਾਕਤ ਦੇਣਗੇ। ਉਨ੍ਹਾਂ ਨੇ ਰਾਫੇਲ ਵਿੱਚ ਤਕਰੀਬਨ 25 ਮਿੰਟ ਉਡਾਣ ਵੀ ਭਰੀ ਸੀ।

ਰਾਜਨਾਥ ਸਿੰਘ ਨੇ ਰਾਫੇਲ ਲੜਾਕੂ ਜਹਾਜ਼ ਵਿੱਚ ਉਡਾਣ ਭਰਨ ਤੋਂ ਪਹਿਲਾਂ ਨਵੇਂ ਜਹਾਜ਼ ਦੇ ਹਥਿਆਰਾਂ ਦੀ ਪੂਜਾ ਕੀਤੀ ਅਤੇ 'ਓਮ ਤਿਲਕ' ਲਗਾਇਆ ਅਤੇ ਫੁੱਲ ਅਤੇ ਇੱਕ ਨਾਰੀਅਲ ਚੜ੍ਹਾਇਆ ਸੀ। ਇਸ ਮੌਕੇ ਉਨ੍ਹਾਂ ਨਾਲ ਭਾਰਤੀ ਆਰਮਡ ਫੋਰਸਿਜ਼ ਦੇ ਸੀਨੀਅਰ ਨੁਮਾਇੰਦੇ ਵੀ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rafale Jets India got three more fighter plane says government