ਕਈ ਅਰਬ ਡਾਲਰ ਦੇ ਰਾਫ਼ੇਲ ਜੰਗੀ ਜੈੱਟ ਹਵਾਈ ਜਹਾਜ਼ਾਂ ਦੇ ਸੌਦੇ ਨੂੰ ਲੈ ਕੇ ਸੱਤਾਧਾਰੀ ਐੱਨਡੀਏ ਅਤੇ ਵਿਰੋਧੀ ਪਾਰਟੀ ਕਾਂਗਰਸ ਵਿਚਾਲੇ ਚੱਲ ਰਹੀ ਸਿਆਸੀ ਖਿੱਚੋਤਾਣ ਨੇ ਦੇਸ਼ ਦੇ ਵੱਕਾਰ ਨੂੰ ਵੱਡੀ ਢਾਹ ਲਾਈ ਹੈ ਕਿਉਂਕਿ ਪੂਰੀ ਦੁਨੀਆ ਵੇਖ ਰਹੀ ਹੈ। ਇਹ ਪ੍ਰਗਟਾਵਾ ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਆਰੂਪ ਰਾਹਾ ਨੇ ਅੱਜ ਇੱਥੇ ਇੱਕ ਰੱਖਿਆ ਸੈਮੀਨਾਰ ਦੌਰਾਨ ਕੀਤਾ।
ਸ੍ਰੀ ਰਾਹਾ ਨੇ ਕਿਹਾ ਕਿ ਹਰ ਮਾਮਲੇ ਦੇ ਦੋ ਪੱਖ ਤਾਂ ਹੁੰਦੇ ਹੀ ਹਨ - ਜਿਨ੍ਹਾਂ `ਚੋਂ ਇੱਕ ਠੀਕ ਹੁੰਦਾ ਹੈ ਅਤੇ ਇੱਕ ਗ਼ਲਤ ਹੁੰਦਾ ਹੈ। ਇਹ ਮੋਟੇ ਸੌਦੇ ਹਨ; ਕੁਝ ਨਾ ਕੁਝ ਅਜਿਹੇ ਸੌਦਿਆਂ `ਚ ਗ਼ਲਤ ਤੇ ਠੀਕ ਹੁੰਦਾ ਹੀ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਮਾਣ-ਮਰਿਆਦਾ ਨੂੰ ਇੰਝ ਕਦੇ ਢਾਹ ਨਹੀਂ ਲੱਗਣ ਦੇਣੀ ਚਾਹੀਦੀ।
ਸ੍ਰੀ ਰਾਹਾ ਨੇ ਇਹ ਵੀ ਕਿਹਾ ਕਿ ਅਜਿਹੇ ਵਿਵਾਦ ਕਿਸੇ ਵੀ ਦੇਸ਼ ਦੀ ਰੱਖਿਆ ਸਮਰੱਥਾ ਲਈ ਠੀਕ ਨਹੀਂ ਹੁੰਦੇ ਕਿਉਂਕਿ ਇੰਝ ਸਿਸਟਮ `ਚ ਆਮ ਲੋਕਾਂ ਦਾ ਭਰੋਸਾ ਟੁੱਟਦਾ ਹੈ। ਸਰਕਾਰ ਤੇ ਵਿਰੋਧੀ ਧਿਰ ਨੂੰ ਅਜਿਹੇ ਮਾਮਲੇ ਗੁਪਤ ਮੀਟਿੰਗਾਂ `ਚ ਵਿਚਾਰਨੇ ਚਾਹੀਦੇ ਹਨ ਤੇ ਇੰਝ ਖੁੱਲ੍ਹੇਆਮ ਦੂਸ਼ਣਬਾਜ਼ੀਆਂ ਤੇ ਬਿਆਨਬਾਜ਼ੀਆਂ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ।
ਇੱਥੇ ਵਰਨਣਯੋਗ ਹੈ ਕਿ ਕਾਂਗਰਸ ਇਹ ਦੋਸ਼ ਲਾ ਰਹੀ ਹੈ ਕਿ ਉਹ ਐੱਨਡੀਏ ਸਰਕਾਰ ਨੇ ਇਸ ਸੋਦੇ ਰਾਹੀਂ ਅਨਿਲ ਅੰਬਾਨੀ ਦੀ ਫ਼ਰਮ ਨੁੰ ਮਦਦ ਪਹੁੰਚਾਉਣ ਦਾ ਜਤਨ ਕੀਤਾ ਹੈ।