ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿਵੇਂ ਖਰੀਦੇ ਗਏ ਰਾਫੇਲ ਜਹਾਜ਼

ਸਰਕਾਰ ਨੇ ਰਾਫੇਲ ਜਹਾਜ਼ਾਂ ਦੀ ਖਰੀਦ ਨਾਲ ਜੁੜੇ ਦਸਤਾਵੇਜ਼ ਪਟੀਸ਼ਨਰ ਨੂੰ ਸੌਪੇ

ਸਰਕਾਰ ਨੇ ਸੁਪਰੀਮ ਕੋਰਟ ਦੇ ਨਿਰਦੇਸ਼ ਮੁਤਾਬਕ 36 ਰਾਫੇਲ ਜਹਾਜ਼ਾਂ ਦੀ ਖਰੀਦ ਸਬੰਧੀ ਕੀਤੇ ਗਏ ਫੈਸਲੇ ਦਾ ਵੇਰਵੇ ਵਾਲੇ ਦਸਤਾਵੇਜ਼ ਪਟੀਸ਼ਨ ਕਰਤਾ ਨੂੰ ਸੌਂਪ ਦਿੱਤੇ ਹਨ। ਪੀਟੀਆਈ ਦੀ ਖਬਰ ਮੁਤਾਬਕ ਦਸਤਾਵੇਜਾਂ ਅਨੁਸਾਰ ਰਾਫੇਲ ਜਹਾਜ਼ਾਂ ਦੀ  ਖਰੀਦ `ਚ ਰੱਖਿਆ ਖਰੀਦ ਪ੍ਰਕਿਰਿਆ-2013 `ਚ ਨਿਰਧਾਰਤ ਪ੍ਰਕਿਰਿਆ ਦਾ ਪਾਲਣ ਕੀਤਾ ਗਿਆ ਹੈ।


ਜਹਾਜ ਦੇ ਲਈ ਰੱਖਿਆ ਖਰੀਦ ਪਰਿਸ਼ਦ ਦੀ ਮਨਜ਼ੂਰੀ ਲਈ ਗਈ ਅਤੇ ਭਾਰਤੀ ਦਲ ਨੇ ਫਰਾਂਸੀਸੀ ਦਲ ਨਾਲ ਗੱਲਬਾਤ ਕੀਤੀ। ਪੀਟੀਆਈ ਮੁਤਾਬਕ ਦਸਤਾਵੇਜਾਂ `ਚ ਕਿਹਾ ਗਿਆ ਹੈ ਕਿ ਫਰਾਂਸੀਸੀ ਪੱਖ ਨਾਲ ਗੱਲਬਾਤ ਤਕਰੀਬਨ ਇਕ ਸਾਲ ਚੱਲੀ ਅਤੇ ਸਮਝੌਤੇ `ਤੇ ਦਸਤਖਤ ਕਰਨ ਤੋਂ ਪਹਿਲਾਂ ਮੰਤਰੀ ਮੰਡਲ ਦੀ ਸੁਰੱਖਿਆ ਮਾਮਲਿਆਂ ਦੀ ਕਮੇਟੀ ਤੋਂ ਮਨਜ਼ੂਰੀ ਲਈ ਗਈ।


ਜਿ਼ਕਰਯੋਗ ਹੈ ਕਿ ਸੁਪਰੀਮ ਕੋਰਟ ਨੇ 31 ਅਕਤੂਬਰ ਨੂੰ ਸੁਣਵਾਈ ਦੌਰਾਨ ਫਰਾਂਸ ਤੋਂ 36 ਰਾਫੇਲ ਲੜਾਕੂ ਜਹਾਜ਼ਾਂ ਖਰੀਦ `ਤੇ  ਕੇਂਦਰ ਸਰਕਾਰ ਤੋਂ ਜਾਣਕਾਰੀ ਮੰਗੀ ਸੀ। ਸੁਪਰੀਮ ਕੋਰਟ ਨੇ ਐਨਡੀਏ ਸਰਕਾਰ ਨੂੰ ਕਿਹਾ ਸੀ ਕਿ ਉਹ 10 ਦਿਨਾਂ ਦੇ ਅੰਦਰ ਰਾਫੇਲ ਲੜਾਕੂ ਜਹਾਜ਼ਾਂ ਨਾਲ ਜੁੜੇ ਦਸਤਾਵੇਜ਼ ਬੰਦ ਲਿਫਾਫੇ `ਚ ਸੌਪੇ। ਉਸ ਸਮੇਂ ਸਰਕਾਰ ਵੱਲੋਂ ਅਟਾਰਨੀ ਜਨਰਲ ਕੇ ਕੇ ਵੇਣੁਗੋਪਾਲ ਨੇ ਅਦਾਲਤ ਨੂੰ ਕਿਹਾ ਸੀ ਕਿ ਸਰਕਾਰ ਲਈ ਅਦਾਲਤ ਨੂੰ ਕੀਮਤਾਂ ਦੀ ਜਾਣਕਾਰੀ ਉਪਲੱਬਧ ਕਰਵਾਉਣਾ ਸੰਭਵ ਨਹੀਂ ਹੋਵੇਗਾ, ਕਿਉਂਕਿ ਇਹ ਜਾਣਕਾਰੀ ਸੰਸਦ ਨੂੰ ਵੀ ਨਹੀਂ ਦਿੱਤੀ ਗਈ।
ਅਦਾਲਤ ਨੇ ਕੇਂਦਰ ਨੂੰ ਕਿਹਾ ਸੀ ਕਿ ਜੋ ਸੂਚਨਾਵਾਂ ਜਨਤਕ ਨਹੀਂ ਕੀਤੀ ਜਾ ਸਕਦੀ ਉਹ ਕੇਂਦਰ ਉਨ੍ਹਾਂ ਪਟੀਸ਼ਨਰਾਂ ਨਾਲ ਸਾਂਝੀ ਕਰੇ।

 

ਕੀ ਕਿਹਾ ਸੀ ਪਹਿਲਾ ਅਦਾਲਤ ਨੇ


ਸੌਦੇ `ਤੇ ਸਵਾਲ ਚੁੱਕਣ ਵਾਲੀ ਪਟੀਸ਼ਨ `ਤੇ ਸੁਣਵਾਈ ਕਰਦੇ ਹੋਏ ਸਰਵ ਉਚ ਅਦਾਲਤ ਨੇ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਤੋਂ ਰਾਫੇਲ ਖਰੀਦ `ਤੇ ਨੀਤੀਗਤ ਪ੍ਰਕਿਰਿਆ ਨਾਲ ਜੁੜੇ ਵੇਰਵੇ ਸੌਪਣ ਦਾ ਆਦੇਸ਼ ਦਿੱਤਾ ਸੀ। ਪ੍ਰੰਤੂ, ਚੀਫ ਜੱਜ ਰੰਜਨ ਗੋਗੋਈ ਦੀ ਪ੍ਰਧਾਨਗੀ `ਚ ਮਾਮਲੇ ਦੀ ਸੁਣਵਾਈ ਕਰ ਰਹੇ ਤਿੰਨ ਮੈਂਬਰੀ ਬੈਂਚ ਨੇ ਇਹ ਸੱਪਸ਼ਟ ਕਰ ਦਿੱਤਾ ਸੀ ਕਿ ਉਹ ਸੂਚਨਾ ਦੇ ਤੌਰ `ਤੇ ਇਹ ਜਾਣਕਾਰੀ ਮੰਗ ਰਹੇ ਹਨ।

 

ਅਦਾਲਤ ਨੇ ਪੁੱਛਿਆ ਸੀ - ਕਿਵੇਂ ਲਿਆ ਗਿਆ ਰਾਫੇਲ ਖਰੀਦਣ ਦਾ ਫੈਸਲਾ

 

ਪਿਛਲੀ ਸੁਣਾਈ ਦੌਰਾਨ ਫਰਾਂਸ ਨਾਲ ਲੜਾਕੂ ਜਹਾਜ ਰਾਫੇਲ ਸੌਦੇ ਨੂੰ ਲੈ ਕੇ ਸਰਕਾਰ ਦੇ ਫੈਸਲੇ `ਤੇ ਚੁੱਕੇ ਜਾ ਰਹੇ ਸਵਾਲਾਂ ਵਿਚ ਸੁਪਰੀਮ ਕੋਰਟ ਨੇ ਕੇਂਦਰ ਨੂੰ ਬਿਨਾਂ ਨੋਟਿਸ ਜਾਰੀ ਕੀਤੇ ਇਸਦੀ ਖਰੀਦ ਦੇ ਫੈਸਲੇ ਦੀ ਪ੍ਰਕਿਰਿਆ ਦਾ ਵੇਰਵਾ ਮੰਗਿਆ ਸੀ। ਅਦਾਲਤ ਨੇ ਸਪੱਸ਼ਟ ਕੀਤਾ ਕਿ ਉਸ ਨੂੰ ਕੀਮਤ ਅਤੇ ਸੌਦੇ ਦੀ ਤਕਨੀਕੀ ਵੇਰਵੇ ਨਾਲ ਜੁੜੀ ਸੂਚਨਾ ਨਹੀਂ ਚਾਹੀਦੀ। ਸੁਪਰੀਮ ਕੋਰਟ ਨੇ ਕੇਂਦਰ ਤੋਂ ਰਾਫੇਲ `ਤੇ ਫੈਸਲੇ ਦੀ ਪ੍ਰਕਿਰਿਆ ਦਾ ਵੇਰਵਾ ਸੀਲਬੰਦ ਲਿਫਾਫੇ `ਚ ਸੌਪਣ ਨੂੰ ਕਿਹਾ। ਦੋ ਪਟੀਸ਼ਨਾਂ `ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਇਹ ਸਾਫ ਕਰ ਦਿੱਤਾ ਕਿ ਇਸ ਨੂੰ ਰਸਮੀ ਨੋਟਿਸ ਨਾ ਸਮਝਿਆ ਜਾਵੇ।


ਅਦਾਲਤ ਨੇ ਉਨ੍ਹਾਂ ਦੋ ਜਨਹਿੱਤ ਪਟੀਸ਼ਨਾਂ ਦੀ ਸੁਣਵਾਈ ਕਰ ਰਹੀ ਸੀ ਜਿਨ੍ਹਾਂ `ਚ ਇਕ `ਚ ਇਹ ਮੰਗ ਕੀਤੀ ਗਈ ਸੀ ਕਿ 36 ਲੜਾਕੂ ਰਾਫੇਲ ਜਹਾਜ਼ਾਂ ਨੂੰ ਫਰਾਂਸ ਤੋਂ ਖਰੀਦਣ ਲਈ ਭਾਰਤ ਨੇ ਜੋ ਸਮਝੌਤੇ ਕੀਤੇ ਉਸਦਾ ਵੇਰਵਾ ਦਿੱਤਾ ਜਾਵੇ। ਜਦੋਂ ਕਿ ਦੂਜੀ ਪਟੀਸ਼ਨ `ਚ ਸਰਵ ਉਚ ਅਦਾਲਤ ਦੀ ਅਗਵਾਈ `ਚ ਵਿਸ਼ੇਸ਼ ਜਾਂਚ ਦਲ ਬਣਾਏ ਜਾਣ ਦੀ ਮੰਗ ਕੀਤੀ ਸੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rafale row : Modi Govt gives document to petitioners of decision taken to procure 36 Rafale fighter aircraft