ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਰਕਾਰ ਦਾ ਧਿਆਨ ਅਰਥਚਾਰੇ ਦੀ ਥਾਂ ਸਿਆਸਤ ਵੱਲ, ਤਾਂਹੀਓਂ ਘਟੀ ਵਿਕਾਸ ਦਰ: ਰਘੂਰਾਮ ਰਾਜਨ

ਸਰਕਾਰ ਦਾ ਧਿਆਨ ਅਰਥਚਾਰੇ ਦੀ ਥਾਂ ਸਿਆਸਤ ਵੱਲ, ਤਾਂਹੀਓਂ ਘਟੀ ਵਿਕਾਸ ਦਰ: ਰਘੂਰਾਮ ਰਾਜਨ

ਵਿੱਤੀ ਵਰ੍ਹੇ 2019–20 ਦੀ ਤੀਜੀ ਤਿਮਾਹੀ (ਸਤੰਬਰ–ਦਸੰਬਰ) ਦੇ ਕੁੱਲ ਘਰੇਲੂ ਉਤਪਾਦਨ (GDP) ਨਾਲ ਸਬੰਧਤ ਅੰਕੜੇ ਜਾਰੀ ਕਰ ਦਿੱਤੇ ਗਏ ਹਨ। ਰਾਸ਼ਟਰੀ ਅੰਕੜਾ ਦਫ਼ਤਰ (NSO) ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਦਸੰਬਰ ’ਚ ਖ਼ਤਮ ਹੋਈ ਤਿਮਾਹੀ ਦੌਰਾਨ ਦੇਸ਼ ਦੇ ਕੁੱਲ ਘਰੇਲੂ ਉਤਪਾਦਨ ਦੀ ਵਿਕਾਸ ਦਰ 4.7 ਫ਼ੀ ਸਦੀ ਰਹੀ ਹੈ।

 

 

ਇਹ ਅੰਕੜੇਦੱਸਦੇ ਹਨ ਕਿ ਦੇਸ਼ ਦੀ ਆਰਥਿਕ ਸੁਸਤੀ ਹਾਲੇ ਦੂਰ ਨਹੀਂ ਹੋਈ। ਅਜਿਹੇ ਹਾਲਾਤ ’ਚ ਭਾਰਤੀ ਰਿਜ਼ਰਵ ਬੈਂਕ (RBI) ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਸਰਕਾਰ ਨੂੰ ਝਾੜ ਪਾਈ ਹੈ।

 

 

ਸ੍ਰੀ ਰਘੂਰਾਮ ਰਾਜਨ ਨੇ ਕਿਹਾ ਕਿ ਮੌਜੂਦਾ ਸਰਕਾਰ ਅਰਥ–ਵਿਵਸਥਾ ਵੱਲ ਕੋਈ ਧਿਆਨ ਦੇਣ ਦੀ ਥਾਂ ਆਪਣੇ ਸਿਆਸੀ ਤੇ ਸਮਾਜਕ ਏਜੰਡੇ ਨੂੰ ਪੂਰਾ ਕਰਨ ਉੱਤੇ ਵੱਧ ਜ਼ੋਰ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਪ੍ਰਮੁੱਖ ਖੇਤਰਾਂ ਵੱਲ ਧਿਆਨ ਦੇ ਕੇ ਸੁਸਤ ਪੈਂਦੇ GDP ਵਿਕਾਸ ਨੂੰ ਮੁੜ ਲੀਹ ’ਤੇ ਲਿਆ ਸਕਦਾ ਹੈ।

 

 

ਇਹ ਪੁੱਛੇ ਜਾਣ ’ਤੇ GDP ਵਾਧੇ ਨੂੰ ਕਿਹੜੀ ਚੀਜ਼ ਰੋਕ ਰਹੀ ਹੈ, ਤਾਂ ਸ੍ਰੀ ਰਘੂਰਾਮ ਰਾਜਨ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਕਹਾਣੀ ਹੈ, ਮੈਨੂੰ ਲੱਗਦਾ ਹੈ ਕਿ ਇਹ ਸਿਆਸਤ ਹੈ।

 

 

ਸ੍ਰੀ ਰਾਜਨ ਨੇ ਕਿਹਾ ਕਿ ਮੰਦੇਭਾਗੀਂ ਮੌਜੂਦਾ ਸਰਕਾਰ ਨੇ ਪਿਛਲੇ ਵਰ੍ਹੇ ਆਮ ਚੋਣਾਂ ’ਚ ਭਾਰੀ ਜਿੱਤ ਤੋਂ ਬਾਅਦ GDP ਵਾਧੇ ਉੱਤੇ ਧਿਆਨ ਦੇਣ ਦੀ ਥਾਂ ਆਪਣਾ ਸਿਆਸੀ ਤੇ ਸਮਾਜਕ ਏਜੰਡਾ ਪੂਰਾ ਕਰਨ ਉੱਤੇ ਵੱਧ ਜ਼ੋਰ ਦਿੱਤਾ। ਸ੍ਰੀ ਰਾਜਨ ਨੇ ਕਿਹਾ ਕਿ ਮੰਦੇਭਾਗੀਂ ਇਸ ਰੁਝਾਨ ਕਾਰਨ ਵਿਕਾਸ ਦੀ ਰਫ਼ਤਾਰ ਘਟੀ ਹੈ।

 

 

ਸ੍ਰੀ ਰਾਜਨ ਨੇ ਕਿਹਾ ਕਿ ਇਸ ਦਾ ਕਾਰਨ ਸਰਕਾਰ ਵੱਲੋਂ ਸ਼ੁਰੂ ’ਚ ਚੁੱਕੇ ਨੋਟਬੰਦੀ ਤੇ ਖ਼ਰਾਬ ਤਰੀਕੇ ਲਾਗੂ ਜੀਐੱਸਟੀ ਸੁਧਾਰ ਜਿਹੇ ਕੁਝ ਕਦਮ ਵੀ ਹਨ।

 

 

ਉਨ੍ਹਾਂ ਕਿਹਾ ਕਿ ਭਾਰਤ ਵਿੱਚ ਵਿੱਤੀ ਖੇਤਰ ਦੀ ਸਮੱਸਿਆ ਦੂਰ ਕਰਨ ਲਈ ਲੋੜੀਂਦੇ ਕਦਮ ਨਹੀਂ ਚੁੱਕੇ ਗਏ ਅਤੇ ਮੰਦੇਭਾਗੀਂ ਇਸ ਕਾਰਨ ਵਿਕਾਸ ਵਿੱਚ ਨਰਮੀ ਆ ਰਹੀ ਹੈ। ਭਾਰਤ ਦੀ GDP ਵਾਧਾ ਦਰ ਚਾਲੂ ਵਿੱਤੀ ਵਰ੍ਹੇ ਦੀ ਅਕਤੂਬਰ–ਦਸੰਬਰ ਦੀ ਤਿਮਾਹੀ ’ਚ 4.7 ਫ਼ੀਸਦੀ ਰਹੀ ਹੈ, ਜੋ ਪਿਛਲੇ ਸੱਤ ਸਾਲਾਂ ਦਾ ਸਭ ਤੋਂ ਹੇਠਲਾ ਪੱਧਰ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Raghuram Rajan says Govt focusing Politics not economy thus growth rate less