ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਬੋਸ ਦੇ 442 ਰੁਪਏ ਦੇ 2 ਕੇਲਿਆਂ ’ਤੇ ਹੋਣ ਲਗੀ ਜਾਂਚ

ਬਾਲੀਵੁੱਡ ਅਦਾਕਾਰ ਰਾਹੁਲ ਬੋਸ ਨੈ ਹਾਲ ਹੀ ਚ ਇਕ ਪੰਜ ਸਿਤਾਰਾ ਹੋਟਲ ਚ ਖਾਣ ਲਈ ਪਰੋਸੇ ਗਏ 442 ਰੁਪਏ ਦੇ 2 ਕੇਲਿਆਂ ਦਾ ਬਿਲ ਸ਼ੇਅਰ ਕਰਕੇ ਸੋਸ਼ਲ ਮੀਡੀਆ ’ਤੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਰਾਹੁਲ ਦੇ ਇਸ ਵੀਡੀਓ ਮਗਰੋਂ ਯੂਜ਼ਰਸ ਹੋਟਲ ਨੂੰ ਲੈ ਕੇ ਕਈ ਟਿੱਪਣੀਆਂ ਕਰ ਰਹੇ ਹਨ। ਜਿਸ ਤੋਂ ਬਾਅਦ ਇਸ ਮਾਮਲੇ ਚ ਇਕ ਨਵਾਂ ਮੋੜ ਆ ਗਿਆ ਹੈ।

 

ਜਾਣਕਾਰੀ ਮੁਤਾਬਕ ਕੇਲਿਆਂ ਦੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਐਕਸਾਈਜ਼-ਟੈਕਸੇਸ਼ਨ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੇ ਹੋਟਲ ਖਿਲਾਫ ਉੱਚ ਪੱਧਰੀ ਜਾਂਚ ਦੇ ਹੁਕਮ ਦੇ ਦਿੱਤੇ ਹਨ।

 

ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਮਨਦੀਪ ਸਿੰਘ ਨੇ ਕਿਹਾ ਕਿ ਅਸੀਂ ਵੀਡੀਓ ਨੂੰ ਨੋਟਿਸ ਚ ਲਿਆ ਹੈ। ਰਾਹੁਲ ਬੋਸ ਨੇ ਜਿਹੜਾ ਵੀਡੀਓ ਸ਼ੇਅਰ ਕੀਤਾ ਹੈ, ਉਸ ਨੂੰ ਦੇਖ ਕੇ ਮੈਂ ਜਾਂਚ ਦੇ ਹੁਕਮ ਦੇ ਦਿੱਤੇ ਹਨ। ਹੋਟਲ ਨੇ ਤਾਜ਼ੇ ਫਲ ’ਤੇ GST ਕਿਵੇਂ ਲਗਾਇਆ? ਜੇਕਰ ਹੋਟਲ ਇਸ ਮਾਮਲੇ ਚ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖਿਲਾਫ ਵੱਡੀ ਕਾਰਵਾਈ ਹੋਵੇਗੀ।

 

ਰਾਹੁਲ ਬੋਸ ਨੇ ਸੋਸ਼ਲ ਮੀਡੀਆ ਤੇ ਆਪਣਾ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਬੋਸ ਨੇ ਦਸਿਆ ਕਿ ਉਹ ਇਕ ਹੋਟਲ ਚ ਗਏ, ਜਿੱਥੇ ਜਿੰਮ ਚ ਕਸਰਤ ਕਰਨ ਮਗਰੋਂ 2 ਕੇਲੇ ਮੰਗਵਾਏ ਪਰ ਉਨ੍ਹਾਂ 2 ਕੇਲਿਆਂ ਦਾ ਬਿਲ ਦੇਖ ਕੇ ਉਹ ਹੈਰਾਨ ਰਹਿ ਗਏ। ਵੀਡੀਓ ਸ਼ੇਅਰ ਕਰਦਿਆਂ ਰਾਹੁਲ ਨੇ ਲਿਖਿਆ- ਤੁਹਾਨੂੰ ਭਰੋਸਾ ਕਰਨ ਲਈ ਇਹ ਦੇਖਣਾ ਹੋਵੇਗਾ। ਕੌਣ ਕਹਿੰਦਾ ਹੈ ਕਿ ਫਲ ਤੁਹਾਡੇ ਲਈ ਹਾਨੀਕਾਰਨ ਨਹੀਂ ਹੈ?

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:rahul bose banana bill video chandigarh deputy commissioner orders probe take actions