ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਰਾਹੁਲ ਗਾਂਧੀ ਦੀ PM ਮੋਦੀ ਤੋਂ ਮੰਗ, ਮਜ਼ਦੂਰਾਂ ਦੇ ਖਾਤਿਆਂ ’ਚ ਭੇਜੋ 7500 ਰੁਪਏ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ (12 ਮਈ) ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਗਰੀਬਾਂ ਅਤੇ ਮਜ਼ਦੂਰਾਂ ਦੇ ਖਾਤਿਆਂ ਵਿੱਚ 7,500 ਰੁਪਏ ਭੇਜਣ ਦਾ ਐਲਾਨ ਕਰਨ।

 

ਉਨ੍ਹਾਂ ਟਵੀਟ ਕੀਤਾ, “ਪ੍ਰਧਾਨ ਮੰਤਰੀ ਨੂੰ ਮੇਰੀ ਬੇਨਤੀ ਹੈ ਕਿ ਅੱਜ ਰਾਤ ਦੇ ਸੰਬੋਧਨ ਚ ਸਾਨੂੰ ਇਹ ਐਲਾਨ ਕਰਨਾ ਚਾਹੀਦਾ ਹੈ ਕਿ ਸੜਕਾਂ ਤੇ ਚੱਲ ਰਹੇ ਸਾਡੇ ਲੱਖਾਂ ਮਿਹਨਤਕਸ਼ ਭੈਣ-ਭਰਾਵਾਂ ਨੂੰ ਉਨ੍ਹਾਂ ਦੇ ਘਰਾਂ ਤਕ ਸੁਰੱਖਿਅਤ ਪਹੁੰਚਾਉਣ ਦਾ ਐਲਾਨ ਕਰਨ।” ਰਾਹੁਲ ਨੇ ਕਿਹਾ, “ਇਸ ਸੰਕਟ ਦੇ ਸਮੇਂ ਚ ਸਹਾਰਾ ਦੇਣ ਲਈ ਉਨ੍ਹਾਂ ਸਾਰਿਆਂ ਦੇ ਖਾਤਿਆਂ 'ਚ ਘੱਟੋ ਘੱਟ 7,500 ਰੁਪਏ ਸਿੱਧੇ ਭੇਜੋ।"

 

ਹਾਲਾਂਕਿ ਇਸ ਤੋਂ ਬਾਅਦ ਪੀਐਮ ਮੋਦੀ ਨੇ ਕਿ ਆਪਣੇ ਸੰਬੋਧਨ ਚ ਕਿਹਾ ਕਿ ਅੱਜ ਐਲਾਨਿਆ ਗਿਆ ਇਹ 20 ਲੱਖ ਕਰੋੜ ਰੁਪਏ ਦਾ ਇਹ ਪੈਕੇਜ 2020 ਵਿਚ ਸਵੈ-ਨਿਰਭਰ ਭਾਰਤ ਮੁਹਿੰਮ ਨੂੰ ਨਵੀਂ ਤਾਕਤ ਦੇਵੇਗਾ। ਮੋਦੀ ਨੇ ਕਿਹਾ ਕਿ ਮਾਹਰ ਦਰਸਾਉਂਦੇ ਹਨ ਕਿ ਕੋਰੋਨਾ ਲੰਬੇ ਸਮੇਂ ਤੱਕ ਜ਼ਿੰਦਗੀ ਦਾ ਹਿੱਸਾ ਬਣੇਗਾ, ਪਰ ਅਸੀਂ ਆਪਣੇ ਟੀਚਿਆਂ ਨੂੰ ਦੂਰ ਨਹੀਂ ਹੋਣ ਦੇਵਾਂਗੇ।

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕੋਰੋਨਾ ਸੰਕਟ ਦਾ ਸਾਹਮਣਾ ਕਰ ਰਹੇ ਦੇਸ਼ ਦੇ ਵੱਖ-ਵੱਖ ਵਰਗਾਂ ਲਈ ਕੁਲ 20 ਲੱਖ ਕਰੋੜ ਦੇ ਪੈਕੇਜ ਦਾ ਐਲਾਨ ਕੀਤਾ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul demands PM Modi send Rs 7500 to laborers accounts