ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੂਰਤ ਦੀ ਅਦਾਲਤ ’ਚ ਰਾਹੁਲ ਗਾਂਧੀ ਹੋਏ ਪੇਸ਼, ਕਿਹਾ – ਮੈਂ ਕੁਝ ਗ਼ਲਤ ਨਹੀਂ ਕਿਹਾ

ਸੂਰਤ ਦੀ ਅਦਾਲਤ ’ਚ ਰਾਹੁਲ ਗਾਂਧੀ ਹੋਏ ਪੇਸ਼, ਕਿਹਾ – ਮੈਂ ਕੁਝ ਗ਼ਲਤ ਨਹੀਂ ਕਿਹਾ

ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੱਜ ਮਾਨਹਾਨੀ ਦੇ ਇੱਕ ਕੇਸ ਵਿੱਚ ਗੁਜਰਾਤ ਦੇ ਸ਼ਹਿਰ ਸੂਰਤ ਦੀ ਇੱਕ ਅਦਾਲਤ ਵਿੱਚ ਪੇਸ਼ ਹੋਏ। ਇਸੇ ਵਰ੍ਹੇ ਲੋਕ ਸਭਾ ਦੀਆਂ ਚੋਣ–ਮੁਹਿੰਮਾਂ ਦੌਰਾਨ ਸ੍ਰੀ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਪਨਾਮ ‘ਮੋਦੀ’ ਬਾਰੇ ਇੱਕ ਵਿਵਾਦਗ੍ਰਸਤ ਬਿਆਨ ਦਿੱਤਾ ਸੀ। ਉਸੇ ਮਾਮਲੇ ਦੀ ਅੱਜ ਸੁਣਵਾਈ ਸੀ।

 

 

ਕਾਂਗਰਸ ਵਿੱਚ ਜਾਰੀ ਅੰਦਰੂਨੀ ਕਾਟੋ–ਕਲੇਸ਼ ਦੌਰਾਨ ਸਾਬਕਾ ਪਾਰਟੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਅੱਜ ਵੀਰਵਾਰ ਨੂੰ ਵਿਦੇਸ਼ ਤੋਂ ਭਾਰਤ ਆਏ ਤੇ ਸੂਰਤ ਦੀ ਸੈਸ਼ਨਜ਼ ਅਦਾਲਤ ਵਿੱਚ ਪੇਸ਼ ਹੋਏ। ਇਸ ਮਾਮਲੇ ਦੀ ਸੁਣਵਾਈ ਟਾਲ਼ ਦਿੱਤੀ ਗਈ; ਜੋ ਹੁਣ ਆਉਂਦੀ 10 ਦਸੰਬਰ ਨੂੰ ਹੋਵੇਗੀ।

 

 

ਸੈਸ਼ਨਜ਼ ਅਦਾਲਤ ਵਿੱਚ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਕੁਝ ਵੀ ਗ਼ਲਤ ਨਹੀਂ ਆਖਿਆ ਹੈ। ਇਸ ਤੋਂ ਪਹਿਲਾਂ ਜਦੋਂ ਉਹ ਅਦਾਲਤ ’ਚ ਪੁੱਜੇ, ਤਾਂ ਜੱਜ ਨੇ ਉਨ੍ਹਾਂ ਉੱਤੇ ਲੱਗੇ ਦੋਸ਼ ਪੜ੍ਹ ਕੇ ਸੁਣਾਇਆ। ਅਦਾਲਤ ਵੱਲੋਂ ਰਾਹੁਲ ਗਾਂਧੀ ਤੋਂ ਪੁੱਛਿਆ ਗਿਆ ਕਿ ਤੁਹਾਡੇ ਉੱਤੇ ਜੋ ਦੋਸ਼ ਲੱਗੇ ਹਨ; ਕੀ ਉਹ ਤੁਹਾਨੂੰ ਪ੍ਰਵਾਨ ਹਨ।

 

 

ਇਸੇ ਦੇ ਜਵਾਬ ਵਿੱਚ ਸ੍ਰੀ ਰਾਹੁਲ ਗਾਂਧੀ ਨੇ ਜਵਾਬ ਦਿੱਤਾ ਕਿ ਉਨ੍ਹਾਂ ਕੁਝ ਵੀ ਗ਼ਲਤ ਨਹੀਂ ਕਿਹਾ ਹੈ। ਸ੍ਰੀ ਰਾਹੁਲ ਗਾਂਧੀ ਦੇ ਵਕੀਲ ਨੇ ਤਦ ਸੁਣਵਾਈ ਲਈ ਅਗਲੀ ਤਰੀਕ ਮੰਗੀ, ਤਾਂ ਅਦਾਲਤ ਨੇ 10 ਦਸੰਬਰ ਦੀ ਨਵੀਂ ਤਰੀਕ ਦੇ ਦਿੱਤੀ।

 

 

ਇਸ ਤੋਂ ਪਹਿਲਾਂ ਗੁਜਰਾਤ ਕਾਂਗਰਸ ਦੇ ਪ੍ਰਧਾਨ ਅਮਿਤ ਚਾਵੜਾ ਨੇ ਵੀ ਪੁਸ਼ਟੀ ਕੀਤੀ ਸੀ ਕਿ ਸ੍ਰੀ ਰਾਹੁਲ ਗਾਂਧੀ ਅੱਜ 10 ਅਕਤੂਬਰ ਨੂੰ ਅਦਾਲਤ ਵਿੱਚ ਆਪਣੀ ਪੇਸ਼ੀ ਲਈ ਸੂਰਤ ਪੁੱਜ ਰਹੇ ਹਨ। ਇਸੇ ਵਰ੍ਹੇ ਲੋਕ ਸਭਾ ਚੋਣਾਂ ਦੌਰਾਨ ਇੱਕ ਭਾਸ਼ਣ ਦੌਰਾਨ ਸ੍ਰੀ ਰਾਹੁਲ ਗਾਂਧੀ ਨੇ ਟਿੱਪਣੀ ਕੀਤੀ ਸੀ ਕਿ – ‘ਸਾਰੇ ਚੋਰਾਂ ਦੇ ਉਪਨਾਮ ਮੋਦੀ ਕਿਉਂ ਹਨ?’

 

 

ਇਸੇ ਟਿੱਪਣੀ ਕਾਰਨ ਸ੍ਰੀ ਰਾਹੁਲ ਗਾਂਧੀ ਵਿਰੁੱਧ ਸਥਾਨਕ ਭਾਜਪਾ ਵਿਧਾਇਕ ਪੂਰਣੇਸ਼ ਮੋਦੀ ਨੇ ਅਪਰਾਧਕ ਮਾਨਹਾਨੀ ਦਾ ਮਾਮਲਾ ਦਰਜ ਕਰਵਾਇਆ ਸੀ। ਆਪਣੀ ਸ਼ਿਕਾਇਤ ਵਿੱਚ ਉਨ੍ਹਾਂ ਦਲੀਲ ਦਿੱਤੀ ਸੀ ਕਿ ਰਾਹੁਲ ਗਾਂਧੀ ਨੇ ਸਮੁੱਚੇ ਮੋਦੀ ਭਾਈਚਾਰੇ ਨੂੰ ਬਦਨਾਮ ਕੀਤਾ ਹੈ।

 

 

ਸੂਰਤ ਦੀ ਅਦਾਲਤ ਨੇ ਇਸ ਅਪਰਾਧਕ ਮਾਨਹਾਨੀ ਦੇ ਮਾਮਲੇ ’ਚ ਰਾਹੁਲ ਗਾਂਧੀ ਨੂੰ ਨਿਜੀ ਤੌਰ ਉੱਤੇ ਪੇਸ਼ ਹੋਣ ਤੋਂ ਛੋਟ ਦਿੱਤੀ ਸੀ ਪਰ ਬਾਅਦ ’ਚ ਅਦਾਲਤ ਨੇ ਰਾਹੁਲ ਗਾਂਧੀ ਨੂੰ ਸੰਮਨ ਭੇਜਿਆ ਸੀ ਕਿਉਂਕਿ ਉਨ੍ਹਾਂ ਵਿਰੁੱਧ ਪਹਿਲੀ ਨਜ਼ਰੇ ਭਾਰਤੀ ਦੰਡ ਸੰਘਤਾ (IPC) ਦੀ ਧਾਰਾ 500 ਅਘੀਨ ਅਪਰਾਧਕ ਮਾਨਹਾਨੀ ਦਾ ਮਾਮਲਾ ਬਣਦਾ ਹੈ।

 

 

ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਬੀਐੱਚ ਕਪਾਡੀਆ ਨੇ ਬੀਤੇ ਮਈ ਮਹੀਨੇ ਸ੍ਰੀ ਰਾਹੁਲ ਗਾਂਧੀ ਵਿਰੁੱਧ ਸੰਮਨ ਜਾਰੀ ਕੀਤਾ ਸੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul Gandhi appears in Surat Court says I did not say anything wrong