ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਣਹਾਨੀ ਮਾਮਲੇ ’ਚ ਰਾਹੁਲ ਨੂੰ 15 ਹਜ਼ਾਰ ਨਿੱਜੀ ਮੁਚੱਲਕੇ ਉਤੇ ਮਿਲੀ ਜ਼ਮਾਨਤ

ਮਾਣਹਾਨੀ ਮਾਮਲੇ ’ਚ ਅਦਾਲਤ ਪੁੱਜੇ ਰਾਹੁਲ ਗਾਂਧੀ

ਮਾਣਹਾਲੀ ਮਾਮਲੇ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਮੁੰਬਈ ਦੀ ਅਦਾਲਤ ਵਿਚ ਪਹੁੰਚੇ। ਅਦਾਲਤ ਵੱਲੋਂ ਰਾਹੁਲ ਗਾਂਧੀ ਨੂੰ 15 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ ਉਤੇ ਜ਼ਮਾਨਤ ਮਿਲ ਗਈ। 

ਇਹ ਮਾਮਲਾ ਰਾਹੁਲ ਗਾਂਧੀ ਵੱਲੋਂ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਨੂੰ ਭਾਜਪਾ–ਆਰਐਸਐਸ ਵਿਚਾਰਧਾਰਾ ਨਾਲ ਕਥਿਤ ਤੌਰ ਉਤੇ ਜੋੜਨ ਨਾਲ ਸਬੰਧਤ ਹੈ।  ਇਸ ਮੌਕੇ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਅਦਾਲਤ ਬਾਹਰ ਇਕੱਠੇ ਹੋਏ। ਉਨ੍ਹਾਂ ਰਾਹੁਲ ਗਾਂਧੀ ਦੇ ਸਮਰਥਨ ਵਿਚ ਨਾਅਰੇਬਾਜ਼ੀ ਕੀਤੀ।

 

ਜੋਸ਼ੀ ਨੇ 2017 ਵਿਚ ਰਾਹੁਲ ਗਾਂਧੀ, ਤੱਤਕਾਲੀਨ ਕਾਂਗਰਸ ਪ੍ਰਮੁੱਖ ਸੋਨੀਆ ਗਾਂਧੀ, ਮਾਕਪਾ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਖਿਲਾਫ ਸ਼ਿਕਾਇਤ ਦਾਇਰ ਕੀਤੀ ਸੀ।

 

ਜੋਸ਼ੀ ਨੇ ਦੋਸ਼ ਲਗਾਇਆ ਸੀ ਕਿ ਲੰਕੇਸ਼ ਦੀ ਮੌਤ ਦੇ 24 ਘੰਟਿਆਂ ਵਿਚ, ਰਾਹੁਲ ਨੇ ਪੱਤਰਕਾਰਾਂ ਨੁੰ ਕਿਹਾ ਸੀ ਕਿ ਭਾਜਪਾ, ਆਰਐਸਐਸ ਦੀ ਵਿਚਾਰਧਾਰਾ ਖਿਲਾਫ ਬੋਲਣ ਵਾਲੇ ਵਿਅਕਤੀ ਉਤੇ ਦਬਾਅ ਬਣਾਇਆ ਜਾਂਦਾ ਹੈ, ਕੁੱਟਿਆ ਜਾਂਦਾ ਹੈ, ਹਮਲਾ ਕੀਤਾ ਜਾਂਦਾ ਹੈ ਅਤੇ ਇੱਥੋਂ ਤੱਕ ਕਿ ਮਾਰ ਦਿੱਤਾ ਜਾਂਦਾ ਹੈ। ਅਦਾਲਤ ਨੇ ਰਾਹੁਲ ਅਤੇ ਯੇਚੁਰੀ ਖਿਲਾਫ ਸੰਮਨ ਜਾਰੀ ਕੀਤੇ ਸਨ ਜਦੋਂਕਿ ਸੋਨੀਆ ਗਾਂਧੀ ਅਤੇ ਮਾਕਪਾ ਖਿਲਾਫ ਸ਼ਿਕਾਇਤ ਖਾਰਜ ਕਰ ਦਿੱਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul Gandhi arrives at Mumbai court for defamation case hearing