ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਗਾਂਧੀ ਦੀ ਮੰਗ ਬੰਦ ਹੋਵੇ ਰਾਫੇਲ ਮਾਣਹਾਨੀ ਦੀ ਪਟੀਸ਼ਨ

ਰਾਹੁਲ ਗਾਂਧੀ ਦੀ ਮੰਗ ਬੰਦ ਹੋਵੇ ਰਾਫੇਲ ਮਾਣਹਾਨੀ ਦੀ ਪਟੀਸ਼ਨ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫੇਲ ਮੁੱਦੇ ਉਤੇ ਅਦਾਲਤ ਦੀ ਮਾਣਹਾਨੀ ਮਾਮਲੇ ਵਿਚ ਅਦਾਲਤ ਵੱਲੋਂ ਜਾਰੀ ਨੋਟਿਸ ਉਤੇ ਸੋਮਵਾਰ ਨੂੰ ਆਪਣਾ ਜਵਾਬ ਦਾਖਲ ਕੀਤਾ।  ਰਾਹੁਲ ਗਾਂਧੀ ਨੇ ਇਸ ਮਾਮਲੇ ਵਿਚ ਭਾਜਪਾ ਸਾਂਸਦ ਮਿਨਾਕਸ਼ੀ ਲੇਖੀ ਵੱਲੋਂ ਦਾਖਲ ਮਾਣਹਾਨੀ ਦੀ ਪਟੀਸ਼ਨ ਖਾਰਜ ਕਰਨ ਦੀ ਮੰਗ ਕੀਤੀ।  ਉਨ੍ਹਾਂ ਭਾਜਪਾ ਸਾਂਸਦ ਰਾਜਨੀਤਿਕ ਵਿਵਾਦ ਨੂੰ ਵਿਅਕਤੀਗਤ ਲਾਭ ਅਤੇ ਰਾਜਨੀਤਿਕ ਲਾਭ ਲਈ ਅਦਾਲਤ ਵਿਚ ਘਸੀਟਣ ਦੀ ਕੋਸ਼ਿਸ਼ ਕਰ ਰਹੇ ਹੈ।

 

ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦੇ ਖਿਲਾਫ ਮਾਣਹਾਨੀ ਪਟੀਸ਼ਨ ਦਾਇਰ ਕਰਕੇ ਮਿਨਾਕਸ਼ੀ ਲੇਖੀ ਨੂੰ ਵੀ ਨਿਆਇਕ ਪ੍ਰਕਿਰਿਆ ਦੀ ਦੁਰਵਰਤੋਂ ਕਰਨ ਲਈ ਸਜਾ ਹੋਣੀ ਚਾਹੀਦੀ ਹੈ।

 

ਨਿਊਜ਼ ਏਜੰਸੀ ਆਈਏਐਨਐਸ ਮੁਤਾਬਕ ਰਾਹੁਲ ਨੇ ਆਪਣਾ ਰੁਖ ਦੁਹਰਾਇਆ ਕਿ ਉਨ੍ਹਾਂ ਕੋਈ ਮੁਆਫੀ ਨਹੀਂ ਮੰਗੀ ਸੀ, ਪ੍ਰੰਤੂ ਉਨ੍ਹਾਂ ਸੁਪਰੀਮ ਕੋਰਟ ਨਾਲ ਜੋੜਕੇ ਟਿੱਪਣੀ ਕਰਨ ਲਈ ਦੁਖ ਪ੍ਰਗਟਾਇਆ ਸੀ। ਅਦਾਲਤ ਇਸ ਮਾਮਲੇ ਦੀ ਸੁਣਵਾਈ ਮੰਗਲਵਾਰ ਨੂੰ ਕਰੇਗੀ।

 

ਭਾਜਪਾ ਸਾਂਸਦ ਮਿਨਾਕਸ਼ੀ ਲੇਖੀ ਨੇ ਰਾਫੇਲ ਮੁੱਦੇ ਉਤੇ ਸੁਪਰੀਮ ਕੋਰਟ ਦੇ ਫੈਸਲੇ ਉਤੇ ਗਾਂਧੀ ਦੀ ਟਿੱਪਣੀ ਦੇ ਬਾਅਦ ਉਨ੍ਹਾਂ ਖਿਲਾਫ ਮਾਣਹਾਨੀ ਦਾ ਮੁਕਦਮਾ ਦਾਇਰ ਕੀਤਾ ਹੈ। ਪ੍ਰਮੁੱਖ ਜੱਜ ਰੰਜਨ ਗੋਗੋਈ, ਜੱਜ ਦੀਪਕ ਗੁਪਤਾ ਅਤੇ ਜੱਜ ਸੰਜੀਵ ਖੰਨਾ ਦੇ ਬੈਂਚ ਦੇ ਸਾਹਮਣੇ ਗਾਂਧੀ ਵੱਲੋਂ ਪੇਸ਼ ਹੋਏ ਵਕੀਲ ਸੁਨੀਲ ਫਰਨਡਿਜ ਨੇ ਨੋਟਿਸ ਉਤੇ ਜਵਾਬ ਦਾਖਲ ਕਰਨ ਦੀ ਆਗਿਆ ਮੰਗੀ।

ਬੈਂਚ ਨੇ ਇਸ ਸਬੰਧੀ ਉਨ੍ਹਾਂ ਜਵਾਬੀ ਹਲਫਨਾਮਾ ਦਾਇਰ ਕਰਨ ਦੀ ਆਗਿਆ ਦੇ ਦਿੱਤੀ ਹੈ। ਅਦਾਲਤ ਨੇ ਗਾਂਧੀ ਦੀ ਟਿੱਪਣੀ ‘ਚੌਕੀਦਾਰ ਚੋਰ ਹੈ ਨੂੰ ਲੈ ਕੇ ਉਨ੍ਹਾਂ ਖਿਲਾਫ 23 ਅਪ੍ਰੈਲ ਨੂੰ ਆਪਰਾਧਿਕ ਮਾਣਹਾਨੀ ਦਾ ਨੋਟਿਸ ਜਾਰੀ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul Gandhi asked Supreme Court to dismiss the contempt petition filed against BJP MP Meenakshi Lekhi