ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੇਰੁਜ਼ਗਾਰੀ ’ਤੇ ਮੇਰੇ ਸਵਾਲਾਂ ਤੋਂ ਨਾ ਡਰਨ ਨਿਰਮਲਾ ਸੀਤਾਰਮਨ: ਰਾਹੁਲ ਗਾਂਧੀ

ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਬੇਰੁਜ਼ਗਾਰੀ ਦੇ ਮੁੱਦੇ 'ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ 'ਤੇ ਹਮਲਾ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਬੇਰੁਜ਼ਗਾਰੀ ’ਤੇ ਮੇਰੇ ਸਵਾਲਾਂ ਤੋਂ ਘਬਰਾਉਣਾ ਨਹੀਂ ਚਾਹੀਦਾ। ਸਰਕਾਰ ਵੱਲੋਂ ਰੁਜ਼ਗਾਰ ਪੈਦਾ ਕਰਨ ਚ ਅਸਫਲ ਰਹਿਣ ਸਬੰਧੀ ਵਿਦਿਆਰਥੀਆਂ ਦੀ ਤਰਫੋਂ ਉਹ ਇਹ ਸਵਾਲ ਪੁੱਛ ਰਹੇ ਹਨ।

 

ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ, ਵਿੱਤ ਮੰਤਰੀ ਮੇਰੇ ਸਵਾਲਾਂ ਤੋਂ ਨਾ ਡਰਨ। ਮੈਂ ਨੌਜਵਾਨਾਂ ਦੀ ਤਰਫੋਂ ਇਹ ਪ੍ਰਸ਼ਨ ਪੁੱਛ ਰਿਹਾ ਹਾਂ ਤੇ ਇਸਦਾ ਉੱਤਰ ਦੇਣਾ ਤੁਹਾਡੀ ਜ਼ਿੰਮੇਵਾਰੀ ਹੈ। ਦੇਸ਼ ਦੇ ਨੌਜਵਾਨਾਂ ਨੂੰ ਨੌਕਰੀਆਂ ਦੀ ਜਰੂਰਤ ਹੈ ਤੇ ਤੁਹਾਡੀ ਸਰਕਾਰ ਰੁਜ਼ਗਾਰ ਮੁਹੱਈਆ ਕਰਵਾਉਣ ਚ ਬੁਰੀ ਤਰ੍ਹਾਂ ਅਸਫਲ ਰਹੀ ਹੈ।

 

ਰਾਹੁਲ ਗਾਂਧੀ ਨੇ ਇੱਕ ਨਵੀਂ ਰਿਪੋਰਟ ਵੀ ਪ੍ਰਕਾਸ਼ਤ ਕੀਤੀ ਜਿਸ ਚ ਸੀਤਾਰਮਨ ਨੇ ਕਿਹਾ ਕਿ ਉਨ੍ਹਾਂ ਨੇ ਨੰਬਰਾਂ ਦਾ ਜ਼ਿਕਰ ਨਹੀਂ ਕੀਤਾ ਕਿਉਂਕਿ ਰਾਹੁਲ ਗਾਂਧੀ ਉਨ੍ਹਾਂ ਤੋਂ ਨੌਕਰੀਆਂ ਬਾਰੇ ਪੁੱਛਦੇ ਹੋਣਗੇ। ਸ਼ਨੀਵਾਰ ਨੂੰ ਕਾਂਗਰਸ ਨੇ ਵਿੱਤ ਮੰਤਰੀ 'ਤੇ ਵਿੱਤੀ ਸਾਲ 2020-21 ਦੇ ਬਜਟ ਭਾਸ਼ਣ ਚ ਨੌਕਰੀਆਂ ਦਾ ਜ਼ਿਕਰ ਨਾ ਕਰਨ ਦਾ ਦੋਸ਼ ਲਾਇਆ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:rahul gandhi attacks nirmala sitharaman on budget 2020