ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੇ 10 ਦਿਨਾਂ 'ਚ ਕਰਜ਼ਾ ਮੁਆਫ਼ ਨਹੀਂ ਕੀਤਾ ਤਾਂ ਮੁੱਖ ਮੰਤਰੀ ਬਦਲ ਦਿਓ - ਰਾਹੁਲ ਗਾਂਧੀ

ਰਾਹੁਲ ਗਾਂਧੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਕਿਸਾਨਾਂ ਦੀ ਕਰਜ਼ ਮਾਫੀ ਦਾ ਵਾਅਦਾ ਦੁਹਰਾਇਆ ਹੈ। ਉਨ੍ਹਾਂ ਨੇ ਕਿਹਾ ਕਿ ਜੇ ਮੱਧ ਪ੍ਰਦੇਸ਼ ਵਿੱਚ ਕਾਂਗਰਸ ਸੱਤਾ ਵਿੱਚ ਆਉਂਦੀ ਹੈ ਤੇ ਕਾਂਗਰਸ ਦਾ ਮੁੱਖ ਮੰਤਰੀ 10 ਦਿਨਾਂ ਅੰਦਰ ਕਰਜ਼ਾ ਮੁਆਫ ਨਹੀਂ ਕਰਦਾ ਤਾਂ  ਮੁੱਖ ਮੰਤਰੀ ਨੂੰ ਬਦਲ ਦਿੱਤਾ ਜਾਵੇਗਾ।

 

ਉਜੈਨ ਦੇ ਦੁਸਹਿਰੇ ਮੈਦਾਨ ਵਿਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ, "ਮੈਂ ਝੂਠੇ ਵਾਅਦੇ ਨਹੀਂ ਕਰਦਾ, ਅਸੀਂ ਕਰਨਾਟਕ ਤੇ ਪੰਜਾਬ ਵਿੱਚ ਕਿਸਾਨਾਂ ਦੇ ਕਰਜ਼ੇ ਨੂੰ ਮੁਆਫ ਕਰਨ ਦਾ ਵਾਅਦਾ ਕੀਤਾ ਸੀ, ਜੋ ਪੂਰਾ ਹੋ ਗਿਆ ਹੈ। ਮੱਧ ਪ੍ਰਦੇਸ਼ ਵਿੱਚ ਕਾਂਗਰਸ ਸਰਕਾਰ ਦੇ ਗਠਨ ਦੇ 10 ਦਿਨਾਂ ਦੇ ਅੰਦਰ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾਣਗੇ, ਜੇ ਮੁੱਖ ਮੰਤਰੀ ਨੇ ਅਜਿਹਾ ਨਹੀਂ ਕੀਤਾ ਤਾਂ ਫਿਰ ਉਸ ਨੂੰ ਬਦਲ ਕੇ ਦੂਜਾ ਮੁੱਖ ਮੰਤਰੀ ਬਣਾਇਆ ਜਾਵੇਗਾ।

 

ਪਾਣੀ ਦੀ ਬੋਤਲ ਦਿਖਾਉਂਦੇ ਹੋਏ ਕਿਹਾ...

 

ਉਜੈਨ ਦੀ ਸ਼ਿਪਰਾ ਨਦੀ ਨੂੰ ਸਾਫ ਕਰਨ 'ਤੇ ਖਰਚ ਕੀਤੀ ਰਕਮ ਦਾ ਹਵਾਲਾ ਦਿੰਦੇ ਹੋਏ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਨਦੀ ਦੇ ਬੋਤਲ ਵਾਲੇ ਪਾਣੀ ਨੂੰ ਦਿਖਾਉਂਦੇ ਹੋਏ ਕਿਹਾ ਕਿ 400 ਕਰੋੜ ਰੁਪਏ ਸ਼ਿਪਰਾ ਨਦੀ ਦੀ ਸਫਾਈ ਤੇ ਲਗਾਏ ਗਏ ਸਨ, ਪਰ ਜੋ ਕੁਝ ਹੋਇਆ, ਪਾਣੀ ਦੀ ਇਹ ਬੋਤਲ ਦੱਸਦੀ ਹੈ। ਜੇ ਮੁੱਖ ਮੰਤਰੀ ਨੂੰ ਇਹ ਪਾਣੀ ਪੀਣ ਲਈ ਦਿੱਤਾ ਜਾਵੇ ਤਾਂ ਉਹ ਬੇਹੋਸ਼ ਹੋ ਜਾਣਗੇ.।

 

ਮਹਾਂਕਲੇਸ਼ਵਰ ਮੰਦਿਰ 'ਚ ਪੂਜਾ ਕੀਤੀ 


ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮਸ਼ਹੂਰ ਮਹਾਕੇਲੇਸ਼ਵਰ ਮੰਦਰ ਵਿੱਚ ਪੂਜਾ ਕੀਤੀ। ਗਾਂਧੀ ਲਗਭਗ ਅੱਧੇ ਘੰਟੇ ਲਈ ਮੰਦਰ ਵਿੱਚ ਠਹਿਰੇ। ਰਾਜ ਕਾਂਗਰਸ ਦੇ ਮੁਖੀ ਕਮਲ ਨਾਥ ਤੇ ਪ੍ਰਦੇਸ਼ ਕਾਂਗਰਸ ਚੋਣ ਮੁਹਿੰਮ ਕਮੇਟੀ ਦੇ ਪ੍ਰਧਾਨ ਵੀ  ਜਯੋਤੀਰਾਦਿਤਿਆ ਸਿੰਧੀਆ ਵੀ ਰਾਹੁਲ ਨਾਲ ਮੰਦਰ ਵਿੱਚ ਮੌਜੂਦ ਸਨ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul Gandhi big statement over farmer loan wave in madhya pardesh